ਕੋਰੋਨਾ ਨਾਲ 35 ਸਾਲਾ ਔਰਤ ਸਣੇ 3 ਦੀ ਮੌਤ, 145 ਦੀ ਰਿਪੋਰਟ ਆਈ ਪਾਜ਼ੇਟਿਵ

Thursday, Nov 26, 2020 - 11:33 AM (IST)

ਕੋਰੋਨਾ ਨਾਲ 35 ਸਾਲਾ ਔਰਤ ਸਣੇ 3 ਦੀ ਮੌਤ, 145 ਦੀ ਰਿਪੋਰਟ ਆਈ ਪਾਜ਼ੇਟਿਵ

ਜਲੰਧਰ (ਰੱਤਾ)— ਕੋਰੋਨਾ ਨੂੰ ਲੈ ਕੇ ਸਰਕਾਰ ਨੇ ਭਾਵੇਂ ਨਵੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ ਪਰ ਫਿਰ ਵੀ ਲੋਕ ਇਸ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਇਸੇ ਦਾ ਨਤੀਜਾ ਇਹ ਹੈ ਕਿ ਜਿੱਥੇ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉਥੇ ਹੀ ਅਜਿਹੇ ਮਰੀਜ਼ਾਂ ਦੀਆਂ ਲਗਾਤਾਰ ਮੌਤਾਂ ਵੀ ਹੋ ਰਹੀਆਂ ਹਨ, ਜੋ ਪਾਜ਼ੇਟਿਵ ਹੋਣ ਦੇ ਬਾਅਦ ਠੀਕ ਨਹੀਂ ਹੋ ਸਕੇ। ਬੁੱਧਵਾਰ ਨੂੰ ਕੋਰੋਨਾ ਕਾਰਨ ਜਿੱਥੇ 35 ਸਾਲਾ ਔਰਤ ਸਮੇਤ 3 ਦੀ ਮੌਤ ਹੋ ਗਈ, ਉਥੇ 145 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਵਿਖੇ ਸੈਲੂਨ 'ਚ ਦਿਨ-ਦਿਹਾੜੇ ਗੈਂਗਵਾਰ, ਗੋਲੀਆਂ ਮਾਰ ਨੌਜਵਾਨ ਦਾ ਕੀਤਾ ਕਤਲ

ਜ਼ਿਲ੍ਹੇ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਬੁੱਧਵਾਰ ਕੁੱਲ 166 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚ 21 ਲੋਕ ਦੂਜੇ ਜ਼ਿਲਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 145 ਮਰੀਜ਼ਾਂ 'ਚ ਮਹਾਨਗਰ ਦੇ ਇਕ ਸੀਨੀਅਰ ਆਰਥੋਪੈਡਿਕ ਸਰਜਨ ਅਤੇ ਸੀ. ਆਰ. ਪੀ. ਐੱਫ. ਦੇ ਕੁਝ ਮੁਲਾਜ਼ਮ ਅਤੇ ਕਈ ਪਰਿਵਾਰਾਂ ਦੇ 2 ਤੋਂ ਜ਼ਿਆਦਾ ਮੈਂਬਰ ਸ਼ਾਮਲ ਹਨ। ਡਾ. ਸਿੰਘ ਨੇ ਦੱਸਿਆ ਕਿ ਛੋਟੀ ਬਾਰਾਦਰੀ ਵਾਸੀ 35 ਸਾਲਾ ਜਿਸ ਔਰਤ ਦੀ ਕੋਰੋਨਾ ਕਾਰਣ ਮੌਤ ਹੋਈ ਹੈ, ਉਸ ਨੂੰ ਹੋਰ ਕੋਈ ਬੀਮਾਰੀ ਨਹੀਂ ਸੀ।

ਇਹ ਵੀ ਪੜ੍ਹੋ: ਪੰਜਾਬ ਵਿਚ ਫਿਰ ਤੋਂ ਨਾਈਟ ਕਰਫਿਊ ਦਾ ਐਲਾਨ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਇਨ੍ਹਾਂ ਨੇ ਹਾਰੀ ਕੋਰੋਨਾ ਤੋਂ ਜੰਗ
1. ਮੀਨਾਕਸ਼ੀ (35) ਛੋਟੀ ਬਾਰਾਦਰੀ
2. ਗੁਰਮੀਤ ਕੌਰ (60) ਤੇਲ ਵਾਲੀ ਗਲੀ
3. ਸੁਰਜੀਤ ਸਿੰਘ (78) ਸੈਂਟਰਲ ਟਾਊਨ
3514 ਦੀ ਰਿਪੋਰਟ ਆਈ ਨੈਗੇਟਿਵ ਅਤੇ 106 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 3514 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ। ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 106 ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਨੇ 4221 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਜਲੰਧਰ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਜਾਣਾ ਚਾਹੁੰਦੇ ਹੋ ਕਿਤੇ ਬਾਹਰ ਤਾਂ ਪੜ੍ਹੋ ਇਹ ਖ਼ਬਰ

ਜਲੰਧਰ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-361574
ਨੈਗੇਟਿਵ ਆਏ-324691
ਪਾਜ਼ੇਟਿਵ ਆਏ-17310
ਡਿਸਚਾਰਜ ਹੋਏ ਮਰੀਜ਼-15696
ਮੌਤਾਂ ਹੋਈਆਂ-541
ਐਕਟਿਵ ਕੇਸ-1073


author

shivani attri

Content Editor

Related News