ਨਗਰ ਕੌਂਸਲ ਦੀ ਟੀਮ ਨੇ ਨਾਜਾਇਜ਼ ਕਾਬਜ਼ਕਾਰਾਂ ਦੇ ਕੱਟੇ ਚਲਾਨ
Wednesday, Feb 14, 2018 - 06:11 AM (IST)

ਕਪੂਰਥਲਾ, (ਗੁਰਵਿੰਦਰ ਕੌਰ)- ਕਪੂਰਥਲਾ ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਅੱਜ ਮਾਣਯੋਗ ਸਥਾਈ ਲੋਕ ਅਦਾਲਤ ਦੀਆਂ ਹਦਾਇਤਾਂ 'ਤੇ ਨਗਰ ਕੌਂਸਲ ਕਪੂਰਥਲਾ ਦੀ ਟੀਮ ਵੱਲੋਂ ਜੂਨੀਅਰ ਅਸਿਸਟੈਂਟ ਕੁਲਵੰਤ ਸਿੰਘ ਤੇ ਜਸਵਿੰਦਰ ਸਿੰਘ ਦੀ ਅਗਵਾਈ 'ਚ ਜਲੰਧਰ ਰੋਡ 'ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਜਲੰਧਰ ਬਾਈਪਾਸ 'ਤੇ ਫਰੂਟ ਦੀਆਂ ਦੁਕਾਨਾਂ ਵੱਲੋਂ ਸੜਕਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਉਨ੍ਹਾਂ ਦੇ ਚਲਾਨ ਕੱਟੇ ਗਏ।
ਇਸੇ ਤਰ੍ਹਾਂ ਇਸ ਸੜਕ 'ਤੇ ਆਰੇ ਵਾਲਿਆਂ ਵੱਲੋਂ ਲੱਕੜਾਂ ਸੜਕ 'ਤੇ ਫੈਲਾਅ ਕੇ ਰੱਖੀਆਂ ਹੋਈਆਂ ਸਨ। ਉਨ੍ਹਾਂ ਦੇ ਵੀ ਚਲਾਨ ਕੱਟੇ ਗਏ।
ਜੂਨੀਅਰ ਅਸਿਸਟੈਂਟ ਕੁਲਵੰਤ ਸਿੰਘ, ਜੂਨੀ. ਅਸਿਸਟੈਂਟ ਜਸਵਿੰਦਰ ਸਿੰਘ ਤੇ ਕਰਮਚਾਰੀ ਵਿਕਰਮ ਨੇ ਦੱਸਿਆ ਕਿ ਉਪਰੋਕਤ ਦੁਕਾਨਦਾਰਾਂ ਦੇ ਚਲਾਨ ਮਿਊਂਸੀਪਲ ਐਕਟ 1911 ਦੀ ਧਾਰਾ 172-ਏ ਤਹਿਤ ਕੱਟੇ ਗਏ ਹਨ। ਭੁਗਤਾਨ 15 ਫਰਵਰੀ ਨੂੰ ਮਾਣਯੋਗ ਲੋਕ ਅਦਾਲਤ 'ਚ ਕੀਤਾ ਜਾਣਾ ਹੈ।