ਅੰਤਰ-ਸਰਹੱਦੀ ਨਸ਼ਾ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼; ਭਾਰੀ ਮਾਤਰਾ 'ਚ ਨਸ਼ੇ ਸਣੇ 4 ਗ੍ਰਿਫ਼ਤਾਰ

Sunday, Jul 21, 2024 - 04:45 AM (IST)

ਅੰਤਰ-ਸਰਹੱਦੀ ਨਸ਼ਾ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼; ਭਾਰੀ ਮਾਤਰਾ 'ਚ ਨਸ਼ੇ ਸਣੇ 4 ਗ੍ਰਿਫ਼ਤਾਰ

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਰਹੱਦ ਪਾਰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਵੱਡਾ ਝਟਕਾ ਦਿੰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਇਕ ਵੱਡੇ ਸਮੱਗਲਰ ਗੁਰਬਖ਼ਸ਼ ਉਰਫ਼ ਲਾਲਾ ਵਾਸੀ ਛੇਹਰਟਾ ਸਮੇਤ ਤਿੰਨ ਨਸ਼ਾ ਸਮੱਗਲਰਾਂ ਨੂੰ 1 ਕਿੱਲੋ ਆਈਸ (ਮੇਥਾਮਫੇਟਾਮਾਈਨ), 2.45 ਕਿੱਲੋ ਹੈਰੋਇਨ ਅਤੇ 520 ਗ੍ਰਾਮ ਸੂਡੋਫੈਡਰਾਈਨ (ਪ੍ਰੀਕਰਸਰ ਕੈਮੀਕਲ ) ਸਣੇ ਕਾਬੂ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇਥੇ ਦਿੱਤੀ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਨਸ਼ਾ ਸਮੱਗਲਰ ਗੁਰਬਖ਼ਸ਼ ਉਰਫ਼ ਲਾਲਾ ਸਰਗਰਮੀ ਨਾਲ ਪ੍ਰੀਕਰਸਰ ਕੈਮੀਕਲ ਦੀ ਸਪਲਾਈ ਕਰਦਾ ਸੀ। ਦੱਸਣਯੋਗ ਹੈ ਕਿ ਇਸ ਰਸਾਇਣ (ਸੂਡੋਫੈਡਰਾਈਨ) ਦੀ ਵਰਤੋਂ ਕਰੂਡ ਹੈਰੋਇਨ ’ਚ ਮਿਲਾਵਟ ਕਰਨ ਲਈ ਕੀਤੀ ਜਾਂਦੀ ਹੈ ਤਾਂ ਜੋ ਇਸ ਦੇ ਅਸਰ ਨੂੰ ਹੋਰ ਵਧਾਇਆ ਜਾ ਸਕੇ ਅਤੇ ਇਸ ਦਾ ਇਸਤੇਮਾਲ ਕ੍ਰਿਸਟਲ ਮੇਥਾਮਫੇਟਾਮਾਈਨ (ਆਈ.ਸੀ.ਈ.) ਤਿਆਰ ਕਰਨ ਲਈ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਲਾਲਾ ਪ੍ਰਤੀ ਖੇਪ 50,000 ਰੁਪਏ ਇਕੱਠੇ ਕਰ ਲੈਂਦਾ ਸੀ।

ਗੁਰਬਖ਼ਸ਼ ਉਰਫ ਲਾਲਾ ਤੋਂ ਇਲਾਵਾ ਫੜ੍ਹੇ ਗਏ ਦੋ ਹੋਰ ਨਸ਼ਾ ਸਮੱਗਲਰਾ ਦੀ ਪਛਾਣ ਦਲਜੀਤ ਕੌਰ ਅਤੇ ਅਰਸ਼ਦੀਪ ਦੋਵੇਂ ਵਾਸੀ ਛੇਹਰਟਾ ਵਜੋਂ ਹੋਈ ਹੈ। ਦੋਸ਼ੀ ਗੁਰਬਖ਼ਸ਼ ਉਰਫ ਲਾਲਾ ਅਤੇ ਅਰਸ਼ਦੀਪ ਦੋਵੇਂ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਜ਼ਮਾਨਤ ’ਤੇ ਬਾਹਰ ਹਨ। ਡੀ.ਜੀ.ਪੀ. ਨੇ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਮੁਲਜ਼ਮ ਗੁਰਬਖ਼ਸ਼ ਉਰਫ਼ ਲਾਲਾ ਦੇ ਪਿਛਲੇ ਸਬੰਧਾਂ ਦਾ ਵੀ ਪਤਾ ਲਾਇਆ ਹੈ ਅਤੇ ਪੁਲਸ ਟੀਮਾਂ ਇਸ ਨਾਰਕੋ-ਸਿੰਡੀਕੇਟ ਦੇ ਸਰਗਨੇ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ- IPL 2025: ਮੁੰਬਈ ਇੰਡੀਅਨਜ਼ ਨੂੰ ਲੱਗਣ ਵਾਲਾ ਹੈ ਵੱਡਾ ਝਟਕਾ!, ਇਹ 3 ਦਿੱਗਜ ਖਿਡਾਰੀ ਛੱਡ ਸਕਦੇ ਹਨ ਟੀਮ

ਇਹ ਕਾਰਵਾਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵੱਲੋਂ 16 ਜੂਨ, 2024 ਨੂੰ ਕੋਟ ਖਾਲਸਾ ਖੇਤਰ ਤੋਂ ਇਕ ਸਥਾਨਕ ਨਸ਼ਾ ਸਮੱਗਲਰ ਦਲਜੀਤ ਕੌਰ, ਜਿਸ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਦੀ ਗ੍ਰਿਫਤਾਰੀ ਬਾਰੀਕੀ ਨਾਲ ਜਾਂਚ ਤੋਂ ਬਾਅਦ ਅਮਲ ’ਚ ਲਿਆਂਦੀ ਗਈ ਹੈ। ਦਲਜੀਤ ਕੌਰ ਦੀ ਗ੍ਰਿਫ਼ਤਾਰੀ ਨੇ ਛੇਹਰਟਾ ਖੇਤਰ ਤੋਂ ਉਸ ਦੇ ਸਾਥੀ ਨਸ਼ਾ ਸਮੱਗਲਰ ਅਰਸ਼ਦੀਪ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਸੀ।

ਪੁਲਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਏ.ਡੀ.ਸੀ.ਪੀ ਜ਼ੋਨ 1 ਡਾ. ਦਰਪਣ ਆਹਲੂਵਾਲੀਆ ਅਤੇ ਏ.ਸੀ.ਪੀ. ਸੈਂਟਰਲ ਸੁਰਿੰਦਰ ਸਿੰਘ ਦੀ ਨਿਗਰਾਨੀ ’ਚ ਐੱਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਚੌਕੀ ਅੰਨਗੜ੍ਹ ਦੀ ਵਿਸ਼ੇਸ਼ ਟੀਮ ਵੱਲੋਂ ਦੋਸ਼ੀ ਦਲਜੀਤ ਕੌਰ ਅਤੇ ਅਰਸ਼ਦੀਪ ਦੀ ਗ੍ਰਿਫ਼ਤਾਰੀ ਸਬੰਧੀ ਜਾਂਚ ਦੌਰਾਨ ਗੁਰਬਖ਼ਸ਼ ਲਾਲਾ ਦੇ ਪਿਛੋਕੜ ਦਾ ਪਤਾ ਲੱਗਾ। ਉਨ੍ਹਾਂ ਅੱਗੇ ਕਿਹਾ ਕਿ ਗੁਰਬਖ਼ਸ਼ ਲਾਲਾ ਨੂੰ ਚਾਰ ਦਿਨਾਂ ਤੱਕ ਚੱਲੇ ਇਕ ਮੁਸਤੈਦ ਆਪ੍ਰੇਸ਼ਨ ’ਚ 1 ਕਿੱਲੋ ਆਈਸ, 2 ਕਿੱਲੋ 200 ਗ੍ਰਾਮ ਹੈਰੋਇਨ ਅਤੇ 520 ਗ੍ਰਾਮ ਪ੍ਰੀਕਰਸਰ ਸੂਡੋਫੈਡਰਾਈਨ ਦੀ ਬਰਾਮਦਗੀ ਨਾਲ ਕਾਬੂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਬਖ਼ਸ਼ ਉਰਫ਼ ਲਾਲਾ, ਜੋ ਕਿ ਕਤਲ, ਆਰਮਜ਼ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਨਾਲ ਸਬੰਧਤ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਅੰਮ੍ਰਿਤਸਰ ਕੇਂਦਰੀ ਜੇਲ ਦੀ ‘ਫੈਂਕਾ’ ਸਰਗਰਮੀ ’ਚ ਵੀ ਸਰਗਰਮੀ ਨਾਲ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਵੱਲੋਂ ਉਸ ਦੇ ਕਬਜ਼ੇ ’ਚੋਂ ਪੈਕਟਾਂ ’ਚ ਲਪੇਟੀਆਂ ਕਈ ਬੀੜੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਇਸਲਾਮਾਬਾਦ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News