ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ

Saturday, Nov 10, 2018 - 05:49 PM (IST)

ਕਰਜ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ

ਬੁਢਲਾਡਾ (ਮਨਚੰਦਾ) : ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਕੀਤੇ ਵਾਅਦਿਆਂ ਤੇ ਭਾਵੇਂ ਕੁਝ ਕੁ ਫੀਸਦੀ ਕਿਸਾਨਾਂ ਨੂੰ ਥੋੜਾ ਲਾਭ ਜ਼ਰੂਰ ਮਿਲਿਆ ਹੈ ਪਰ ਜ਼ਿਆਦਾਤਰ ਕਿਸਾਨ ਅਜੇ ਵੀ ਬੈਕਾਂ, ਆੜਤੀਆਂ ਅਤੇ ਸੁਸਾਇਟੀਆ ਦੇ ਕਰਜ਼ ਹੇਠਾਂ ਦੱਬੇ ਹੋਏ ਹਨ ਅਤੇ ਪੰਜਾਬ ਅੰਦਰ ਨਿੱਤ ਦਿਨ ਕਰਜ਼ੇ ਦੀ ਮਾਰ ਹੇਠ ਕਿਸਾਨਾਂ ਦੀਆਂ ਹੋ ਰਹੀਆ ਮੌਤਾ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਅੱਜ ਨੇੜਲੇ ਪਿੰਡ ਦੋਦੜਾ ਦੇ ਨੌਜਵਾਨ ਕਿਸਾਨ ਅਜੈਬ ਸਿੰਘ ਪੁੱਤਰ ਬਲਦੇਵ ਸਿੰਘ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਜੋ ਕਿ ਚਾਰ ਏਕੜ ਜ਼ਮੀਨ 'ਤੇ ਖੇਤੀ ਕਰ ਰਿਹਾ ਸੀ ਅਤੇ ਸ਼ਾਦੀਸ਼ੁਦਾ ਸੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੈਂਕ ਤੋਂ ਲਈ 16 ਲੱਖ ਦੇ ਕਰੀਬ ਦੀ ਲਿਮਟ ਦੀ ਰਾਸ਼ੀ ਨਾ ਭਰ ਸਕਣ ਕਾਰਨ ਪ੍ਰੇਸ਼ਾਨ ਚਲਦਾ ਆ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ। ਜਿਸ ਉਪਰੰਤ ਸਦਰ ਪੁਲਸ ਬੁਢਲਾਡਾ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।


author

Gurminder Singh

Content Editor

Related News