ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 2 ਭੈਣਾਂ ਦਾ ਸੀ ਇਕਲੌਤਾ ਭਰਾ

Wednesday, Aug 09, 2023 - 06:54 PM (IST)

ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 2 ਭੈਣਾਂ ਦਾ ਸੀ ਇਕਲੌਤਾ ਭਰਾ

ਤਲਵਾੜਾ/ਹੁਸ਼ਿਆਰਪੁਰ (ਭਾਰਦਵਾਜ) : ਕੈਨੇਡਾ 'ਚ ਕਮਾਹੀ ਦੇਵੀ ਇਲਾਕੇ ਦੇ ਪਿੰਡ ਕੋਠੀ ਦੇ ਇਕ ਨੌਜਵਾਨ ਦੀ ਹੋਈ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੇਵਾਮੁਕਤ ਸੂਬੇਦਾਰ ਬਿਸ਼ਨ ਸਿੰਘ ਦੇ ਪੁੱਤਰ ਸਚਿਨ ਭਾਟੀਆ ਦੀ ਬੀਤੇ ਦਿਨੀਂ ਕੈਨੇਡਾ 'ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 26 ਸਾਲਾ ਸਚਿਨ ਭਾਟੀਆ ਸਾਲ 2019 'ਚ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਕੈਨੇਡਾ ਗਿਆ ਸੀ ਅਤੇ ਇਸ ਸਮੇਂ ਨੌਕਰੀ ਮਿਲਣ ਤੋਂ ਬਾਅਦ ਬਰੈਂਪਟਨ ਸ਼ਹਿਰ 'ਚ ਆਪਣੀ ਭੈਣ ਨਾਲ ਰਹਿ ਰਿਹਾ ਸੀ।

ਇਹ ਵੀ ਪੜ੍ਹੋ : US 'ਚ 10 ਸਾਲ ਦੀ ਲੜਕੀ ਨੇ ਬਲੱਡ ਕੈਂਸਰ ਨਾਲ ਮਰਨ ਤੋਂ ਪਹਿਲਾਂ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ

ਬੀਤੇ ਦਿਨ ਭਾਰਤੀ ਸਮੇਂ ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਸਚਿਨ ਭਾਟੀਆ ਦੀ ਪਿਤਾ ਸੂਬੇਦਾਰ ਬਿਸ਼ਨ ਸਿੰਘ ਨਾਲ ਮੋਬਾਇਲ 'ਤੇ ਗੱਲ ਹੋਈ ਸੀ। ਫਿਰ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਠੀਕ ਨਹੀਂ ਹੈ ਪਰ ਦੁਪਹਿਰ ਤੋਂ ਪਹਿਲਾਂ ਹੀ ਦੁਖਦਾਈ ਖ਼ਬਰ ਆਈ ਕਿ ਸਚਿਨ ਭਾਟੀਆ ਇਸ ਦੁਨੀਆ ਨੂੰ ਛੱਡ ਗਿਆ ਹੈ। ਸਚਿਨ ਭਾਟੀਆ ਆਪਣੀਆਂ 2 ਭੈਣਾਂ ਦਾ ਇਕਲੌਤਾ ਭਰਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News