ਫਿਲਮਾਂ ਮੇਰਾ ਇਸ਼ਕ, ਸਿਆਸਤ ਮੇਰਾ ਫਰਜ਼ : ਧਰਮਿੰਦਰ
Sunday, May 12, 2019 - 04:43 PM (IST)
ਦੀਨਾਨਗਰ (ਦੀਪਕ) : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਦਿਓਲ ਵਲੋਂ ਅੱਜ ਦੀਨਾਨਗਰ ਹਲਕੇ 'ਚ ਆਪਣੇ ਬੇਟੇ ਦੇ ਹੱਕ਼ 'ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਨਾਲ ਉਨ੍ਹਾਂ ਨੂੰ ਬਹੁਤ ਪਿਆ ਹੈ ਤੇ ਇਥੇ ਹੀ ਉਨ੍ਹਾਂ ਨੇ ਡੰਗਰ ਚਾਰੇ ਤੇ ਚਰੀਆਂ ਵੀ ਵੱਢੀਆਂ। ਉਨ੍ਹਾਂ ਕਿਹਾ ਕਿ ਫਿਲਮਾਂ ਮੇਰਾ ਇਸ਼ਕ ਹਨ ਤੇ ਸਿਆਸਤ ਮੇਰਾ ਫਰਜ਼ ਹੈ ਤੇ ਜੇਕਰ ਅਸੀਂ ਗੁਰਦਾਸਪੁਰ ਤੋਂ ਜਿੱਤ ਗਏ ਤਾਂ ਗੁਰਦਾਸਪੁਰ ਦਾ ਵਿਕਾਸ ਪੂਰੀ ਦੁਨੀਆਂ ਦੇਖੇਗੀ। ਉਨ੍ਹਾਂ ਕਿਹਾ ਕਿ ਮੈਂ ਗੁਰਦਾਸਪੁਰ ਦੇ ਪਿਆਰ ਦਾ ਪੂਰਾ ਮੁੱਲ ਮੋੜੂੰਗਾ। ਇਸ ਦੇ ਨਾਲ ਹੀ ਧਰਮਿੰਦਰ ਨੇ ਕਿਹਾ ਕਿ ਸੰਨੀ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਤੇ ਇਸ ਪਿਆਰ ਖਾਤਰ ਅਸੀਂ ਕੰਮ ਕਰਾਂਗੇ। ਇਸ ਮੌਕੇ ਉਨ੍ਹਾਂ ਨੇ ਆਪਣੇ ਅੰਦਾਜ਼ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰ ਲਿਆ।
ਦੱਸ ਦੇਈਏ ਕਿ ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਦੇ ਵਿਰੋਧ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਹਨ। ਪੰਜਾਬ ਵਿੱਚ 19 ਮਈ ਨੂੰ ਵੋਟਿੰਗ ਹੋਵੇਗੀ ਅਤੇ ਸਾਰੇ ਉਮੀਦਵਾਰਾਂ ਦੀ ਕਿਸਤਮ ਦਾ ਫੈਸਲਾ 23 ਮਈ ਨੂੰ ਸਭ ਦੇ ਸਾਹਮਣੇ ਆ ਜਾਵੇਗਾ।