ਫਗਵਾੜਾ ਪੁਲਸ ਦੀ ਵੱਡੀ ਸਫ਼ਲਤਾ, ਡਾਕਾ ਮਾਰਨ ਦੀ ਤਿਆਰੀ 'ਚ 13 ਗੈਂਗਸਟਰ ਤੇਜ਼ਧਾਰ ਹਥਿਆਰਾਂ ਨਾਲ ਗ੍ਰਿਫ਼ਤਾਰ

Saturday, Feb 05, 2022 - 10:35 AM (IST)

ਫਗਵਾੜਾ (ਜਲੋਟਾ)-ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਦਿਆਮਾ ਹਰੀਸ਼ ਓਮ ਪ੍ਰਕਾਸ਼ ਵੱਲੋਂ ਮਾੜੇ ਅਨਸਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਵਿਧਾਨ ਸਭਾ ਚੋਣਾਂ ਨੂੰ ਸ਼ਾਂਤਮਈ ਤਰੀਕੇ ਨਾਲ ਕਰਵਾਉਣ ਦੇ ਸਬੰਧ ’ਚ ਜ਼ਿਲਾ ਪੱਧਰ ’ਤੇ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ’ਤੇ ਜਗਜੀਤ ਸਿੰਘ ਸਰੋਆ ਪੁਲਸ ਕਪਤਾਨ ਤਫ਼ਤੀਸ਼ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਇੰਚਾਰਜ ਸੀ. ਆਈ. ਏ. ਸਟਾਫ਼ ਫਗਵਾੜਾ ਅਤੇ ਪੁਲਸ ਟੀਮ ਨੂੰ ਉਸ ਸਮੇਂ ਭਾਰੀ ਸਫ਼ਲਤਾ ਪ੍ਰਾਪਤ ਹੋਈ, ਜਦੋਂ ਸੀ. ਆਈ. ਏ. ਸਟਾਫ਼ ਫਗਵਾੜਾ ਦੀ ਪੁਲਸ ਨੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਦਰਵੇਸ਼ ਪਿੰਡ ਮੌਜੂਦ ਸੀ।

ਇਹ ਵੀ ਪੜ੍ਹੋ: ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ, ਸਟਾਰ ਪ੍ਰਚਾਰਕਾਂ ਦੀ ਸੂਚੀ ’ਚੋਂ ਕੱਟਿਆ ਨਾਂ

ਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਸੰਦੀਪ ਉਰਫ਼ ਡੇਵਿਡ ਪੁੱਤਰ ਰਜੇਸ਼ ਕੁਮਾਰ ਵਾਸੀ ਮੁਹੱਲਾ ਜਿੱਡੀਆਂ ਮੇਨ ਬਾਜ਼ਾਰ ਚੌਕ ਹਦੀਆਬਾਦ, ਅੰਕੁਸ਼ ਵੜੈਚ ਉਰਫ਼ ਅੰਕੁਸ਼ ਪੁੱਤਰ ਸੋਮਨਾਥ ਵਾਸੀ ਗਲੀ ਨੰਬਰ ਤਿੰਨ ਪਲਾਹੀ ਗੇਟ ਚੌਕ ਫਗਵਾੜਾ, ਜਸਬੀਰ ਸਿੰਘ ਉਰਫ਼ ਸ਼ੈਂਟੀ ਪੁੱਤਰ ਸਤਨਾਮ ਸਿੰਘ ਵਾਸੀ ਗਲੀ ਨੰਬਰ ਅੱਠ ਹੁਸ਼ਿਆਰਪੁਰ ਰੋਡ ਪਲਾਹੀ ਗੇਟ ਫਗਵਾੜਾ, ਅਵੀ ਸੇਠੀ ਉਰਫ਼ ਕਿੱਡਾ ਪੁੱਤਰ ਸਗਲੀ ਰਾਮ ਵਾਸੀ ਗਲੀ ਨੰਬਰ ਤਿੰਨ ਪਲਾਹੀ ਗੇਟ ਚੌਂਕ ਫਗਵਾੜਾ, ਅਭਿਸ਼ੇਕ ਡੋਨੀ ਪੁੱਤਰ ਰਮੇਸ਼ ਲਾਲ ਵਾਸੀ ਫਰੈਂਡਜ਼ ਕਲੋਨੀ ਫਗਵਾੜਾ, ਪ੍ਰੇਮ ਪੁੱਤਰ ਵਿਨੋਦ ਕੁਮਾਰ ਵਾਸੀ ਗਲੀ ਨੰਬਰ ਚਾਰ ਜਗਤ ਰਾਮ ਸੂੰਢ ਕਾਲੋਨੀ ਪਲਾਹੀ ਗੇਟ, ਦੀਪਕ ਕੁਮਾਰ ਉਰਫ਼ ਦੀਪਾ ਪੁੱਤਰ ਸੁਰਜੀਤ ਕੁਮਾਰ ਵਾਸੀ ਪਲਾਹੀ ਰੋਡ ਨੌਰਥ ਐਵੀਨਿਊ ਕਾਲੋਨੀ ਫਗਵਾੜਾ, ਸਤੀਸ਼ ਕੁਮਾਰ ਉਰਫ਼ ਸਤੀਸ਼ ਪੁੱਤਰ ਰਾਮ ਆਸਰਾ ਵਾਸੀ ਨਵੀਂ ਆਬਾਦੀ ਨਾਰੰਗਸ਼ਾਹਪੁਰ ਹਦੀਆਬਾਦ ਫਗਵਾੜਾ, ਸੰਜੀਵ ਸੇਠੀ ਉਰਫ਼ ਲਾਡੋ ਪੁੱਤਰ ਦਾਰਾ ਵਾਸੀ ਗਲੀ ਨੰਬਰ ਤਿੰਨ ਪਲਾਹੀ ਗੇਟ ਫਗਵਾੜਾ, ਆਤਿਸ਼ ਸੁਮਨ ਉਰਫ਼ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਗਲੀ ਨੰਬਰ ਅੱਠ ਪਲਾਹੀ ਗੇਟ ਫਗਵਾੜਾ, ਗੌਰਵ ਬਸਰਾ ਉਰਫ਼ ਪਾਟਾ ਪੁੱਤਰ ਰਾਜਾ, ਮੋਹਿਤ ਗੰਜਾ ਪੁੱਤਰ ਸੱਤੂ ਵਾਸੀ ਪਲਾਹੀ ਗੇਟ, ਡੇਵਿਡ ਉਰਫ਼ ਡੱਬੂ ਵਾਸੀ ਡੱਡਲ ਮੁਹੱਲਾ ਫਗਵਾੜਾ, ਪਾਟਾ ਵਾਸੀ ਜਗਤ ਰਾਮ ਸੂੰਢ ਕਾਲੋਨੀ ਫਗਵਾੜਾ ਹਿਮਾਂਸ਼ੂ ਪੁੱਤਰ ਵਿਜੈ ਵਾਸੀ ਪ੍ਰੇਮਪੁਰਾ ਫਗਵਾੜਾ ਅਮਨਦੀਪ ਪੁੱਤਰ ਜੈਲਾ ਵਾਸੀ ਪਲਾਹੀ ਗੇਟ ਫਗਵਾੜਾ ਆਦਿ ਨੇ ਰਾਹਗੀਰਾਂ ਨੂੰ ਲੁੱਟਣ ਲਈ ਅਤੇ ਡਾਕਾ ਮਾਰਨ ਦਾ ਗੈਂਗ ਬਣਾਇਆ ਹੋਇਆ ਹੈ, ਜੋ ਅੱਜ ਵੀ ਰਾਹਗੀਰਾਂ ਨੂੰ ਲੁੱਟਣ ਲਈ ਅਤੇ ਡਾਕਾ ਮਾਰਨ ਲਈ ਗੇਟ ਲਿੰਕ ਰੋਡ ਮਾਨਾਂਵਾਲੀ ਲਾਗੇ ਬਣੀ ਹਵੇਲੀ ਦੇ ਬਰਾਂਡੇ ਵਿਚ ਬੈਠ ਕੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ, ਜਿਨ੍ਹਾਂ ਪਾਸ ਮਾਰੂ ਹਥਿਆਰ ਵੀ ਹਨ।

ਪੁਲਸ ਨੂੰ ਮਿਲੀ ਇਸ ਸੂਚਨਾ ਤੋਂ ਬਾਅਦ ਜਦ ਏ. ਐੱਸ. ਆਈ. ਪਰਮਜੀਤ ਸਿੰਘ ਨੇ ਕਾਰਵਾਈ ਕੀਤੀ ਤਾਂ ਮੌਕੇ ’ਤੇ 15 ਤੋਂ 20 ਵਿਅਕਤੀ ਬੈਠੇ ਹੋਏ ਮਿਲੇ, ਜੋ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਸਨ। ਪੁਲਸ ਟੀਮ ਨੇ ਜਦ ਇਨ੍ਹਾਂ ਗੈਂਗਸਟਰਾਂ ਨੂੰ ਘੇਰਾ ਪਾਇਆ ਤਾਂ ਮੌਕੇ ’ਤੇ ਤਿੰਨ-ਚਾਰ ਕੁੱਤੇ ਪਿਟਬੁੱਲ ਖੁੱਲ੍ਹੇ ਹੋਣ ਕਰਕੇ 6 ਮੁਲਜ਼ਮ ਗੌਰਵ ਬਸਰਾ ਉਰਫ਼ ਪਾਟਾ ਪੁੱਤਰ ਰਾਜਾ, ਮੋਹਿਤ ਗੰਜਾ ਪੁੱਤਰ ਸੱਤੂ ਵਾਸੀ ਪਲਾਹੀ ਗੇਟ, ਡੇਵਿਡ ਉਰਫ਼ ਡੱਬੂ ਵਾਸੀ ਡੱਡਲ ਮੁਹੱਲਾ ਫਗਵਾੜਾ, ਪਾਧਾ ਵਾਸੀ ਜਗਤ ਰਾਮ ਸੂੰਢ ਕਾਲੋਨੀ ਫਗਵਾੜਾ, ਹਿਮਾਂਸ਼ੂ ਪੁੱਤਰ ਵਿਜੈ ਵਾਸੀ ਪ੍ਰੇਮਪੁਰਾ ਫਗਵਾੜਾ, ਅਮਨਦੀਪ ਪੁੱਤਰ ਜੈਲਾ ਵਾਸੀ ਪਲਾਹੀ ਗੇਟ ਫਗਵਾੜਾ ਮੌਕੇ ਤੋਂ ਫਰਾਰ ਹੋ ਗਏ, ਜਦਕਿ ਪੁਲਸ ਨੇ ਬਾਕੀ 13 ਨੂੰ ਤੇਜ਼ਧਾਰ ਘਾਤਕ ਹਥਿਆਰਾਂ ਸਮੇਤ ਕਾਬੂ ਕਰ ਲਿਆ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੋਨੀਆ ਗਾਂਧੀ ਸਮੇਤ ਇਹ ਆਗੂ ਆਉਣਗੇ ਪੰਜਾਬ

ਫਰਾਰ ਹੋਏ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਜਾਰੀ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਸਮੀਰ ਬਘਾਣੀਆ ਉਰਫ ਸੈਮ, ਅੰਕੁਸ਼ ਵੜੈਚ ਉਰਫ ਅੰਕੁਸ਼, ਜਸਵੀਰ ਸਿੰਘ ਉਰਫ ਸ਼ੈਂਟੀ, ਅਵੀ ਕੁਮਾਰ ਉਰਫ ਕਿੱਡਾ, ਅਭਿਸ਼ੇਕ ਉਰਫ ਡੋਨੀ, ਪ੍ਰੇਮ ਉਰਫ ਪ੍ਰੇਮ, ਦੀਪਕ ਕੁਮਾਰ ਉਰਫ਼ ਦੀਪਾ, ਸਤੀਸ਼ ਕੁਮਾਰ ਉਰਫ ਸਤੀਸ਼, ਸੰਜੀਵ ਸੇਠੀ ਉਰਫ ਲਾਡੋ, ਆਤਿਸ਼ ਸੁਮਨ ਉਰਫ਼ ਆਤਿਸ਼, ਸੰਦੀਪ ਉਰਫ਼ ਡੇਵਿਡ, ਪੰਕਜ ਅਤੇ ਟਿੰਕੂ ਨੂੰ ਗ੍ਰਿਫ਼ਤਾਰ ਕਰਕੇ ਗੈਂਗ ਦੇ ਮੁਲਜ਼ਮਾਂ ਖ਼ਿਲਾਫ਼ ਧਾਰਾ 399, 402 ਤਹਿਤ ਪੁਲਸ ਕੇਸ ਦਰਜ ਕਰ ਲਿਆ ਹੈ। ਜੋ ਮੌਕੇ ਤੋਂ ਫ਼ਰਾਰ ਹਨ, ਉਨ੍ਹਾਂ ਸਬੰਧੀ ਪੁਲਸ ਟੀਮਾਂ ਵੱਲੋਂ ਇਨ੍ਹਾਂ ਦੇ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਜਾਰੀ ਹੈ।

ਗੈਂਗ ਦਾ ਮੁੱਖ ਸਰਗਣਾ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਈ ਮਾਮਲੇ
ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਗੈਂਗ ਦਾ ਮੁੱਖ ਸਰਗਣਾ ਸੰਦੀਪ ਡੇਵਿਡ ਹੈ, ਜਿਸ ਦੇ ਖ਼ਿਲਾਫ਼ ਪਹਿਲਾਂ ਵੀ ਲੜਾਈ ਝਗੜੇ ਦੇ ਮੁਕੱਦਮੇ ਦਰਜ ਹਨ। ਇਨ੍ਹਾਂ ਮੁਲਜ਼ਮਾਂ ਨੂੰ ਪੇਸ਼ ਅਦਾਲਤ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਲ ਕਰਕੇ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਨਵਾਂਸ਼ਹਿਰ ਦੀ ਬਸਪਾ ਟਿਕਟ ਵਿਵਾਦਾਂ ’ਚ, ਬਰਜਿੰਦਰ ਸਿੰਘ ਹੁਸੈਨਪੁਰ ਹੋਏ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News