ਟਕਸਾਲੀ ਤੇ ਡੈਮੋਕ੍ਰੇਟਿਕ ਦੀ ਬੈਠਕ 19 ਨੂੰ, ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ

Saturday, Apr 17, 2021 - 04:11 PM (IST)

ਮੋਹਾਲੀ (ਪਰਦੀਪ) : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੇਕ੍ਰੇਟਿਕ) ਵੱਲੋ 6 ਮੈਂਬਰੀ ਏਕਤਾ ਕਮੇਟੀ ਦੀ ਬੈਠਕ ਕੋਰੋਨਾ ਵਾਇਰਸ ਕਾਰਨ ਮੁਲਤਵੀ ਕੀਤੀ ਗਈ। ਮੀਟਿੰਗ ਹੁਣ 19 ਅਪ੍ਰੈਲ ਦਿਨ ਸੋਮਵਾਰ ਸੀਨੀਅਰ ਨੇਤਾ ਰਣਜੀਤ ਸਿੰਘ ਤਲਵੰਡੀ ਦੇ ਗ੍ਰਹਿ ਸੈਕਟਰ 39  ਚੰਡੀਗੜ੍ਹ ਵਿਖੇ ਹੋਵੇਗੀ । ਉਕਤ ਗੱਲਾਂ ਦਾ ਪ੍ਰਗਟਾਵਾ ਟਕਸਾਲੀ ਪਾਰਟੀ ਦੇ ਮੁੱਖ ਬੁਲਾਰੇ ਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਪ੍ਰੈਸ ਨੂੰ ਜਾਰੀ ਬਿਆਨ ਕਰਦਿਆਂ ਕੀਤਾ । ਪੀਰਮੁਹੰਮਦ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਭਲੇ ਲਈ ਉਕਤ ਪਾਰਟੀਆਂ ਨੇ ਪੰਜਾਬ ਦੀ ਸਿਆਸੀ,ਰਾਜਨੀਤਿਕ, ਧਾਰਮਿਕ ਹਾਲਾਤ ਸਬੰਧਤ ਅਹਿਮ ਐਲਾਨ ਕਰਨਗੇ, ਜਿਨ੍ਹਾਂ ਨਾਲ ਵਿਰੋਧੀਆਂ ਦੀ ਨੀਦਾਂ ਹਰਾਮ ਹੋੋਣਗੀਆਂ ।

ਇਹ ਵੀ ਪੜ੍ਹੋ :  ਅਮਰੀਕਾ ’ਚ ਗੋਲ਼ੀਬਾਰੀ ਦੌਰਾਨ ਜ਼ਖਮੀ ਹੋਏ ਜਗਦੇਵ ਕਲਾਂ ਦੇ ਹਰਪ੍ਰੀਤ ਨੇ ਬਿਆਨ ਕੀਤੀ ਪੂਰੀ ਘਟਨਾ    

ਉਨਾਂ ਕਿਹਾ ਕਿ ਦੁਨੀਆ ਭਰ ’ਚ ਸਿੱਖਾਂ ਦੀ ਤੂਤੀ ਬੋਲਦੀ ਹੈ,ਅਨੇਕਾਂ ਕੁਰਬਾਨੀਆਂ ਨਾਲ ਹੋਂਦ ’ਚ ਆਈ ਸਿੱਖ ਕੌਮ ਕੁਝ ਪਰਿਵਾਰਾਂ ਤੱਕ ਸੀਮਤ ਹੋ ਕੇ ਰਹਿ ਗਈ। 6 ਮੈਂਬਰੀ ਕਮੇਟੀ ਦੇ ਮੁੱਖ ਬੁੁਲਾਰੇ ਪੀਰਮੁਹੰਮਦ ਨੇ ਦੱਸਿਆ ਕਿ ਉਕਤ ਪਾਰਟੀਆਂ,ਪੰਜਾਬ ਦਾ ਭਲਾ ਮੰਗਣ ਵਾਲਿਆਂ ਤੇ ਸਮੇਂ ਦੀ ਮੰਗ ਪਰਖੀਆਂ ਪਾਰਟੀਆਂ ਤੋਂ ਖਹਿੜਾ ਛੁਡਵਾਉਣ ਦੀ ਹੈ ਜੋ 4 ਸਾਲ ਰੱਜ ਕੇ ਲੁੱਟ ਕਰਦੇ ਹਨ ਤੇ ਆਖਰੀ ਸਾਲ ਚ ਗਲੀਆਂ, ਨਾਲੀਆਂ ਅਤੇ ਸੜਕਾਂ ਬਣਵਾ ਕੇ ਆਖਦੇ ਹਨ ਕਿ ਅਸੀਂ ਪੰਜਾਬ ਦਾ ਵਿਕਾਸ ਕੀਤਾ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਅਮਰੀਕਾ ਦੇ ਪ੍ਰਮੁੱਖ ਰਾਜ ੳਡਿਆਨਾ ਵਿੱਚ ਕਿਸੇ ਸਿਰਫਿਰੇ ਨੌਜਵਾਨ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ ਵਿੱਚ ਮਾਰੇ ਗਏ ਸਿੱਖਾ ਅਤੇ ਹੋਰ ਲੋਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ ।

ਇਹ ਵੀ ਪੜ੍ਹੋ :  ਬੇਅਦਬੀ ਮਾਮਲੇ 'ਚ ਕਾਂਗਰਸ ਹੋਈ ਬੇਨਕਾਬ, ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸੀ ਸਾਜ਼ਿਸ਼ : ਦਲਜੀਤ ਚੀਮਾ 

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News