ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਹੋ ਸਕਦੀ ਹੈ ਪ੍ਰਭਾਵਿਤ!
Sunday, Nov 22, 2020 - 06:05 PM (IST)
ਫਰੀਦਕੋਟ (ਜਗਦੀਸ਼): ਬੀਤੇ ਕੱਲ ਭਗਤਾ ਭਾਈਕਾ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਡੇਰਾ ਪ੍ਰੇਮੀ ਮਨੋਹਰ ਲਾਲ ਮਨੀ ਐਕਸਚੇਂਜਰ ਦੇ ਕੀਤੇ ਗਏ ਕਤਲ ਦੀ ਜ਼ਿੰਮੇਵਾਰੀ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਲੈਂਦਿਆਂ ਗੈਂਗਸਟਰ 'ਸੁੱਖਾ ਗਿੱਲ ਲੰਮਾ' ਨੇ ਭਾਵੇਂ ਦਾਅਵਾ ਕੀਤਾ ਹੈ ਕਿ ਉਕਤ ਡੇਰਾ ਪ੍ਰੇਮੀ ਦਾ ਕਤਲ ਹਰਜਿੰਦਰ ਤੇ ਅਮਨ ਨੇ ਕੀਤਾ ਹੈ ਅਤੇ ਪੁਲਸ ਨੇ ਵੀ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਪਰ ਪੁਲਸ ਵੱਲੋਂ ਉਕਤ ਕਤਲ ਦੇ ਮਾਮਲੇ ਨੂੰ ਵੱਖ-ਵੱਖ ਪਹਿਲੂਆਂ ਤੋਂ ਵਾਚਿਆ ਜਾ ਰਿਹਾ ਹੈ। ਬੇਅਦਬੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਵੱਖ-ਵੱਖ ਟੀਮਾਂ ਦੇ ਸੂਤਰਾਂ ਮੁਤਾਬਿਕ ਡੇਰਾ ਪ੍ਰੇਮੀਆਂ ਵੱਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਪੰਜਾਬ ਤੋਂ ਬਾਹਰ ਦੀਆਂ ਅਦਾਲਤਾਂ 'ਚ ਕਰਵਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ 'ਚ 8 ਪਟੀਸ਼ਨਾਂ ਪਾਈਆਂ ਗਈਆਂ ਹਨ, ਜਿੰਨਾਂ 'ਚੋਂ ਮੋਗਾ ਥਾਣੇ 'ਚ ਦਰਜ ਐੱਫ.ਆਈ.ਆਰ. ਨੰਬਰ 33 ਅਤੇ ਬਾਜਾਖਾਨੇ 'ਚ ਦਰਜ ਐੱਫ.ਆਈ.ਆਰ. ਨੰਬਰ 63 ਦੀ ਸੁਣਵਾਈ ਦੀ ਤਰੀਖ 23 ਨਵੰਬਰ ਹੈ। ਜਦਕਿ ਬਾਕੀ 6 ਮਾਮਲਿਆਂ ਦੀ ਸੁਣਵਾਈ ਵੀ 24 ਨਵੰਬਰ ਨੂੰ ਹੈ।
ਇਹ ਵੀ ਪੜ੍ਹੋ: ਪਰਿਵਾਰ ਗਿਆ ਸੀ ਰਿਸ਼ਤੇਦਾਰ ਦੇ ਸਸਕਾਰ 'ਤੇ, ਜਦ ਪਰਤੇ ਘਰ ਤਾਂ ਕੁੜੀ ਨੂੰ ਇਸ ਹਾਲ 'ਚ ਵੇਖ ਉੱਡੇ ਹੋਸ਼
ਸੂਤਰ ਦੱਸਦੇ ਹਨ ਕਿ ਭਾਵੇਂ ਪੁਲਸ ਵੱਲੋਂ ਉਕਤ ਕਤਲ ਦੇ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਪਰ ਬੇਅਦਬੀ ਮਾਮਲਿਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਪ੍ਰੇਮੀ ਦੀ ਬਜਾਇ ਉਸਦੇ ਪਿਤਾ ਦਾ ਕਤਲ ਸਮਝ ਤੋਂ ਬਾਹਰ ਦੀ ਗੱਲ ਹੈ। ਬੇਅਦਬੀ ਮਾਮਲਿਆਂ ਦੇ ਪੀੜਤ ਪਰਿਵਾਰਾਂ ਅਤੇ ਪੰਥਦਰਦੀਆਂ ਨੂੰ ਖਦਸ਼ਾ ਹੈ ਕਿ ਜੇਕਰ ਡੇਰਾ ਪ੍ਰੇਮੀਆਂ ਵੱਲੋਂ ਪਾਈਆਂ ਗਈਆਂ ਪਟੀਸ਼ਨਾਂ ਰੱਦ ਨਹੀਂ ਹੁੰਦੀਆਂ ਤਾਂ ਜਾਂਚ ਪ੍ਰਕਿਰਿਆ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਹੈ, ਕਿਉਂਕਿ ਜਾਂਚ ਟੀਮਾਂ ਵੱਲੋਂ ਮਾਮਲੇ ਦੀ ਡੂੰਘਾਈ ਅਤੇ ਨਿਰਪੱਖਤਾ ਨਾਲ ਕੀਤੀ ਜਾ ਰਹੀ ਜਾਂਚ ਤੋਂ ਉਹ ਪੂਰੀ ਤਰਾਂ ਸੰਤੁਸ਼ਟ ਹਨ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਕਾਂਗਰਸੀ ਆਗੂ 'ਤੇ ਰਾਡਾਂ ਤੇ ਕਿਰਪਾਨਾਂ ਨਾਲ ਹਮਲਾ
ਸੰਪਰਕ ਕਰਨ 'ਤੇ ਇੰਸ. ਅਮਨਪਾਲ ਸਿੰਘ ਵਿਰਕ ਐੱਸ.ਐੱਚ.ਓ. ਥਾਣਾ ਭਗਤਾ ਭਾਈਕਾ ਨੇ ਆਖਿਆ ਕਿ ਪੁਲਸ ਵੱਲੋਂ ਬੇਅਦਬੀ ਕਾਂਡ, ਪੁਰਾਣੀ ਰੰਜਿਸ਼, ਪੈਸਿਆਂ ਦਾ ਲੈਣ-ਦੇਣ ਜਾਂ ਹੋਰ ਵੀ ਅਨੇਕਾਂ ਪਹਿਲੂਆਂ ਨਾਲ ਜੋੜ ਕੇ ਕਤਲ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਕਬਜੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ: ਫਰੀਦਕੋਟ: ਬੱਚੇ ਦੇ ਜਨਮ ਦਿਨ ਤੇ ਆਨਲਾਈਨ ਖ਼ਰੀਦੀ ਘੜੀ, ਜਦ ਪੈਕਿੰਗ ਖੋਲ੍ਹੀ ਤਾਂ ਉੱਡੇ ਹੋਸ਼