ਜਲੰਧਰ ''ਚ ਮਹਿਲਾ ਸੋਸ਼ਲ ਮੀਡੀਆ ਇੰਫਲੂਐਂਸਰ ''ਤੇ ਹਮਲਾ, ਭਰਾ ਨਾਲ ਦੇਣ ਜਾ ਰਹੀ ਸੀ ਵਿਆਹ ਦਾ ਕਾਰਡ
Sunday, Dec 24, 2023 - 11:55 AM (IST)
ਜਲੰਧਰ (ਸੋਨੂੰ)- ਜਲੰਧਰ 'ਚ ਸ਼ਨੀਵਾਰ ਰਾਤ ਨੂੰ ਸੋਸ਼ਲ ਮੀਡੀਆ ਇੰਫਲੂਐਂਸਰ (ਪ੍ਰਭਾਵ ਪਾਉਣ ਵਾਲੀ) ਔਰਤ 'ਤੇ ਅੱਧੀ ਦਰਜਨ ਦੇ ਕਰੀਬ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਰਾਜਬੀਰ ਕੌਰ ਉਰਫ਼ ਜੋਤੀ ਆਪਣੇ ਭਰਾ ਨਾਲ ਕਿਸੇ ਰਿਸ਼ਤੇਦਾਰ ਨੂੰ ਵਿਆਹ ਦਾ ਕਾਰਡ ਦੇਣ ਜਾ ਰਹੀ ਸੀ। ਮੁਲਜ਼ਮਾਂ ਨੇ ਲੈਦਰ ਕੰਪਲੈਕਸ ਨੇੜੇ ਰਸਤੇ ਵਿੱਚ ਰੋਕ ਕੇ ਹਮਲਾ ਕਰ ਦਿੱਤਾ। ਜੋਤੀ ਦੇ ਸਿਰ 'ਤੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ। ਦੇਰ ਰਾਤ ਜੋਤੀ ਅਤੇ ਉਸ ਦਾ ਭਰਾ ਸਿਵਲ ਹਸਪਤਾਲ ਵਿਚ ਇਲਾਜ ਲਈ ਪਹੁੰਚੇ। ਜੋਤੀ ਦਾ ਦੋਸ਼ ਹੈ ਕਿ ਇਹ ਹਮਲਾ ਉਸ ਦੇ ਰਿਸ਼ਤੇਦਾਰ ਨੇ ਹੀ ਕਰਵਾਇਆ ਹੈ।
ਇਸ ਬਾਰੇ ਰਾਜਬੀਰ ਕੌਰ ਉਰਫ਼ ਜੋਤੀ ਨੇ ਦੱਸਿਆ ਕਿ 8 ਦੋਸ਼ੀ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ। ਦੋਸ਼ੀਆਂ ਨੇ ਆਉਂਦੇ ਹੀ ਉਨ੍ਹਾਂ ਦੀ ਬਾਈਕ ਨਾਲ ਟੱਕਰ ਮਾਰ ਦਿੱਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਸਾਰੇ ਦੋਸ਼ੀਆਂ ਨੇ ਤੇਜ਼ਧਾਰ ਹਥਿਆਰ ਕੱਢ ਲਏ ਅਤੇ ਹਮਲਾ ਕਰ ਦਿੱਤਾ। ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ। ਜੋਤੀ ਦੇ ਸਿਰ ਅਤੇ ਪੈਰ 'ਤੇ ਗੰਭੀਰ ਸੱਟਾਂ ਲੱਗੀਆਂ। ਜਿਸ ਦੇ ਬਾਅਦ ਭਰਾ ਅਤੇ ਭੈਣ ਨੇ ਜੋਤੀ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ : ਇਨਸਾਨਾਂ ਦੇ ਬਸੇਰਿਆਂ ਨੇ ਉਜਾੜੇ ਪੰਛੀਆਂ ਦੇ ਬਸੇਰੇ, ਹੁਣ ਤੱਕ ਅਲੋਪ ਹੋ ਚੁੱਕੀਆਂ ਨੇ ਲਗਭਗ 1,430 ਪ੍ਰਜਾਤੀਆਂ
ਜੋਤੀ ਨੇ ਦੱਸਿਆ ਕਿ 12 ਦਸੰਬਰ ਨੂੰ ਪਹਿਲਾਂ ਉਸ ਦੇ ਭਰਾ ਪਰਮਜੀਤ ਸਿੰਘ ਦੀ ਕੁਝ ਨੌਜਵਾਨਾਂ ਨਾਲ ਲੜਾਈ ਹੋਈ ਸੀ। ਇਹ ਲੜਾਈ ਪਿੰਡ ਸੰਗਲ ਸੋਹਲ ਦੇ ਕੋਲ ਹੋਈ ਸੀ। ਇਸ ਨੂੰ ਲੈ ਕੇ ਸ਼ਿਕਾਇਤ ਵੀ ਦਿੱਤੀ ਗਈ ਸੀ। ਹਮਲਾਵਰ ਪਾਰਟੀ ਵੱਲੋਂ ਉਨ੍ਹਾਂ 'ਤੇ ਦੋਸ਼ ਲਗਾਏ ਸਨ ਪਰ ਉਨ੍ਹਾਂ ਨੇ ਸਾਰੇ ਦੋਸ਼ਾਂ ਤੋਂ ਨਕਾਰਿਆ ਹੈ। ਜੋਤੀ ਨੇ ਕਿਹਾ ਕਿ ਦੋਸ਼ੀ ਜਾਂਦੇ-ਜਾਂਦੇ ਕਹਿ ਰਹੇ ਸਨ ਕਿ ਜੋ ਕਰਨਾ ਹੈ ਕਰ ਲਵੋ, ਰਾਜੀਨਾਮੇ ਦਾ ਬਦਲਾ ਅਸੀਂ ਲੈ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਪਸਾਰੇ ਪੈਰ, ਹੁਸ਼ਿਆਰਪੁਰ ਦੀ ਇਕ ਮਹਿਲਾ ਦੀ ਮੌਤ, ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।