ਕਰਫਿਊ ਦਰਮਿਆਨ ਮਾਤਾ ਵਲੋਂ ਧੀ ਨੇ ਪਿਤਾ ਨੂੰ ਲਿਖੀ ਚਿੱਠੀ, ਕਿਹਾ ‘ਅਸੀਂ ਜਲਦ ਮਿਲਾਂਗੇ’

Thursday, Apr 09, 2020 - 01:03 PM (IST)

ਕਰਫਿਊ ਦਰਮਿਆਨ ਮਾਤਾ ਵਲੋਂ ਧੀ ਨੇ ਪਿਤਾ ਨੂੰ ਲਿਖੀ ਚਿੱਠੀ, ਕਿਹਾ ‘ਅਸੀਂ ਜਲਦ ਮਿਲਾਂਗੇ’

ਜਲੰਧਰ (ਬਿਊਰੋ) - ਕੋਰੋਨਾ ਦੇ ਦੌਰ ਅੰਦਰ ਜਗਬਾਣੀ ਦੀ ਵਿਸ਼ੇਸ਼ ਮੁਹਿੰਮ ‘‘ਮੈ ਠੀਕ ਠਾਕ ਹਾਂ’’ - ਇਹ ਚਿੱਠੀ ਇਕ ਧੀ ਆਪਣੇ ਮਾਤਾ ਜੀ ਵਲੋਂ ਦੂਰ ਬੈਠੇ ਪਿਤਾ ਨੂੰ ਲਿਖ ਰਹੀ ਹੈ। ਇਸ ਚਿੱਠੀ ’ਚ ਹਰਨੀਪ ਆਪਣੇ ਪਿਤਾ ਜੀ ਨੂੰ ਆਪਣਾ ਧਿਆਨ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਬਾਹਰ ਦੇ ਖਰਾਬ ਹੋ ਰਹੇ ਮਾਹੌਲ ਦੇ ਬਾਰੇ ਵੀ ਦੱਸ ਰਹੀ ਹੈ। ਇਸ ਤੋਂ ਇਲਾਵਾ ਉਹ ਆਪਣੇ ਮਾਤਾ ਜੀ ਦੇ ਕਹਿਣ ’ਤੇ ਪਿਤਾ ਜੀ ਨੂੰ ਖਾਣਾ ਬਣਾਉਣ ਦੇ ਬਾਰੇ ਅਤੇ ਉਨ੍ਹਾਂ ਦੀਆਂ ਦਵਾਈਆਂ ਦੇ ਬਾਰੇ ਵੀ ਦੱਸ ਰਹੀ ਹੈ ਤਾਂਕਿ ਉਹ ਇਸ ਕਰਫਿਊ ’ਚ ਆਪਣਾ ਧਿਆਨ ਰੱਖਦੇ ਹੋਏ ਸਮੇਂ ਸਿਰ ਖਾਣਾ ਖਾਂ ਲੈਣ। 

PunjabKesari

ਕੋਰੋਨਾ ਵਾਇਰਸ ਦੇ ਚੱਲ ਰਹੇ ਇਸ ਦੌਰ ਨੂੰ ਨਿਜਿੱਠਣ ਦੇ ਲਈ ਕਰਫ਼ਿਊ ਲਾਇਆ ਗਿਆ ਹੈ। ਅਜਿਹੇ ਹਾਲਾਤ ਵਿਚ ਬਹੁਤ ਸਾਰੇ ਸੱਜਣ ਆਪਣਿਆਂ ਤੋਂ ਵਿਛੜੇ ਹੋਏ ਹਨ। ਇਹ ਸਿਰਫ ਇਕ ਪ੍ਰਤੀਕਾਤਮਕ ਨਜ਼ਰੀਆ ਹੈ ਕਿ ਅਸੀਂ ਇੰਝ ਚਿੱਠੀ ਦੀ ਸ਼ਕਲ 'ਚ ਆਪਣੀਆਂ ਗੱਲਾਂ ਆਪਣੇ ਖਾਸ ਤੱਕ ਪਹੁੰਚਾਉਣ ਦੇ ਬਹਾਨੇ ਸਭ ਨਾਲ ਸਾਂਝੀਆਂ ਕਰੀਏ। ਜ਼ਿੰਦਗੀ ਦੀ ਇਸ ਭੱਜ ਦੌੜ 'ਚ ਅਕਸਰ ਇਹ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਕਿ ਬਹੁਤ ਕੁਝ ਅਣਕਹਿਆ ਰਹਿ ਗਿਆ। ਆਓ, ਉਸ ਅਣਕਹੇ ਨੂੰ ਅੱਜ ਅਸੀਂ ਖ਼ਤ ਦੀ ਸ਼ਕਲ 'ਚ ਜ਼ੁਬਾਨ ਦਾ ਨਾਂ ਦੇ ਦੇਈਏ। ਜੇਕਰ ਤੁਸੀਂ ਵੀ ਆਪਣੇ ਕਿਸੇ ਖਾਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਭੇਜੋ ਸਾਨੂੰ ਆਪਣਾ ਹੱਥ ਲਿਖਿਆ ਖ਼ਤ, ਜਿਸ ਨੂੰ ਅਸੀਂ ਆਪਣੀ ‘ਜਗਬਾਣੀ’ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕਰਾਂਗੇ। ਸਾਨੂੰ ਉਮੀਦ ਅਤੇ ਵਿਸ਼ਵਾਸ਼ ਹੈ ਕਿ ਅਸੀਂ ਇਸ ਮੁਸ਼ਕਲ ਦੀ ਘੜੀ ’ਚ ਤੁਹਾਡੇ ਦਿਲ ਦੀ ਗੱਲ ਤੁਹਾਡੇ ਆਪਣਿਆਂ ਤੱਕ ਪਹੁੰਚਾ ਸਕੀਏ। ਸਾਨੂੰ ਤੁਸੀਂ ਆਪਣੀ ਲਿਖੀ ਹੋਈ ਚਿੱਠੀ news@jagbani.com ’ਤੇ ਮੇਲ ਕਰ ਸਕਦੇ ਹੋ।


author

rajwinder kaur

Content Editor

Related News