ਜਲੰਧਰ ਤੋਂ ਵੱਡੀ ਖ਼ਬਰ: 24 ਘੰਟਿਆਂ ਤੋਂ ਲਾਪਤਾ ਕੁੜੀ ਦੀ ਸੜੀ ਹੋਈ ਮਿਲੀ ਲਾਸ਼, ਦਹਿਲੇ ਲੋਕ

Wednesday, Dec 13, 2023 - 06:28 PM (IST)

ਜਲੰਧਰ ਤੋਂ ਵੱਡੀ ਖ਼ਬਰ: 24 ਘੰਟਿਆਂ ਤੋਂ ਲਾਪਤਾ ਕੁੜੀ ਦੀ ਸੜੀ ਹੋਈ ਮਿਲੀ ਲਾਸ਼, ਦਹਿਲੇ ਲੋਕ

ਜਲੰਧਰ (ਸ਼ੋਰੀ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਵਿਖੇ ਅਰਜੁਨ ਨਗਰ ਨੇੜੇ 18 ਸਾਲਾ ਕੁੜੀ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ ਹੈ। ਮ੍ਰਿਤਕਾ ਦੀ ਪਛਾਣ ਰਾਗਿਨੀ ਪੁੱਤਰੀ ਕਿਸ਼ੋਰੀ ਲਾਲ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਕੁੜੀ ਆਦਰਸ਼ ਨਗਰ ਦੇ ਸਰਕਾਰੀ ਸਕੂਲ ਦੀ 10ਵੀਂ ਜਮਾਤ ਵਿਚ ਪੜ੍ਹਦੀ ਸੀ ਅਤੇ 24 ਘੰਟਿਆਂ ਤੋਂ ਲਾਪਤਾ ਸੀ। 

ਜਾਣਕਾਰੀ ਮੁਤਾਬਕ ਰਾਗਿਨੀ ਮੰਗਲਵਾਰ ਨੂੰ ਰੋਜ਼ਾਨਾ ਵਾਂਗ ਸਾਈਕਲ 'ਤੇ ਸਕੂਲ ਗਈ ਸੀ ਅਤੇ ਉਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਆਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲਿਆਂ ਨੇ ਕੁੜੀ ਦੇ ਲਾਪਤਾ ਹੋਣ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਦੀ ਲਾਸ਼ ਅਰਜੁਨ ਨਗਰ ਵਿਖੇ ਉਸ ਦੇ ਘਰ ਕੋਲੋਂ ਹੀ ਬਰਾਮਦ ਕੀਤੀ ਗਈ ਹੈ। ਉਸ ਦੀ ਲਾਸ਼ ਪੂਰੀ ਤਰ੍ਹਾਂ ਸੜੀ-ਗਲੀ ਹੋਈ ਸੀ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News