ਲੋਕ ਸਭਾ ਚੋਣਾਂ: ਲੁਧਿਆਣਾ ''ਚ DC ਨੇ ਘਰ ਜਾ ਕੇ ਪਵਾਈ 107 ਸਾਲਾ ਬਜ਼ੁਰਗ ਦੀ ਵੋਟ
Monday, May 27, 2024 - 12:36 PM (IST)
ਲੁਧਿਆਣਾ (ਹਿਤੇਸ਼): ਪੰਜਾਬ ਵਿਚ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਉੱਥੇ ਹੀ ਜ਼ਿਆਦਾ ਤੋਂ ਜ਼ਿਆਦਾ ਵੋਟਰਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਚੋਣ ਕਮਿਸ਼ਨ ਨੇ ਦਿਵਿਆਂਗ ਤੇ ਬਜ਼ੁਰਗ ਵੋਟਰਾਂ ਦੀ ਵੋਟ ਪਵਾਉਣ ਲਈ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਚੋਣ ਅਮਲੇ ਵੱਲੋਂ ਘਰ-ਘਰ ਜਾ ਕੇ ਦਿਵਿਆਂਗ ਤੇ ਬਜ਼ੁਰਗ (85 ਸਾਲ ਤੋਂ ਵੱਧ ਉਮਰ ਦੇ) ਵੋਟਰਾਂ ਦੀ ਵੋਟ ਪਵਾਈ ਜਾਵੇਗੀ। ਇਹ ਮੁਹਿੰਮ ਅੱਜ ਅਤੇ ਕੱਲ੍ਹ ਚੱਲੇਗੀ। ਇਸ ਪ੍ਰਕੀਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਵੋਟਿੰਗ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਲੰਮੇ ਸਮੇਂ ਮਗਰੋਂ ਗੁਰਦਾਸਪੁਰ ਸੀਟ 'ਤੇ ਸਥਾਨਕ ਚਿਹਰਿਆਂ ਵਿਚਾਲੇ ਹੋਵੇਗੀ ਟੱਕਰ, ਪੜ੍ਹੋ ਹੁਣ ਤਕ ਦਾ ਇਤਿਹਾਸ
ਡੋਰ-ਟੂ-ਡੋਰ ਮੁਹਿੰਮ ਤਹਿਤ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅੱਜ 107 ਸਾਲਾ ਕਰਤਾਰ ਕੌਰ ਦੋਸਾਂਝ ਦੀ ਵੋਟ ਪਵਾਉਣ ਦੇ ਲਈ ਉਨ੍ਹਾਂ ਦੀ ਦੁਗਰੀ ਫੇਜ਼ 2 ਸਥਿਤ ਰਿਹਾਇਸ਼ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਰਤਾਰ ਕੌਰ ਤੋਂ ਵੋਟ ਪਵਾਈ। ਇਸ ਮਗਰੋਂ ਉਨ੍ਹਾਂ ਨੇ ਕਰਤਾਰ ਕੋਰ ਨੂੰ ਸ਼ਾਲ ਅਤੇ ਸਰਟੀਫ਼ਿਕੇਟ ਨਾਲ ਸਨਮਾਨਿਤ ਵੀ ਕੀਤਾ। ਉਨ੍ਹਾਂ ਨੇ ਸਮੂਹ ਵੋਟਰਾਂ ਨੇ ਵੋਟ ਦੇ ਹੱਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8