ਕੋਵਿਡ-19 : 6 ਪੁਲਸ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ

07/10/2020 2:58:12 AM

ਅਮਰਗੜ੍ਹ (ਜੋਸ਼ੀ)- ਪਿਛਲੇ ਦਿਨੀਂ ਇਕ ਨਸ਼ਾ ਸਮੱਗਲਰ ਔਰਤ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਥਾਣਾ ਅਮਰਗੜ੍ਹ ਦੇ ਕੀਤੇ ਗਏ 14 ਟੈਸਟਾਂ ’ਚੋਂ ਇਕੋ ਦਿਨ 6 ਕਰਮਚਾਰੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ 2 ਕਰਮਚਾਰੀਆਂ ਨੂੰ 48 ਘੰਟਿਆਂ ਤੋਂ ਬਾਅਦ ਦੁਬਾਰਾ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਰਣਬੀਰ ਸਿੰਘ ਢੰਡੇ ਅਤੇ ਸਿਹਤ ਸੁਪਰਵਾਈਜ਼ਰ ਦੁਰਗਾ ਪ੍ਰਸ਼ਾਦ ਨੇ ਦੱਸਿਆ ਕਿ ਸਿਹਤ ਵਿਭਾਗ ਅਮਰਗੜ੍ਹ ਵੱਲੋਂ ਇਨ੍ਹਾਂ ਪੁਲਸ ਕਰਮੀਆਂ ਦੇ ਸੰਪਰਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੇ ਵੀ ਕੋਵਿਡ ਟੈਸਟ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਘਰ ਬੈਠਿਆਂ ਨੂੰ ਨਹੀਂ ਲੱਗਦੀ ਸਗੋਂ ਅਸੀਂ ਘਰੋਂ ਬਾਹਰ ਜਾ ਕੇ ਖੁਦ ਇਸ ਬੀਮਾਰੀ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦੇ ਹਾਂ। ਇਸ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਕੇ ਹੀ ਇਸ ਤੋਂ ਬਚਿਆ ਜਾ ਹੈ।


Bharat Thapa

Content Editor

Related News