ਦੰਦਰਾਲਾ ਵਾਸੀਆਂ ਨੇ ਪੁਰਾਣੇ ਰੀਤੀ-ਰਿਵਾਜ਼ਾਂ ਨੂੰ ਦੁਹਰਾਉਦੇਂ ਹੋਏ ਮੀਂਹ ਪਵਾਉਣ ਦੀ ਆਸ ਰੱਖ ਫੂਕੀ ਗੁੱਡੀ

Tuesday, Jul 06, 2021 - 11:34 PM (IST)

ਭਾਦਸੋਂ(ਅਵਤਾਰ)- ਪਿੰਡ ਦੰਦਰਾਲਾ ਖਰੋੜ ਵਿਖੇ ਅੱਜ ਪੁਰਾਣੇ ਰੀਤੀ-ਰਿਵਾਜ਼ਾਂ ਨੂੰ ਦੁਹਰਾਉਦੇਂ ਹੋਏ ਪਿੰਡ ਦੀਆਂ ਬੀਬੀਆਂ ਵੱਲੋ ਮੀਂਹ ਪੈਣ ਦੀ ਆਸ ਰੱਖਦਿਆਂ ਗੁੱਡੀ ਫੂਕੀ ਗਈ। ਜ਼ਿਕਰਯੋਗ ਹੈ ਕਿ ਪੁਰਾਤਨ ਸਮਿਆਂ ’ਚ ਭੱਖਦੀ ਜੇਠ-ਹਾੜ ਮਹੀਨੇ ਦੀ ਗਰਮੀ ਤੋਂ ਰਾਹਤ ਲਈ ਇਹ ਰਿਵਾਜ਼ ਪ੍ਰਚਲਿਤ ਸੀ ਕਿ ਜੇਕਰ ਪਿੰਡ ’ਚ ਗੁੱਡੀ ਫੂਕੀ ਜਾਵੇ ਤਾਂ ਇੰਦਰ ਦੇਵਤਾ ਖੁਸ਼ ਹੁੰਦਾ ਹੈ ਅਤੇ ਮੀਂਹ ਪੈਂਦਾ ਹੈ।

PunjabKesari

ਇਸੇ ਉਮੀਦ ਨੂੰ ਲੈ ਕੇ ਪਿੰਡ ’ਚ ਗੁੱਡੀ ਫੂਕ ਕੇ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ। ਬੀਬੀਆਂ ਵੱਲੋਂ ਮਿੱਠੇ ਗੁਲਗਲੇ ਬਣਾ ਕੇ ਵੰਡੇ ਗਏ।

ਇਹ ਵੀ ਪੜ੍ਹੋ- ਸਿੱਧੂ ਨੂੰ ਇੰਨਾ ਹੀ ਫਿਕਰ ਸੀ ਤਾਂ ਬਿਜਲੀ ਵਿਭਾਗ ਦਾ ਚਾਰਜ ਕਿਉਂ ਨਹੀਂ ਸੰਭਾਲਿਆ : ਰਵਨੀਤ ਬਿੱਟੂ

PunjabKesari
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰੋਜ ਰਾਣੀ, ਸਵਰਨ ਕੌਰ, ਕਿਰਨਾ ਦੇਵੀ ਅਤੇ ਸ਼ਿੰਦਰ ਕੌਰ ਨੇ ਦੱਸਿਆ ਕਿ ਪੁਰਾਣੇ ਸਮੇਂ ਦੇ ਰਿਵਾਜ਼ ਨੂੰ ਮੁੱਖ ਰੱਖ ਕੇ ਇਹ ਸਾਰਾ ਵਰਤਾਰਾ ਕੀਤਾ ਗਿਆ ਅਤੇ ਗੁੱਡੀ ਫੂਕ ਕੇ ਵੈਣ ਪਾਏ ਗਏ ਹਨ ਤਾਂ ਜੋ ਇੰਦਰ ਦੇਵਤਾ ਖੁਸ਼ ਹੋ ਕੇ ਬਰਸੇ ਅਤੇ ਅੱਤ ਦੀ ਗਰਮੀ ਤੋਂ ਨਿਜਾਤ ਪਾਇਆ ਜਾ ਸਕੇ। ਇਸ ਮੌਕੇ ਸਰਬਜੀਤ ਕੌਰ, ਗੁਰਮੀਤ ਕੌਰ, ਹਰਜੀਤ ਕੌਰ, ਪਰਮਜੀਤ ਕੌਰ, ਜੰਗੀਰ ਕੌਰ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।


Bharat Thapa

Content Editor

Related News