ਖ਼ੌਫ਼ਨਾਕ ਵਾਰਦਾਤ : ਤੜਕੇ ਸਵੇਰੇ ਘਰ ਅੰਦਰ ਮਿਲੀ ਵਿਅਕਤੀ ਦੀ ਲਾਸ਼, ਬੁਰੇ ਤਰੀਕੇ ਨਾਲ ਵੱਢਿਆ ਹੋਇਆ ਸੀ ਗਲਾ

12/06/2022 9:40:54 AM

ਲੁਧਿਆਣਾ (ਰਾਜ) : ਸਥਾਨਕ ਹੈਬੋਵਾਲ ਦੇ ਬਲੋਕੀ ਸਥਿਤ ਅੰਗਰੇਜ਼ ਦੀ ਚੱਕੀ ਨੇੜੇ ਇਕ ਘਰ 'ਚ ਅੱਧਖੜ ਉਮਰ ਦੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਉਸ ਦਾ ਗਲਾ ਬੁਰੇ ਤਰੀਕੇ ਨਾਲ ਵੱਢਿਆ ਹੋਇਆ ਸੀ। ਹਾਲਾਂਕਿ ਪਰਿਵਾਰ ਵੀ ਘਰ 'ਚ ਹੀ ਮੌਜੂਦ ਸੀ। ਮ੍ਰਿਤਕ ਦੀ ਪਛਾਣ ਮਨੋਜ (50) ਵੱਜੋਂ ਹੋਈ ਹੈ।

ਇਹ ਵੀ ਪੜ੍ਹੋ : ਟ੍ਰਾਈਸਿਟੀ 'ਚ 'ਮੈਟਰੋ' ਚਲਾਉਣ ਨੂੰ ਲੈ ਕੇ ਅਹਿਮ ਖ਼ਬਰ, ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ

ਇਸ ਘਟਨਾ ਦਾ ਤੜਕੇ ਸਵੇਰੇ ਪਤਾ ਲੱਗਿਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਹੈਬੋਵਾਲ ਅਤੇ ਫਾਰੈਂਸਿਕ ਵਿਭਾਗ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਮਨੋਜ ਨੇ ਖ਼ੁਦ ਹੀ ਤੇਜ਼ਧਾਰ ਹਥਿਆਰ ਨਾਲ ਗਲਾ ਵੱਢਿਆ ਹੈ ਪਰ ਲਾਸ਼ ਦੇ ਹਾਲਾਤ ਕੁੱਝ ਹੋਰ ਹੀ ਬਿਆਨ ਕਰ ਰਹੇ ਹਨ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਗਰਭਵਤੀ ਔਰਤਾਂ ਦੇ ਜਣੇਪੇ ਨੂੰ ਲੈ ਕੇ ਚੰਗੀ ਖ਼ਬਰ, ਸਿਹਤ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News