ਸ੍ਰੀ ਮੁਕਤਸਰ ਸਾਹਿਬ 'ਚ ਤੜਕੇ ਸਵੇਰੇ ਫਟਿਆ ਸਿਲੰਡਰ, ਵੱਡੇ ਧਮਾਕੇ ਕਾਰਨ ਉੱਡੀ ਛੱਤ (ਵੀਡੀਓ)

Monday, Feb 12, 2024 - 01:18 PM (IST)

ਸ੍ਰੀ ਮੁਕਤਸਰ ਸਾਹਿਬ 'ਚ ਤੜਕੇ ਸਵੇਰੇ ਫਟਿਆ ਸਿਲੰਡਰ, ਵੱਡੇ ਧਮਾਕੇ ਕਾਰਨ ਉੱਡੀ ਛੱਤ (ਵੀਡੀਓ)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਉਸ ਵੇਲੇ ਵੱਡੀ ਘਟਨਾ ਵਾਪਰੀ, ਜਦੋਂ ਇਕ ਘਰ 'ਚ ਅਚਾਨਕ ਸਿਲੰਡਰ ਫਟ ਗਿਆ। ਇਸ ਹਾਦਸੇ ਦੌਰਾਨ ਰਸੋਈ ਦੀ ਛੱਤ ਉੱਡ ਗਈ ਅਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਜਾਣਕਾਰੀ ਮੁਤਾਬਕ ਅਬੋਹਰ ਰੋਡ ਦੇ ਰਹਿਣ ਵਾਲੇ ਪਰਦੀਪ ਸਿੰਘ ਨੇ ਦੱਸਿਆ ਕਿ ਉਹ ਅੱਜ ਤੜਕੇ ਸਵੇਰੇ 4 ਵਜੇ ਗੈਸ 'ਤੇ ਦੁੱਧ ਗਰਮ ਕਰਨ ਲੱਗਾ ਸੀ।

ਇਹ ਵੀ ਪੜ੍ਹੋ : ਕਦੇ ਅਕਾਲੀਆਂ ਦੇ ਦੁਸ਼ਮਣ ਰਹੇ 3 BJP ਆਗੂ ਗਠਜੋੜ ਲਈ ਲਾ ਰਹੇ ਪੂਰਾ ਜ਼ੋਰ, ਪੜ੍ਹੋ ਪੂਰੀ ਖ਼ਬਰ

ਇਸ ਦੌਰਾਨ ਅਚਾਨਕ ਸਿਲੰਡਰ ਫਟ ਗਿਆ। ਸਿਲੰਡਰ ਦੇ ਧਮਾਕੇ ਕਾਰਨ ਰਸੋਈ ਦੀ ਛੱਤ ਉੱਡ ਗਈ ਅਤੇ ਘਰ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ। ਇਸ ਤੋਂ ਇਲਾਵਾ ਰਸੋਈ 'ਚ ਪਈ ਫਰਿੱਜ ਅਤੇ ਹੋਰ ਸਾਰਾ ਸਮਾਨ ਸੜ ਗਿਆ। ਧਮਾਕੇ ਕਾਰਨ ਪਰਦੀਪ ਸਿੰਘ ਨੇ ਹੱਥ-ਪੈਰ ਝੁਲਸ ਗਏ। ਫਿਲਹਾਲ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਅਚਾਨਕ ਹੋਏ ਇਸ ਧਮਾਕੇ ਕਾਰਨ ਆਸ-ਪਾਸ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਫਿਰ ਸੰਮਨ ਜਾਰੀ, ਹੁਣ SIT ਨੇ 15 ਤਾਰੀਖ਼ ਨੂੰ ਕੀਤਾ ਤਲਬ

ਪਰਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਕਰੀਬ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਗੁਆਂਢ ਦੇ ਲੋਕਾਂ ਮੁਤਾਬਕ ਅਚਾਨਕ ਸਵੇਰੇ ਜਦੋਂ ਉਨ੍ਹਾਂ ਨੇ ਵੱਡੇ ਧਮਾਕੇ ਦੀ ਆਵਾਜ਼ ਸੁਣੀ ਤਾਂ ਇਕ ਵਾਰ 'ਚ ਤਾਂ ਉਹ ਸਮਝ ਹੀ ਨਹੀਂ ਸਕੇ ਕਿ ਕੀ ਹੋਇਆ ਹੈ। ਫਿਰ ਬਾਅਦ 'ਚ ਸਭ ਨੂੰ ਸਿਲੰਡਰ ਫਟਣ ਬਾਰੇ ਪਤਾ ਲੱਗਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Babita

Content Editor

Related News