ਨਿਗਮ ਕਰਮਚਾਰੀਆਂ ਨੇ ਨਗਰ ਕੀਰਤਨ ਨਿਕਲਣ ਵਾਲੇ ਰਸਤੇ ਕੀਤੇ ਸਾਫ਼

Saturday, Mar 20, 2021 - 09:15 PM (IST)

ਨਿਗਮ ਕਰਮਚਾਰੀਆਂ ਨੇ ਨਗਰ ਕੀਰਤਨ ਨਿਕਲਣ ਵਾਲੇ ਰਸਤੇ ਕੀਤੇ ਸਾਫ਼

ਅੰਮ੍ਰਿਤਸਰ, (ਰਮਨ)- ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਯੂਨੀਅਨ ਵੱਲੋਂ ਹਰ ਇਕ ਸ਼ਨੀਵਾਰ ਨੂੰ ਇਤਿਹਾਸਕ ਅਤੇ ਧਾਰਮਿਕ ਇਮਾਰਤਾਂ ਦੀ ਸਾਫ਼-ਸਫ਼ਾਈ ਕੀਤੀ ਜਾ ਰਹੀ ਹੈ । ਜਿਸਦੇ ਚਲਦੇ ਮਿਊਂਸੀਪਲ ਯੂਥ ਇੰਪਲਾਇਜ਼ ਫ਼ੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਨੇ ਆਪਣੀ ਟੀਮ ਦੇ ਨਾਲ ਹਾਲ ਗੇਟ ਸਥਿਤ ਸ਼ਹੀਦ ਊਧਮ ਸਿੰਘ ਦੇ ਬੁੱਤ ਅਤੇ ਆਲੇ ਦੁਆਲੇ ਸਾਫ਼-ਸਫਾਈ ਕੀਤੀ । ਉਥੇ ਹੀ ਟੀਮ ਨੇ ਨਗਰ ਕੀਰਤਨ ਨਿਕਲਣ ਵਾਲੇ ਰਸਤੇ ਦੀ ਵੀ ਸਫਾਈ ਕੀਤੀ। ਇਸ ਯੋਗਦਾਨ ’ਚ ਹੁਣ ਕੁਝ ਸਮਾਜਿਕ ਸੰਸਥਾਵਾਂ ਵੀ ਆਪਣਾ ਯੋਗਦਾਨ ਪਾ ਰਹੀ ਹੈ । 

PunjabKesari

ਸਫਾਈ ਮੁਹਿੰਮ ਇਤਿਹਾਸਕ ਥਾਂ ਗੁਰੂ ਕੇ ਮਹਿਲ ਖੇਤਰ ’ਚ ਕੀਤਾ ਗਿਆ। ਹਿੰਦ ਦੀ ਚਾਦਰ 400 ਸਾਲਾ ਨੂੰ ਸਮਰਪਿਤ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਅਤੇ ਨਗਰ ਕੀਰਤਨ ਤੋਂ ਪਹਿਲਾਂ ਫ਼ੈਡਰੇਸ਼ਨ ਦੇ ਅਹੁੱਦੇਦਾਰਾਂ ਨੇ ਉਕਤ ਇਲਾਕੇ ਦੀ ਦੇਰ ਰਾਤ ਤੋਂ ਸਵੇਰੇ ਤੱਕ ਸਫਾਈ ਕੀਤੀ । ਉਥੇ ਹੀ ਇਸ ਮੁਹਿੰਮ ’ਚ ਸਫ਼ਾਈ ਮਜਦੂਰ ਯੂਨੀਅਨ ਦੇ ਪ੍ਰਧਾਨ ਸੰਜੈ ਖੋਸਲਾ ਨੇ ਵੀ ਇਸ ’ਚ ਆਪਣਾ ਯੋਗਦਾਨ ਪਾਇਆ ਅਤੇ ਸ਼ਹਿਰਵਾਸੀਆਂ ਤੋਂ ਅਪੀਲ ਕਿ ਸਾਰੇ ਨਿਗਮ ਦਾ ਸਾਥ ਦੇਣ। ਸਫਾਈ ਕਰਮਚਾਰੀ ਲੋਕਾਂ ਦੇ ਉੱਠਣ ਤੋਂ ਪਹਿਲਾਂ ਸੜਕਾਂ, ਗਲੀਆਂ ਨੂੰ ਸਾਫ਼ ਕਰਦਾ ਹੈ ਅਤੇ ਲੋਕ ਉਸਦੇ ਬਾਅਦ ਕੂੜਾ ਬਾਹਰ ਸੁੱਟਦੇ ਹਨ ਜੋ ਕਿ ਗਲਤ ਹੈ । ਡਸਟਬਿਨ ਦਾ ਇਸਤੇਮਾਲ ਕਰਨੇ ਅਤੇ ਆਪਣੇ ਆਲੇ ਦੁਆਲੇ ਸਫਾਈ ਰੱਖੋ। ਦੱਸਣਯੋਗ ਹੈ ਕਿ ਪਹਿਲਾਂ ਨਾਹਰ ਅਤੇ ਖੋਸਲਾ ’ਚ ਟਕਰਾਅ ਦੀ ਹਾਲਤ ਰਹਿੰਦੀ ਸੀ ਪਰ ਹੁਣ ਦੋਵੇਂ ਇਕ ਜੁਟ ਹੋ ਗਏ ਹਨ। ਇਸ ਮੌਕੇ ਪ੍ਰਧਾਨ ਨਾਹਰ ਨੇ ਕਿਹਾ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸਮਾਰੋਹ ਸ਼ੁਰੂ ਹੋ ਰਹੇ ਹਨ । ਇਸ ਲਈ ਉਨ੍ਹਾਂ ਦੇ ਤਪੋ ਅਸਥਾਨ ਗੁਰੂ ਕੇ ਮਹਿਲ ਇਲਾਕੇ ਦੀ ਸੇਵਾ ਕਰਨਾ ਸਾਰਿਆਂ ਦਾ ਫਰਜ਼ ਬਣਦਾ ਹੈ । ਇਸ ਮੌਕੇ  ਸਰਪ੍ਰਸਤ ਸੁਰਿੰਦਰ ਟੋਨਾ, ਚੇਅਰਮੈਨ ਰਾਜਕੁਮਾਰ ਰਾਜੂ, ਸੈਕੇਟਰੀ ਰਾਜ ਕਲਿਆਣ ਬੰਟੀ ਚਾਚਾ, ਪਦਮ ਭੱਟੀ, ਵਿਕਰਮ ਭੱਟੀ, ਸੁਖ ਕਾਦਰੀ, ਮਨੀਸ਼ ਮੁੰਨਾ ਆਦਿ ਮੌਜੂਦ ਸਨ।


author

Bharat Thapa

Content Editor

Related News