‘ਥਮਿੰਦਰ, ਰਜਵੰਤ ਤੇ ਓਂਕਾਰ ਸਿੰਘ ਵਾਂਗ ਦਿੱਲੀ ਕਮੇਟੀ ਨੇ ਵੀ ਕੀਤੀ ਗੁਰਬਾਣੀ ਦੀ ਘੋਰ ਬੇਅਦਬੀ’

05/05/2022 10:24:43 AM

ਅੰਮ੍ਰਿਤਸਰ (ਜ.ਬ) - ਥਮਿੰਦਰ ਸਿੰਘ, ਰਜਵੰਤ ਸਿੰਘ ਤੇ ਓਂਕਾਰ ਸਿੰਘ ਵਾਂਗ ਦਿੱਲੀ ਕਮੇਟੀ ਨੇ ਵੀ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੌਰ ਤੇ ਸੁਖਵਿੰਦਰ ਸਿੰਘ ਬੱਬਰ ਨੇ ਕੀਤਾ। ਉਕਤ ਦੋਵਾਂ ਸ਼ਖ਼ਸੀਅਤਾਂ ਨੇ ਕਿਹਾ ਕਿ ਥਮਿੰਦਰ ਸਿੰਘ, ਰਜਵੰਤ ਸਿੰਘ ਤੇ ਓਂਕਾਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਛੇੜ-ਛਾੜ ਦੀਆਂ ਖ਼ਬਰਾਂ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਹੁਣ ਸਿੱਖਾਂ ਦੀ ਦੂਜੀ ਵੱਡੀ ਧਾਰਮਿਕ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਗੁਰਬਾਣੀ ਨਾਲ ਛੇੜ-ਛਾੜ ਕੀਤੀ।

ਪੜ੍ਹੋ ਇਹ ਵੀ ਖ਼ਬਰਅੰਮ੍ਰਿਤਸਰ ’ਚ ਇਲੈਕਟ੍ਰਾਨਿਕ ਮੋਟਰਸਾਈਕਲ ਨੂੰ ਚਾਰਜ ਲਾਉਂਦੇ ਹੀ ਘਰ ਨੂੰ ਲੱਗੀ ਅੱਗ, ਸਾਰੇ ਘਰ ’ਚ ਮਚੇ ਭਾਂਬੜ

PunjabKesari

ਉਨ੍ਹਾਂ ਨੇ ਅਜਿਹਾ ਕਰਕੇ ਪੰਥ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ ਕਿ ਜੇਕਰ ਸਾਡੀਆਂ ਸਿੱਖ ਸੰਸਥਾਵਾਂ ਦਾ ਇਹ ਹਾਲ ਹੈ ਤਾਂ ਕੌਮ ਨੂੰ ਸੇਧ ਕੌਣ ਦੇਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਬਣੇ ਦਰਬਾਰ ਹਾਲ ਵਿਖੇ ਕਰੀਬ ਤਿੰਨ ਮਹੀਨੇ ਪਹਿਲਾਂ ਨਕਾਸ਼ੀ ਦੀ ਸੇਵਾ ਸ਼ੁਰੂ ਕਰਵਾਈ ਗਈ ਸੀ। ਸੇਵਾ ਦੌਰਾਨ ਅੱਧੀ ਸਦੀ ਪਹਿਲਾਂ ਪੱਥਰ ’ਤੇ ਬਹੁਤ ਸਤਿਕਾਰ ਨਾਲ ਨੌਵੇਂ ਮਹੱਲੇ ਦੇ ਖੂਦਵਾਏ ਸਲੋਕ ਉਤਾਰ ਕੇ ਦੁਬਾਰਾ ਖੁਦਵਾਏ ਜਾ ਰਹੇ ਹਨ ਪਰ ਅਫ਼ਸੋਸ ਕਿ ਨਕਾਸ਼ੀ ਨਾਲ ਸੋਨੇ ਦੀ ਸਿਆਹੀ ਨਾਲ ਖੁਦਵਾਏ ਜਾ ਰਹੇ ਇਨ੍ਹਾਂ ਸਲੋਕਾਂ ਵਿਚ ਭਰਪੂਰ ਗਲਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ:  85 ਸਾਲਾ ਸੱਸ ਦੀ ਕਲਯੁਗੀ ਨੂੰਹ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵਾਇਰਲ ਹੋਈਆਂ ਤਸਵੀਰਾਂ

ਉਨ੍ਹਾਂ ਕਿਹਾ ਕਿ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਮੁੱਖ ਦਰਵਾਜ਼ੇ ’ਤੇ ਲੱਗਾ ਪੱਥਰ ਜਿਸ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਅਸਲ ਤਾਰੀਖ਼ ਦਰਜ ਸੀ, ਉਹ ਪੱਥਰ ਵੀ ਹਟਾ ਦਿੱਤਾ ਗਿਆ ਹੈ। ਗੁਰਬਾਣੀ ਨਾਲ ਹੋਈ ਇਸ ਭਾਰੀ ਅਵੱਗਿਆ ਕਾਰਨ ਸਿੱਖ ਸੰਗਤ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਬਜਰ ਗਲਤੀ ਹੈ ਜਿਸ ਦੀ ਸ਼ਿਕਾਇਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਰਨਗੇ। ਕਾਲਕਾ ਟੀਮ ਦਾ ਧਿਆਨ ਸੇਵਾ ਵੱਲ ਨਾ ਹੋ ਕੇ ਦਫ਼ਤਰ ਵੱਲ ਹੈ ਤੇ ਧਰਮ ਪ੍ਰਚਾਰ ਕਮੇਟੀ ਚੁੱਪ ਹੈ। ਸਿੱਖ ਚਿੰਤਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਾਬਾ ਰਾਮ ਰਾਏ ਨੇ ਮੌਖਿਕ ਗਲਤੀ ਕਰ ਕੇ ਗੁਰਬਾਣੀ ਦੀ ਤੁੱਕ ਨੂੰ ਪਲਟਾਇਆ ਸੀ ਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਬਾਬਾ ਰਾਮਰਾਏ ਨੂੰ ਮੁੜ ਮੱਥੇ ਨਹੀਂ ਸੀ ਲੱਗਣ ਦਿੱਤਾ। ਉਨ੍ਹਾਂ ਕਿਹਾ ਕਿ ਗੁਰਬਾਣੀ ਦੀਆਂ ਲਗਾ ਮਾਤਰਾਂ ਨੂੰ ਆਪਣੀ ਮਰਜ਼ੀ ਨਾਲ ਲਗਾ ਤੇ ਹਟਾ ਕੇ ਲਗਾਉਣ ਵਾਲਿਆਂ ਨੂੰ ਗੁਰੂ ਮੁਆਫ਼ ਨਹੀਂ ਕਰੇਗਾ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਦਾਤਰ ਮਾਰ ਕੀਤਾ ਨੌਜਵਾਨ ਦਾ ਕਤਲ


rajwinder kaur

Content Editor

Related News