ਕਰਫਿਊ ਤੋਂ ਬਾਅਦ ਹੁਣ ਪੰਜਾਬ ''ਚ ਦਾਖਲ ਹੋਣਾ ਸੌਖਾ ਨਹੀਂ, ਇਸ ਤਰ੍ਹਾਂ ਹੋਵੇਗੀ ''ਸਪੈਸ਼ਲ ਐਂਟਰੀ''
Tuesday, Apr 07, 2020 - 06:02 PM (IST)
ਚੰਡੀਗੜ੍ਹ (ਅਸ਼ਵਨੀ): ਕਰਫਿਊ ਦੇ ਖਤਮ ਹੋਣ ਤੋਂ ਬਾਅਦ ਵੀ ਪੰਜਾਬ 'ਚ ਦਾਖਲ ਹੋਣਾ ਆਸਾਨ ਨਹੀਂ ਹੋਵੇਗਾ। ਪੰਜਾਬ ਸਰਕਾਰ ਆਪਣੀਆਂ ਹੱਦਾਂ ਨੂੰ ਇਸ ਤਰ੍ਹਾਂ ਸੀਲ ਕਰਨ ਦੀ ਤਿਆਰੀ ਕਰ ਚੁੱਕੀ ਹੈ ਕਿ ਕਰਫਿਊ ਤੋਂ ਬਾਅਦ ਬਾਹਰੀ ਲੋਕ ਬਿਨਾਂ ਮਨਜ਼ੂਰੀ ਦੇ ਪੰਜਾਬ ਦੀ ਹੱਦ 'ਚ ਦਾਖਲ ਨਹੀਂ ਹੋ ਸਕਣਗੇ। ਸੂਬੇ 'ਚ ਦਾਖਲ ਹੋਣ ਦੀ ਮਨਜ਼ੂਰੀ ਤੋਂ ਬਾਅਦ ਵੀ ਵਿਦੇਸ਼ ਤੋਂ ਜਾਂ ਬਾਹਰੀ ਰਾਜਾਂ ਤੋਂ ਆਏ ਵਿਅਕਤੀ ਨੂੰ ਉਸ ਜਗ੍ਹਾ 14 ਦਿਨ ਏਕਾਂਤਵਾਸ 'ਚ ਰਹਿਣਾ ਲਾਜ਼ਮੀ ਹੋਵੇਗਾ, ਜਿੱਥੇ ਉਹ ਜਾ ਰਿਹਾ ਹੈ ਜਾਂ ਜਿੱਥੇ ਉਸ ਦੀ ਆਵਾਸੀ ਸਹੂਲਤ ਹੈ।
ਇਹ ਵੀ ਪੜ੍ਹੋ: ਮੋਗਾ 'ਚ ਕੋਰੋਨਾ ਵਾਇਰਸ ਦੀ ਦਸਤਕ, 22 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਇਸ ਕੜੀ 'ਚ ਉਨ੍ਹਾਂ ਲੋਕਾਂ ਨੂੰ ਵੀ 14 ਦਿਨ ਏਕਾਂਤਵਾਸ 'ਚ ਰਹਿਣਾ ਹੋਵੇਗਾ, ਜਿਨ੍ਹਾਂ ਨਾਲ ਵਿਦੇਸ਼ ਜਾਂ ਬਾਹਰੀ ਰਾਜ ਤੋਂ ਆਇਆ ਵਿਅਕਤੀ ਮਿਲਣ ਜਾਂ ਉਨ੍ਹਾਂ ਨਾਲ ਰਹਿਣ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਇਸ ਲਈ 'ਸਟੇਟ ਪਲਾਨ ਫਾਰ ਕਮਿੰਗ ਟ੍ਰੈਵਲਰਜ਼' ਤਿਆਰ ਕੀਤਾ ਹੈ। ਇਸ ਪਲਾਨ ਮੁਤਾਬਿਕ ਕਰਫਿਊ ਤੋਂ ਬਾਅਦ ਪੰਜਾਬ 'ਚ ਸਿਰਫ਼ ਸਪੈਸ਼ਲ ਐਂਟਰੀ ਪੁਆਇੰਟਸ ਤੋਂ ਹੀ ਦਾਖਲ ਹੋਇਆ ਜਾ ਸਕੇਗਾ। ਹੋਰ ਤਾਂ ਹੋਰ ਜ਼ਿਲਾ ਪੱਧਰ 'ਤੇ ਵੀ ਕਿਸੇ ਜ਼ਿਲੇ ਦੀ ਸੀਮਾ 'ਚ ਸਿਰਫ਼ ਕੁੱਝ ਨਿਰਧਾਰਤ ਰਸਤਿਆਂ ਰਾਹੀਂ ਹੀ ਦਾਖਲ ਹੋਇਆ ਜਾ ਸਕੇਗਾ।
ਇਹ ਵੀ ਪੜ੍ਹੋ: 'ਲਾਕਡਾਊਨ' ਦੌਰਾਨ ਰਿਸ਼ਤੇਦਾਰਾਂ ਨੂੰ ਛੱਡ ਪੁਲਸ ਨੂੰ ਲੈ ਕੇ ਗਿਆ ਬਰਾਤੇ