2 ਗ੍ਰੰਥੀ ਸਿੰਘਾਂ ਨੇ ਭਾਖੜਾ ਨਹਿਰ ''ਚ ਮਾਰੀ ਛਾਲ, ਬਰਾਮਦ ਹੋਈਆਂ ਲਾਸ਼ਾਂ

Wednesday, May 26, 2021 - 10:22 AM (IST)

ਬੱਸੀ ਪਠਾਣਾ (ਰਾਜਕਮਲ) : ਬੱਸੀ ਪਠਾਣਾ ਵਿਖੇ 2 ਗ੍ਰੰਥੀ ਸਿੰਘਾਂ ਵੱਲੋਂ ਭਾਖੜਾ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ 2 ਗ੍ਰੰਥੀ ਸਿੰਘ ਜਤਿੰਦਰ ਸਿੰਘ ਅਤੇ ਅੰਮ੍ਰਿਤ ਪਾਲ ਸਿੰਘ, ਦਿਮਾਗੀ ਤੌਰ ’ਤੇ ਪਰੇਸ਼ਾਨ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਸਿੱਧੂ ਮਾਮਲੇ' ਨੂੰ ਲੈ ਕੇ ਕੈਪਟਨ ਨੇ ਆਪਣੇ ਹਮਾਇਤੀਆਂ ਨੂੰ ਕਹੀ ਇਹ ਗੱਲ

ਦੋਵਾਂ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਸੀ। ਜਤਿੰਦਰ ਸਿੰਘ ਦੀ ਲਾਸ਼ 22 ਮਈ ਨੂੰ ਬਰਾਮਦ ਹੋ ਗਈ ਸੀ, ਜਦੋਂ ਕਿ ਅੰਮ੍ਰਿਤ ਪਾਲ ਸਿੰਘ ਦੀ ਲਾਸ਼ ਬੀਤੇ ਦਿਨ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : ਕਿਸਾਨੀ ਘੋਲ ਨੂੰ ਅੱਜ 6 ਮਹੀਨੇ ਪੂਰੇ, ਸਿੱਧੂ ਮਗਰੋਂ 'ਬਾਦਲਾਂ' ਦੀ ਰਿਹਾਇਸ਼ 'ਤੇ ਵੀ ਲਹਿਰਾਇਆ 'ਕਾਲਾ ਝੰਡਾ'

ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਭਰਾ ਕਮਲਜੀਤ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News