ਰਾਸ਼ਟਰੀ ਪਾਠਕ੍ਰਮ ਫਰੇਮਵਰਕ ਦੇ ਸਬੰਧ ਵਿਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਕ ਦਿਨਾਂ ਵਰਕਸ਼ਾਪ ਆਯੋਜਿਤ

04/22/2022 4:55:06 PM

ਐੱਸ.ਏ.ਐੱਸ. ਨਗਰ : ਮੋਹਾਲੀ ਦੇ ਮੈਰੀਟੋਰੀਅਸ ਸਕੂਲ ਵਿਚ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਦਿੱਲੀ (NCERT) ਵੱਲੋਂ ਪੰਜਾਬ ਦੀ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਸਹਿਯੋਗ ਨਾਲ ਕੌਮੀ ਸਿੱਖਿਆ ਨੀਤੀ 2020 ਤਹਿਤ ਸਕੂਲ ਸਿੱਖਿਆ, ਅਧਿਆਪਕ ਸਿੱਖਿਆ, ਪ੍ਰਾਇਮਰੀ ਸਿੱਖਿਆ ਅਤੇ ਪ੍ਰੋੜ ਸਿੱਖਿਆ ਦੇ ਕੌਮੀ ਪਾਠਕ੍ਰਮ ਫਰੇਮਵਰਕ ਬਣਾਉਣ ਸਬੰਧੀ ਕੌਮੀ ਜ਼ਿਲ੍ਹਾ ਪੱਧਰੀ ਕਨਸਲਟੇਸ਼ਨ ਵਰਕਸ਼ਾਪ ਕੀਤੀ ਗਈ। ਇਸ ਵਰਕਸ਼ਾਪ ਦੀ ਪ੍ਰਧਾਨਗੀ ਡਾ. ਮਨਿੰਦਰ ਸਿੰਘ ਸਰਕਾਰੀਆ, ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਕੀਤੀ। ਇਸ ਵਰਕਸ਼ਾਪ ਵਿਚ ਪੰਜਾਬ ਲਈ ਨਿਯੁਕਤ ਕੀਤੇ ਗਏ ਰਾਸ਼ਟਰੀ ਕੋਆਰਡੀਨੇਟਰਾਂ ਡਾ. ਸੁਖਵਿੰਦਰ ਸਿੰਘ ਐੱਨ.ਸੀ.ਈ.ਆਰ.ਟੀ. ਤੋਂ ਅਤੇ ਡਾ. ਪਤਾਂਜਲੀ ਸ਼ਰਮਾ ਰੀਜ਼ਨਲ ਇੰਸਟੀਚਿਊਟ ਆਫ਼ ਅਜੂਕੇਸ਼ਨ ਅਜਮੇਰ ਰਾਜਸਥਾਨ ਤੋਂ ਵੀ ਇਸ ਵਿਸ਼ੇਸ਼ ਵਰਕਸ਼ਾਪ ਦਾ ਹਿੱਸਾ ਬਣੇ।

ਇਸ ਵਰਕਸ਼ਾਪ ਦੌਰਾਨ ਡਾ. ਸੁਖਵਿੰਦਰ ਸਿੰਘ ਨੇ ਕੌਮੀ ਸਿਖਿਆ ਨੀਤੀ 2020 ਦੀ ਮਹੱਤਤਾ ਨੂੰ ਦੱਸਦੇ ਹੋਏ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਬਣਾਉਣ ਦੀ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਸੰਸਾਰ ਵਿਚ ਵਿਗਿਆਨਕ ਯੁਗ ਕਾਰਨ ਬਹੁਤ ਸਾਰੀਆਂ ਤਬਦੀਲੀਆਂ ਹੋ ਰਹੀਆਂ ਹਨ ਅਤੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਵਾਲੇ ਪਾਠਕ੍ਰਮ ਵਿਚ ਵੀ ਲੋੜੀਂਦੀ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਨ। ਡਾ. ਪਤਾਂਜਲੀ ਸ਼ਰਮਾ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਿਤ ਹਰ ਵਿਅਕਤੀ ਨੂੰ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਦੀ ਮਹੱਤਤਾ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸਦੇ ਵਿਕਾਸ ਲਈ ਪਾਠਕ੍ਰਮ ਫਰੇਮਵਰਕ ਦੇ ਪ੍ਰਕਿਰਿਆ ਵਿਚ ਸ਼ਮੂਲੀਅਤ ਕਰਦਿਆਂ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਵਰਕਸ਼ਾਪ ਵਿਚ ਭਾਗ ਲੈਣ ਵਾਲੇ ਸਮੂਹ, ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ, ਵੱਖ-ਵੱਖ ਖੇਤਰਾਂ ਤੋਂ ਆਏ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲੀ ਸਿੱਖਿਆ ਦੇ ਵਿਕਾਸ ਲਈ ਕੀਤੇ ਗਏ, ਇਸ ਪ੍ਰੋਗਰਾਮ ਅਤੇ ਪ੍ਰਾਪਤ ਹੋਏ ਵਿਚਾਰਾਂ ਨੂੰ ਸੂਚੀਬੱਧ ਕਰਕੇ ਇਸਦੀ ਰਿਪੋਰਟ ਤਿਆਰ ਕਰਕੇ ਅਗਲੇਰੀ ਕਾਰਵਾਈ ਲਈ ਭੇਜੀ ਜਾਵੇਗੀ। ਵਰਕਸ਼ਾਪ ਦੇ ਕੋ-ਕੋਆਰਡੀਨੇਟਰ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਸਿੱਖਿਆ ਅਧਿਕਾਰੀ, ਜ਼ਿਲ੍ਹਾ ਰੂਪਨਗਰ, ਪਟਿਆਲਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਮਾਨਸਾ ਦੇ ਡਾਇਟ ਪ੍ਰਿੰਸੀਪਲਾਂ, ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਰੀਤੂ ਸ਼ਰਮਾ ਨੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ। ਇਸ ਚਰਚਾ ਦੇ ਮੁੱਖ ਖੇਤਰ ਸਕੂਲੀ ਸਿੱਖਿਆ, ਅਧਿਆਪਕ ਦੀ ਸਿਖਲਾਈ, ਬੱਚੇ ਦੀ ਪ੍ਰੀ-ਸਕੂਲ ਅਤੇ ਸੰਭਾਲ ਅਤੇ ਬਾਲਗ ਸਿੱਖਿਆ ਰਹੇ। ਇਹਨਾਂ ਚਾਰ ਮੁੱਦਿਆਂ ‘ਤੇ ਹੋਏ ਵਿਚਾਰ ਚਰਚਾ ਨੂੰ ਬਾਖੂਬੀ ਢੰਗ ਨਾਲ ਚਲਾਉਣ ਅਤੇ ਦਸਤਾਵੇਜ਼ੀ ਰੂਪ ਦੇਣ ਲਈ ਡਾ. ਬੂਟਾ ਸਿੰਘ, ਡਾ. ਧਰਮਿੰਦਰ ਰੈਨਾ, ਡਾ. ਹਰਵਿੰਦਰ ਭੰਡਾਲ. ਢਾ. ਰਮਿੰਦਰ, ਡਾ. ਨਵਨੀਤ ਖਦ, ਡਾ. ਅਦਿਤੀ ਬਾਂਸਲ, ਰਿਪਨਜੀਤ ਕੌਰ, ਯੋਗਿਤਾ ਵਰਮਾ ਅਤੇ ਸੋਨੀਆ ਬੈਰੀ ਨੇ ਵਿਸ਼ੇਸ਼ ਯੋਗਦਾਨ ਪਾਇਆ।


Gurminder Singh

Content Editor

Related News