ਰੇਲਗੱਡੀ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ

Tuesday, Jun 26, 2018 - 07:11 AM (IST)

ਰੇਲਗੱਡੀ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ

ਗੁਰਾਇਆ, (ਮੁਨੀਸ਼)— ਜੀ.ਆਰ.ਪੀ. ਪੁਲਸ ਗੁਰਾਇਆ ਦੇ ਇੰਚਾਰਜ ਮਦਨ ਲਾਲ ਨੇ ਦੱੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੋਹਾਵਰ ਰੇਲਵੇ ਫਾਟਕ ਕੋਲ ਇਕ ਵਿਅਕਤੀ ਦੀ ਲਾਸ਼ ਪਈ ਹੈ। ਮੌਕੇ 'ਤੇ ਜਾ ਕੇ ਜਾਂਚ ਤੋਂ ਬਾਅਦ ਉਸ ਦੀ ਪਛਾਣ ਟੋਪ ਬਹਾਦਰ ਪੁੱਤਰ ਡਲੇ ਬਹਾਦਰ ਵਾਸੀ ਨਾਰਾਇਣਪੁਰ ਥਾਣਾ ਨਰਾਇਣਪੁਰ ਨੇਪਾਲ ਵਜੋਂ ਹੋਈ ਹੈ।
ਜਿਸਦੀ ਪਤਨੀ ਅਤੇ ਬੱਚੇ ਜਲੰਧਰ ਦੇ ਸੰਤੋਖਪੁਰਾ ਮੁਹੱਲੇ ਵਿਚ ਰਹਿੰਦੇ ਹਨ, ਜੋ ਆਪਣੇ ਪਤਨੀ ਅਤੇ ਬੱਚਿਆਂ ਨੂੰ ਮਿਲ ਕੇ ਇਕ ਮਹੀਨੇ ਦੇ ਬਾਅਦ ਵਾਪਸ ਨੇਪਾਲ ਜਾ ਰਿਹਾ ਸੀ। ਰੇਲਗੱਡੀ ਵਿਚੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।


Related News