ਡੇਰਾ ਮਾਮਲਾ : ਪੰਚਕੂਲਾ ''ਚ ਹੋਏ ਦੰਗਿਆਂ ਦਾ ਬਿਓਰਾ ਪੇਸ਼
Thursday, Jan 18, 2018 - 10:42 AM (IST)

ਚੰਡੀਗੜ੍ਹ — ਗੁਰਮੀਤ ਰਾਮ ਰਹੀਮ ਮਾਮਲੇ ਨੂੰ ਲੈ ਕੇ ਦਰਜ ਜਨਹਿਤ ਪਟੀਸ਼ਨ 'ਚ ਹਰਿਆਣਾ ਸਰਕਾਰ ਵੱਲੋਂ ਬੁੱਧਵਾਰ ਨੂੰ ਹਾਈਕੋਰਟ ਦੀ ਫੁੱਲ ਬੈਂਚ ਵਿਚ ਦੰਗਿਆਂ ਦੌਰਾਨ ਹੋਏ ਕੁੱਲ ਨੁਕਸਾਨ ਦਾ ਬਿਓਰਾ ਪੇਸ਼ ਕੀਤਾ ਗਿਆ ਹੈ। ਨੁਕਸਾਨ, ਮਾਲੀਆ ਅਤੇ ਹਾਲਾਤ ਨੂੰ ਲੈ ਕੇ ਕੀਤੇ ਗਏ ਖਰਚੇ ਬਾਰੇ ਇਹ ਜਾਣਕਾਰੀ ਪੇਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕੁਲ ਨੁਕਸਾਨ 18,29,37,977, ਮਾਲੀਆ ਨੁਕਸਾਨ 80,57,63,058 ਅਤੇ ਦਿੱਤੀਆਂ ਸੇਵਾਵਾਂ 'ਚ ਹੋਏ ਖਰਚ ਦੀ ਰਾਸ਼ੀ 20,09,33,824 ਦੱਸਿਆ ਹੈ। ਹਾਈਕੋਰਟ ਦੀ ਫੁੱਲ ਬੈਂਚ ਨੇ ਇਹ ਰਿਪੋਰਟ ਆਨ ਰਿਕਾਰਡ ਲੈਂਦੇ ਹੋਏ ਮਾਮਲੇ ਵਿਚ ਡੇਰੇ ਨੂੰ ਨੋਟਿਸ ਕੀਤਾ ਹੈ। ਕੇਸ ਦੀ ਸੁਣਵਾਈ 6 ਫਰਵਰੀ ਲਈ ਤੈਅ ਕੀਤੀ ਹੈ।