ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਨੇ ਲਈ ਇਕ ਹੋਰ ਮਰੀਜ਼ ਦੀ ਜਾਨ

Saturday, Jul 18, 2020 - 03:03 PM (IST)

ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਨੇ ਲਈ ਇਕ ਹੋਰ ਮਰੀਜ਼ ਦੀ ਜਾਨ

ਬੇਗੋਵਾਲ (ਰਜਿੰਦਰ)— ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਹੁਣ ਬੇਗੋਵਾਲ ਸ਼ਹਿਰ 'ਚ 70 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਕਪੂਰਥਲਾ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 8 ਤੱਕ ਪਹੁੰਚ ਗਿਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਬਲਕਾਰ ਸਿੰਘ ਪੁੱਤਰ ਬੰਤਾ ਸਿੰਘ ਬੇਗੋਵਾਲ ਦੇ ਰੂਪ 'ਚ ਹੀ ਹੈ। ਇਸ ਦੀ ਪੁਸ਼ਟੀ ਸਰਕਾਰੀ ਹਸਪਤਾਲ ਬੇਗੋਵਾਲ ਦੀ ਐੱਸ. ਐੱਮ. ਓ ਡਾ. ਕਿਰਨਪ੍ਰੀਤ ਕੌਰ ਸ਼ੇਖੋ ਨੇ ਕੀਤੀ ਹੈ। ਦੂਜੇ ਪਾਸੇ ਮ੍ਰਿਤਕ ਵਿਅਕਤੀ ਦਾ ਸੰਸਕਾਰ ਅਜ ਬੇਗੋਵਾਲ ਵਿਖੇ ਸਿਹਤ ਦੀ ਟੀਮ, ਪੁਲਸ ਕਮਿਆਂ ਅਤੇ ਤਿੰਨ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਕੀਤਾ ਗਿਆ।

70 ਸਾਲਾ ਵਿਅਕਤੀ ਬਲਕਾਰ ਸਿੰਘ ਡਰਾਈਵਿੰਗ ਸਕੂਲ ਚਲਾਉਂਦਾ ਸੀ, ਜੋ ਬੀਮਾਰ ਹੋਣ ਕਰਕੇਇਲਾਜ ਲਈ 14 ਜੁਲਾਈ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ 'ਚ ਸੁਧਾਰ ਨਾ ਹੁੰਦੇ ਵੇਖ ਉਸ ਨੂੰ 16 ਤਰੀਕ ਨੂੰ ਸਿਵਲ ਹਸਪਤਾਲ ਜਲੰਧਰ ਲਈ ਰੈਫਰ ਕੀਤਾ ਗਿਆ ਸੀ ਪਰ ਸਿਵਲ ਹਸਪਤਾਲ ਜਲੰਧਰ 'ਚ 18 ਜੁਲਾਈ ਨੂੰ ਸਵੇਰ ਵੇਲੇ ਬਲਕਾਰ ਸਿੰਘ ਦੀ ਮੌਤ ਹੋ ਗਈ।

ਇਸ ਸਬੰਧੀ ਗੱਲਬਾਤ ਕਰਨ 'ਤੇ ਸਰਕਾਰੀ ਹਸਪਤਾਲ ਬੇਗੋਵਾਲ ਦੀ ਐੱਸ. ਐੱਮ. ਓ ਡਾ. ਕਿਰਨਪ੍ਰੀਤ ਕੌਰ ਸ਼ੇਖੋ ਨੇ ਕੋਰੋਨਾ ਵਾਇਰਸ ਨਾਲ ਹੋਈ ਇਸ ਮੌਤ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਬਲਕਾਰ ਸਿੰਘ ਨੂੰ ਕੋਰੋਨਾ ਵਾਇਰਸ ਕਿਥੋਂ ਹੋਇਆ, ਇਸ ਬਾਰੇ ਹਾਲੇ ਪਤਾ ਨਹੀਂ ਲਗ ਸਕਿਆ ਹੈ। ਇਹ ਵੀ ਦਸਣਯੋਗ ਹੈ ਕਿ ਮ੍ਰਿਤਕ ਵਿਅਕਤੀ ਬੇਗੋਵਾਲ 'ਚ ਡਰਾਈਵਿੰਗ ਸਕੂਲ ਚਲਾਉਂਦਾ ਸੀ।


author

shivani attri

Content Editor

Related News