ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕੈਬਨਿਟ ਮੰਤਰੀ ਧਰਮਸੋਤ ਨੇ  ਸ਼ਰਧਾਂਜਲੀ ਭੇਟ ਕੀਤੀ

Thursday, Aug 20, 2020 - 03:42 PM (IST)

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕੈਬਨਿਟ ਮੰਤਰੀ ਧਰਮਸੋਤ ਨੇ  ਸ਼ਰਧਾਂਜਲੀ ਭੇਟ ਕੀਤੀ

ਸੰਗਰੂਰ(ਰਾਜੇਸ਼ ਕੋਹਲੀ) — ਜ਼ਿਲ੍ਹਾ ਸੰਗਰੂਰ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 35 ਵੀਂ ਬਰਸੀ ਦੇ ਮੌਕੇ 'ਤੇ ਪੰਜਾਬ ਸਰਕਾਰ ਨੇ ਕਰੋਨਾ ਆਫ਼ਤ ਦੇ ਮੱਦੇਨਜ਼ਰ ਇਕ ਜਨਸਭਾ ਦਾ ਆਯੋਜਨ ਕੀਤਾ। ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ, ਸੰਤ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 35 ਵੀਂ ਬਰਸੀ ਮੌਕੇ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਹੁੰਚੇ ਹਨ ਅਤੇ ਉਨ੍ਹਾਂ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਜਿਸ ਸੰਤ ਨੇ ਪੰਜਾਬ ਲਈ ਆਪਣੀ ਕੁਰਬਾਨੀ ਦਿੱਤੀ ਉਹ ਉਨ੍ਹਾਂ ਲਈ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਨ ਪਰ ਸੰਤ ਹਰਚੰਦ ਸਿੰਘ ਲੌਂਗੋਵਾਲ ਸਭ ਦੇ ਸਨ। ਇਸ ਲਈ ਉਹ ਅੱਜ ਇਥੇ ਆ ਕੇ ਸ਼ਰਧਾਂਜਲੀ ਭੇਟ ਕਰ ਰਹੇ ਹਨ।

ਇਸ ਦੇ ਨਾਲ ਕੋਰੋਨਾ ਲਾਗ ਕਾਰਨ ਸਾਧੂ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਸ ਮਹਾਮਾਰੀ ਦੌਰਾਨ ਲੋਕਾਂ ਨੂੰ ਪਹਿਲਾਂ ਆਪਣੀ ਦੇਖਭਾਲ ਕਰਨੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹੀ ਕਿਹਾ ਹੈ ਕਿ ਇਸ ਮਹਾਮਾਰੀ ਦੇ ਵੱਧਣ ਨਾਲ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਜੇ ਅਸੀਂ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹਾਂ , ਅਸੀਂ ਆਪਣੇ ਹੱਥ ਬਾਰ-ਬਾਰ ਧੋ ਲਵਾਂਗੇ ਅਤੇ ਬਿਨਾਂ ਵਜ੍ਹਾ ਘਰੋਂ ਬਾਹਰ ਨਹੀਂ ਜਾਵਾਂਗੇ ਤਾਂ ਇਸ ਨੂੰ ਵੀ ਰੋਕਿਆ ਜਾ ਸਕਦਾ ਹੈ। ਸਾਰਿਆਂ ਨੂੰ ਪਤਾ ਹੈ ਕਿ ਅਜੇ ਤੱਕ ਇਸਦੀ ਕੋਈ ਦਵਾਈ ਨਹੀਂ ਆਈ ਹੈ। ਇਸ ਲਈ ਸਾਵਧਾਨੀ ਸਭ ਤੋਂ ਜ਼ਰੂਰੀ ਹੈ। 

ਇਸ ਦੇ ਨਾਲ ਹੀ ਰਾਜੀਵ-ਲੌਂਗੋਵਾਲ ਸਮਝੌਤੇ 'ਤੇ ਸਾਧੂ ਸਿੰਘ ਨੇ ਕਿਹਾ ਕਿ ਉਹ ਅੱਜ ਇਸ ਦਿਨ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਨ ਅਤੇ ਇਸ ਸਮੇਂ ਦੌਰਾਨ ਉਹ ਕਿਸੇ ਕਿਸਮ ਦੀ ਕੋਈ ਰਾਜਨੀਤਿਕ ਗੱਲਬਾਤ ਕਰਨ ਲਈ ਨਹੀਂ ਆਏ ਹਨ। ਇਹ ਬਿਹਤਰ ਹੋਏਗਾ ਕਿ ਇਸ ਮੁੱਦੇ 'ਤੇ ਮੈਨੂੰ ਕੁਝ ਨਾ ਪੁੱਛੋ, ਪਰ ਦੂਜਿਆਂ ਨੂੰ ਪੁੱਛੋ ਕਿ ਸਮਝੌਤੇ 'ਤੇ ਕੀ ਹੋਇਆ ਹੈ।

ਇਸ ਤੋਂ ਇਲਾਵਾ ਲੋਗੋਂਵਾਲ ਵਾਲਿਆਂ ਨੂੰ ਸਮਰਪਿਤ ਇਕ ਪਿੰਡ ਲੋਗੋਂਵਾਲ 'ਚ ਉਨ੍ਹਾਂ ਨੇ ਹਰ ਵਿਕਾਸ ਕਾਰਜ ਕਰ ਦਿੱਤੇ ਹਨ ਫਿਰ ਭਾਵੇਂ ਉਹ ਪੁੱਲ ਦੀ ਗੱਲ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਗੱਲ ਹੋਵੇ। ਰਾਤ 8 ਵਜੇ ਤੋਂ ਬਾਅਦ ਵੀ ਹੋਟਲ ਖੋਲ੍ਹਣ ਤੇ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਦੇਸ਼ ਪ੍ਰੇਮੀ ਨਹੀਂ ਹੋ ਸਕਦੇ ਇਸ ਲਈ ਉਹ ਸੰਗਰੂਰ ਦੇ ਐਸਐਸਪੀ ਅਤੇ ਡੀਸੀ ਨੂੰ ਦੱਸਣਾ ਚਾਹੁਣਗੇ ਕਿ ਜੇ ਇਸ ਸਮੇਂ ਬਾਅਦ ਵੀ ਜੇਕਰ ਹੋਟਲ ਖੋਲ੍ਹੇ ਜਾ ਰਹੇ ਹਨ, ਤਾਂ ਇਹ ਉਨ੍ਹਾਂ ਨੂੰ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਅੱਜ ਹਾਈਵੇ 'ਤੇ ਜਾਂਦੇ ਹਾਂ, ਤਾਂ ਵੱਡੇ-ਵੱਡੇ ਰੁੱਖ ਹਰ ਥਾਂ, ਵੱਖ-ਵੱਖ ਕਿਸਮਾਂ ਦੇ ਲਗਾਏ ਗਏ ਹਨ। 


author

Harinder Kaur

Content Editor

Related News