ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦਾ ਪੰਜਾਬ ''ਚ ਕਤਲ, UP ਵਿਚ ਪੁਲਸ ਮੁਕਾਬਲੇ ''ਚ ਕਾਤਲ ਹੋਇਆ ਢੇਰ

Sunday, Apr 02, 2023 - 01:58 AM (IST)

ਮੁਜੱਫਰਨਗਰ (ਭਾਸ਼ਾ): ਮੁਜੱਫਰਨਗਰ ਦੇ ਸ਼ਾਹਪੁਰ ਥਾਣਾ ਖੇਤਰ ਵਿਚ ਪੁਲਸ ਨੇ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੇ ਤਿਹਰੇ ਕਤਲਕਾਂਡ ਵਿਚ ਲੋੜੀਂਦੇ ਖ਼ਤਰਨਾਕ ਮੁਲਜ਼ਮ ਰਾਸ਼ਿਦ ਨੂੰ ਪੁਲਸ ਮੁਕਾਬਲੇ ਵਿਚ ਮਾਰ ਮੁਕਾਇਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - IPL 2023: ਡੇਵਿਡ ਵਾਰਨਰ ਦਾ ਅਰਧ ਸੈਂਕੜਾ ਗਿਆ ਬੇਕਾਰ, ਮਾਰਕ ਵੁੱਡ ਦੇ 'ਪੰਜੇ' ਨੇ ਹਰਾਈ ਦਿੱਲੀ

ਐੱਸ.ਐੱਸ.ਪੀ. ਸੰਜੀਵ ਸੁਮਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਖ਼ਤਰਨਾਕ ਮੁਲਜ਼ਮ ਰਾਸ਼ਿਦ ਉਰਫ਼ ਸਿਪਾਹੀਆ ਸ਼ਨੀਵਾਰ ਨੂੰ ਮੁਠਭੇੜ ਵਿਚ ਮਾਰਿਆ ਗਿਆ, ਜਿਸ ਉੱਪਰ 50 ਹਜ਼ਾਰ ਰੁਪਏ ਦਾ ਇਨਾਮ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਬਾਈਕ ਸਵਾਰ 2 ਬਦਮਾਸ਼ਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਪੁਲਸ 'ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਮੁਤਾਬਕ ਪੁਲਸ ਦੀ ਜਵਾਬੀ ਫਾਇਰਿੰਗ ਵਿਚ ਮੁਲਜ਼ਮ ਰਾਸ਼ਿਦ ਮਾਰਿਆ ਗਿਆ, ਜਦੋਂਕਿ ਉਸ ਦਾ ਸਾਥ਼ੀ ਫ਼ਰਾਰ ਹੋਣ ਵਿਚ ਸਫ਼ਲ ਰਿਹਾ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਮੁੱਠਭੇੜ ਦੌਰਾਨ ਸ਼ਾਹਪੁਰ ਥਾਣਾ ਮੁਖੀ ਬਬਲੂ ਸਿੰਘ ਨੂੰ ਵੀ ਗੋਲ਼ੀ ਲੱਗੀ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - WhatsApp ਨੇ 28 ਦਿਨਾਂ 'ਚ 45 ਲੱਖ ਭਾਰਤੀ ਖ਼ਾਤਿਆਂ 'ਤੇ ਲਾਈ ਪਾਬੰਦੀ, ਦੱਸੀ ਗਈ ਇਹ ਵਜ੍ਹਾ

ਪੁਲਸ ਮੁਤਾਬਕ ਰਾਸ਼ਿਦ 2020 ਵਿਚ ਪੰਜਾਬ ਵਿਚ ਸੁਰੇਸ਼ ਰੈਨਾ ਦੇ ਤਿੰਨ ਰਿਸ਼ਤੇਦਾਰਾਂ ਦੇ ਕਤਲ ਸਮੇਤ ਡਕੈਤੀ ਤੇ ਕਤਲ ਦੇ ਦਰਜਨਾਂ ਮਾਮਲਿਆਂ ਵਿਚ ਲੋੜੀਂਦਾ ਸੀ। ਪੁਲਸ ਫ਼ਰਾਰ ਬਦਮਾਸ਼ ਦੀ ਭਾਲ ਕਰ ਰਹੀ ਹੈ ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲਸ ਮੁਤਾਬਕ ਮ੍ਰਿਤਕ ਬਦਮਾਸ਼ ਕੋਲੋਂ 2 ਤਮੰਚੇ ਤੇ ਇਕ ਬਾਈਕ ਬਰਾਮਦ ਹੋਈ ਹੈ। ਐੱਸ.ਐੱਸ.ਪੀ. ਨੇ ਕਿਹਾ ਕਿ ਸ਼ਾਹਪੁਰ ਥਾਣਾ ਖੇਤਰ ਵਿਚ ਕੌਮਾਂਤਰੀ ਗਿਰੋਹ ਦੇ ਖ਼ਤਰਨਾਕ ਮੁਲਜ਼ਮ ਦੇ ਲੁਕੇ ਹੋਣ ਦੀ ਸੂਚਨਾ 'ਤੇ ਪੁਲਸ ਨੇ ਇਹ ਕਾਰਵਾਈ ਕੀਤੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News