ਬਲਾਤਕਾਰੀ ਬਾਬੇ ਦੇ ਰਹੱਸਮਈ ਡੇਰੇ ''ਚ ਲੱਗੇ ਤਾਲੇ ਖੋਲ੍ਹਣਗੇ 22 ਲੁਹਾਰ, 5000 ਜਵਾਨ ਫਰੋਲਣਗੇ ਚੱਪਾ-ਚੱਪਾ

09/07/2017 12:48:05 PM

ਚੰਡੀਗੜ੍ਹ : ਬਲਾਤਕਾਰੀ ਬਾਬੇ ਰਾਮ ਰਹੀਮ ਦੇ ਜੇਲ ਜਾਣ ਦੇ 11 ਦਿਨਾਂ ਬਾਅਦ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਿਰਸਾ ਸਥਿਤ ਬਾਬੇ ਦੇ ਰਹੱਸਮਈ ਡੇਰੇ 'ਚ ਸਰਚ ਮੁਹਿੰਮ ਦੀ ਮਨਜ਼ੂਰੀ ਦੇ ਦਿੱਤੀ ਹੈ। ਜੱਜ ਸੂਰੀਆਕਾਂਤ, ਜੱਜ ਏ. ਜੀ. ਮਸੀਹ ਅਤੇ ਜਸਟਿਸ ਅਵਨੀਸ਼ ਝੀਂਗਨ ਦੀ ਫੁੱਲ ਬੈਂਚ ਨੇ ਜਾਂਚ ਦੀ ਨਿਗਰਾਨੀ ਲਈ ਪਾਨੀਪਤ ਦੇ ਰਿਟਾਇ੍ਰਡ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅਨਿਲ ਕੁਮਾਰ ਪਵਾਰ ਨੂੰ ਨਿਯੁਕਤ ਕੀਤਾ ਹੈ। ਆਪਰੇਸ਼ਨ ਲਈ ਪੁਲਸ ਨੇ 22 ਲੁਹਾਰਾਂ ਨੂੰ ਵੀ ਹਾਇਰ ਕੀਤਾ ਹੈ ਤਾਂ ਜੋ ਸਰਚ ਮੁਹਿੰਮ ਦੌਰਾਨ ਜੇਕਰ ਕਿਤੇ ਤਾਲਾ ਤੋੜਨਾ ਪਵੇ ਤਾਂ ਉਸ 'ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਇਸ ਤੋਂ ਇਲਾਵਾ ਆਪਰੇਸ਼ਨ ਲਈ ਪੈਰਾਮਿਲਟਰੀ ਅਤੇ ਪੁਲਸ ਦੇ ਕਰੀਬ 5000 ਜਵਾਨ ਡੇਰੇ ਦੇ ਚੱਪੇ-ਚੱਪੇ ਨੂੰ ਫਰੋਲਣ ਲਈ ਤਿਆਰ ਹਨ। ਇਸ ਪੂਰੇ ਆਪਰੇਸ਼ਨ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।


Related News