ਦਿੱਲੀ ਚੋਣਾਂ 'ਚ ਅਕਾਲੀ ਦਲ ਦੇ ਫੈਸਲੇ 'ਤੇ SGPC ਪ੍ਰਧਾਨ ਨੇ ਮਿਲਾਇਆ ਸੁਖਬੀਰ ਦੇ ਸੁਰ ਨਾਲ ਸੁਰ
Tuesday, Jan 21, 2020 - 04:38 PM (IST)
ਧੂਰੀ (ਦਵਿੰਦਰ ਖਿੱਪਲ) : ਸ਼੍ਰੌਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅਕਾਲੀ ਦਲ ਪ੍ਰਧਾਨਸੁਖਬੀਰ ਬਾਦਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦੇ ਫੈਸਲੇ ਨੂੰ ਠੀਕ ਦੱਸਿਆ ਹੈ। ਭਾਈ ਲੌਂਗੋਵਾਲ ਦਾ ਕਹਿਣਾ ਹੈ ਕਿ ਅਕਾਲੀ ਦਲ ਸਾਰੇ ਧਰਮਾਂ ਦਾ ਸਨਮਾਨ ਕਰਦਾ ਹੈ ਇਸ ਲਈ ਨਾਗਰਿਕਤਾ ਸੋਧ ਬਿੱਲ ਵਿਚ ਕਿਸੇ ਵੀ ਧਰਮ ਨੂੰ ਵਾਂਝੇ ਨਹੀਂ ਕਰਨਾ ਚਾਹੀਦਾ।
ਦੱਸ ਦੇਈਏ ਕਿ ਅਕਾਲੀ ਦਲ ਵਲੋਂ 2 ਫਰਵਰੀ ਨੂੰ ਜ਼ਿਲਾ ਸੰਗਰੂਰ ਵਿਚ ਕਰਵਾਈ ਜਾ ਰਹੀ ਰੈਲੀ ਨੂੰ ਲੈ ਕੇ ਲੌਂਗੋਵਾਲ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਵਿਚ ਡੱਟੇ ਹੋਏ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹ ਇਹ ਕਹਿਣਾ ਵੀ ਨਹੀਂ ਭੁੱਲੇ ਕਿ ਸੁਖਦੇਵ ਢੀਂਡਸਾ ਦੇ ਬਾਗੀ ਹੋਣ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਬਾਦਲ ਪਰਿਵਾਰ ਨੇ ਢੀਂਡਸਾ ਪਿਉ-ਪੁੱਤ ਨੂੰ ਵੱਡੇ-ਵੱਡੇ ਅਹੁਦੇ ਦੇ ਕੇ ਨਿਵਾਜਿਆ ਹੈ ਅਤੇ ਅੱਜ ਓਹੀਂ ਪਾਰਟੀ ਨੂੰ ਢਾਹ ਲਾ ਰਹੇ ਹਨ।