ਦਸੂਹਾ ਪੁਲਸ ਤੇ ਆਬਕਾਰੀ ਮਹਿਕਮੇ ਦੀ ਵੱਡੀ ਕਾਰਵਾਈ, 1200 ਕਿਲੋ ਲਾਹਣ ਕੀਤੀ ਬਰਾਮਦ

Wednesday, Aug 26, 2020 - 06:05 PM (IST)

ਦਸੂਹਾ ਪੁਲਸ ਤੇ ਆਬਕਾਰੀ ਮਹਿਕਮੇ ਦੀ ਵੱਡੀ ਕਾਰਵਾਈ, 1200 ਕਿਲੋ ਲਾਹਣ ਕੀਤੀ ਬਰਾਮਦ

ਦਸੂਹਾ (ਝਾਵਰ)— ਐੱਸ. ਐੱਸ. ਪੀ. ਹੁਸਿਆਰਪੁਰ ਨਵਜੋਤ ਸਿੰਘ ਮਾਹਲ ਵੱਲੋਂ ਬਿਆਸ ਦਰਿਆ ਦੇ ਮੰਡ ਇਲਾਕੇ 'ਚ ਨਾਜਾਇਜ਼ ਸ਼ਰਾਬ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਬਿਆਸ ਦਰਿਆ ਦੇ ਕਿਨਾਰਿਆਂ 'ਤੇ ਸਰਜੀਕਲ ਸਟਰਾਈਕ ਮੰਡ ਸਰਚ ਆਪਰੇਸ਼ਨ ਕਰਵਾਏ ਜਾ ਰਹੇ ਹਨ। ਇਸ ਕੜੀ ਹੇਠ ਅੱਜ ਤੜਕਸਾਰ ਡੀ. ਐੱਸ. ਪੀ. ਦਸੂਹਾ ਅਨਿਲ ਭਨੋਟ, ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ, ਤਲਵਾੜਾ ਥਾਨਾ ਦੀ ਪੁਲਸ ਫੋਰਸ ਲੈ ਕੇ ਆਬਕਾਰੀ ਮਹਿਕਮੇ ਦੇ ਜ਼ਿਲ੍ਹਾ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਦੀ ਆਬਕਾਰੀ ਟੀਮ ਨੇ ਸਾਂਝੇ ਤੌਰ 'ਤੇ ਸਰਾਬ ਦੇ ਸਮੱਗਲਰਾਂ ਨੂੰ ਨੱਥ ਪਾਉਣ ਲਈ ਇਹ ਸਰਚ ਆਪਰੇਸ਼ਨ ਕੀਤਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਬੇਰਹਿਮੀ ਨਾਲ ਵਿਅਕਤੀ ਦਾ ਕਤਲ, ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼

ਡੀ. ਐੱਸ. ਪੀ.ਦਸੂਹਾ ਅਨਿਲ ਭਨੋਟ ਅਤੇ ਆਬਕਾਰੀ ਮਹਿਕਮੇ ਦੇ ਇੰਸਪੈਕਟਰ ਦਵਿੰਦਰ ਸਿੰਘ, ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ ਨੇ ਬਿਆਸ ਦਰਿਆ ਨਾਲ ਧੁੱਸੀਬੰਨ 'ਤੇ 'ਜਗ ਬਾਣੀ' ਦੇ ਪ੍ਰਤੀਨਿਧੀ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਇਲਾਕੇ 'ਚ ਨਾਜਾਇਜ ਸ਼ਰਾਬ ਅਤੇ ਲਾਹਣ ਫੜਨ ਲਈ ਖਤਰੇ ਤੋਂ ਖਾਲੀ ਨਹੀ ਹੈ ਪਰ ਪੁਲਸ ਮੁਲਾਜ਼ਮਾਂ ਨੇ ਬਹੁਤ ਹੀ ਦਲੇਰੀ ਨਾਲ ਜਦੋਂ ਸਰਚ ਆਪਰੇਸ਼ਨ ਸ਼ੁਰੂ ਕੀਤਾ ਤਾਂ ਦਰਿਆ ਦੇ ਕੰਢਿਆਂ 'ਤੇ ਵੱਡੇ ਟੋਇਆ 'ਚ ਤਰਪਾਲ ਪਾ ਕੇ ਲਾਹਣ ਸਟਾਕ ਕੀਤੀ ਗਈ ਸੀ। ਇਸ ਦੋਰਾਨ ਪੁਲਸ ਅਤੇ ਆਬਕਾਰੀ ਮਹਿਕਮੇ ਨੇ 1200 ਕਿਲੋ ਲਾਹਣ,100 ਬੋਤਲਾਂ ਨਾਜਾਇਜ ਸ਼ਰਾਬ, 5 ਡਰੰਮ, 10 ਤਰਪਾਲ ਜਿਨਾਂ 'ਚ ਲਾਹਣ ਪਾਈ ਹੋਈ ਸੀ, 4 ਵੱਡੇ ਪੈਨਜ 2 ਚਾਲੂ ਭੱਠੀਆਂ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਮੌਕੇ 'ਤੇ ਹੀ ਬਿਆਸ ਦਰਿਆ ਦੇ ਕਿਨਾਰਿਆਂ 'ਤੇ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਬਾਕੀ ਸਾਮਾਨ ਕਬਜੇ 'ਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦਰਿਆ 'ਚ ਸਰਚ ਆਪਰੇਸ਼ਨ ਪੱਸੀ ਬੇਟ ਅਤੇ ਦਾਦੂਵਾਲ ਵਿਖੇ ਕੀਤਾ ਗਿਆ, ਜੋ ਮੁਕੰਮਲ ਤੌਰ 'ਤੇ ਕਾਮਯਾਬ ਰਿਹਾ।

ਇਹ ਵੀ ਪੜ੍ਹੋ: ਕੈਪਟਨ ਦੀ ਸੋਨੀਆ ਨਾਲ ਗੱਲਬਾਤ, 'ਕੋਰੋਨਾ' ਦੇ ਹਾਲਾਤ ਤੋਂ ਕਰਵਾਇਆ ਜਾਣੂੰ

ਇਸ ਸਰਚ ਆਪਰੇਸ਼ਨ 'ਚ ਸਬ-ਇੰਸਪੈਕਟਰ ਧਰਮਿੰਦਰ ਸਿੰਘ,ਆਬਕਾਰੀ ਇੰਸਪੈਕਟਰ ਬ੍ਰਿਜ ਮੋਹਣ, ਆਬਕਾਰੀ ਇੰਸਪੈਕਟਰ ਤਰਲੋਚਨ ਸਿੰਘ,ਆਬਕਾਰੀ ਇੰਸਪੈਕਟਰ ਜਸਪਾਲ ਸਿੰਘ,ਏ. ਐੱਸ. ਆਈ. ਹਰਭਜਨ ਸਿੰਘ, ਏ. ਐੱਸ. ਆਈ. ਮੋਹਣ ਲਾਲ,ਹਵਾਲਦਾਰ ਗੁਰਨਾਮ ਸਿੰਘ,ਅਮਨ ਸਿੰਘ, ਏ. ਐੱਸ. ਆਈ. ਸਰਬਜੀਤ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਨੇ ਭਾਗ ਲਿਆ।
ਇਹ ਵੀ ਪੜ੍ਹੋ: ਕਲਯੁੱਗੀ ਪੁੱਤ ਤੇ ਨੂੰਹ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਰਾਤ ਦੇ ਹਨ੍ਹੇਰੇ ’ਚ ਹਾਈਵੇਅ ’ਤੇ ਸੁੱਟਿਆ
ਇਹ ਵੀ ਪੜ੍ਹੋ: ਵਿਧਾਇਕ ਪਰਗਟ ਸਿੰਘ ਸਮੇਤ 125 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ


author

shivani attri

Content Editor

Related News