ਭੋਗਪੁਰ ''ਚ ਕੋਰੋਨਾ ਦਾ ਧਮਾਕਾ, 22 ਨਵੇਂ ਕੇਸ ਆਏ ਸਾਹਮਣੇ

07/08/2020 6:25:01 PM

ਭੋਗਪੁਰ (ਰਾਣਾ, ਸੂਰੀ)— ਭੋਗਪੁਰ ਸ਼ਹਿਰ 'ਚ ਅੱਜ ਵੱਡਾ ਕੋਰੋਨਾ ਧਮਾਕਾ ਹੋਇਆ ਹੈ। ਸਿਹਤ ਮਹਿਕਮੇ ਵੱਲੋ ਅੱਜ ਐਲਾਨੀ ਗਈ ਕੋਰੋਨਾ ਰਿਪੋਰਟ 'ਚ ਭੋਗਪੁਰ ਦੇ 22 ਮਰੀਜ਼ਾਂ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਭੋਗਪੁਰ ਵਾਸੀ ਜਿਨ੍ਹਾਂ ਨਵੇਂ ਮਰੀਜ਼ਾਂ ਦੇ ਕੋਰੋਨਾ ਪਾਜ਼ਟਿਵ ਹੋਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ 'ਚੋਂ 18 ਮੈਂਬਰ ਦੋ ਪਰਿਵਾਰਾਂ ਦੇ ਹਨ। ਚਰਨ ਦਾਸ, ਨੀਲਮ ਰਾਣੀ, ਯੁਗੇਸ਼ ਕੁਮਾਰ, ਦਿਸ਼ਾ, ਅਰਵ, ਸ਼ਕੁੰਤਲਾ ਸੋਨੀ, ਦੀਪਕ ਸੋਨੀ, ਵੀਨਾ ਸੋਨੀ, ਹਰਸ਼ਿਤ ਸੋਨੀ, ਹਰਜਿੰਦਰ ਕੁਮਾਰ ਸੋਨੀ, ਦੀਕਸ਼ਿਤ ਸੋਨੀ, ਸ਼ਿਵ ਕੁਮਾਰ ਸੋਨੀ, ਸੰਜੀਵ ਸੋਨੀ, ਪੂਜਾ ਸੋਨੀ, ਅੰਕੁਰ ਸੋਨੀ, ਰਕਸ਼ਿਤ ਸੋਨੀ, ਰਿਸ਼ਤਾ ਸੋਨੀ, ਪੂਜਾ ਸੋਨੀ, ਅਮਰ ਦਸ਼ਮੇਸ਼ ਨਗਰ, ਲਤੀਫ ਲੁਹਾਰਾਂ, ਸੁੱਖਾ ਬੁਟਰਾਂ, ਨਰੇਸ਼ ਕੁਮਾਰ, ਸ਼ਾਮਿਲ ਹਨ। ਅੱਜ ਦੀ ਇਹ ਕੋਰੋਨਾ ਰਿਪੋਰਟ ਜਨਕਤ ਹੁੰਦਿਆਂ ਹੀ ਭੋਗਪੁਰ ਦੇ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈ, ਜਿਸ ਕਾਰਨ ਸ਼ਹਿਰ ਦੇ ਲੋਕਾਂ 'ਚ ਡਰ ਅਤੇ ਸਹਿਮ ਦਾ ਮਾਹੋਲ ਪਾਇਆ ਜਾ ਰਿਹਾ ਹੈ।  

ਤਿੰਨ ਦਿਨ ਪਹਿਲਾਂ ਐਲਾਨੀ ਗਈ ਕੋਰੋਨਾ ਪੀੜਤਾ ਦਾ ਪੇਕੇ ਅਤੇ ਸੁਹਰਾ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਪਾਜ਼ੇਟਿਵ ਭੋਗਪੁਰ ਵਾਸੀ ਨੀਤੀ, ਜਿਸ ਦੀ ਕੋਰੋਨਾ ਰਿਪੋਰਟ ਤਿੰਨ ਦਿਨ ਪਹਿਲਾਂ ਪਾਜ਼ਟਿਵ ਆਈ ਸੀ, ਦੇ ਪੇਕੇ ਅਤੇ ਸੁਹਰਾ ਪਰਿਵਾਰ 'ਚੋਂ ਇਕ ਬੱਚੇ ਨੂੰ ਛੱਡ ਕੇ ਸਾਰੇ ਮੈਂਬਰ ਕੋਰੋਨਾ ਪਾਜ਼ਟਿਵ ਆਏ ਹਨ, ਜਿਨ੍ਹਾਂ ਦੀ ਗਿਣਤੀ 18 ਹੈ। ਨੀਤੀ ਦਾ ਪੇਕੇ ਪਰਿਵਾਰ ਭੋਗਪੁਰ ਵਾਸੀ ਹੈ। ਕੁਝ ਦਿਨ ਪਹਿਲਾਂ ਨੀਤੀ ਜਿਸ ਨੂੰ ਕੁਝ ਦਿਨ ਪਹਿਲਾਂ ਥਾਇਰਡ ਦੀ ਬਿਮਾਰੀ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਉਸ ਦੇ ਪਰਿਵਾਰ ਵੱਲੋਂ ਸੁਰੱਖਿਆ ਵਜ਼ੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਸ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਨੀਤੀ ਦੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਮਹਿਕਮੇ ਵੱਲੋਂ ਸੋਮਵਾਰ ਉਸ ਦੇ ਪੇਕੇ ਅਤੇ ਸੁਹਰੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਿਵਲ ਡਿਸਪੈਂਸਰੀ ਭੋਗਪੁਰ 'ਚ ਕੋਰੋਨਾ ਟੈਸਟ ਸਬੰਧੀ ਸੈਂਪਲ ਲਏ ਗਏ ਸਨ।

ਭੋਗਪੁਰ ਬਲਾਕ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 25
ਅੱਜ ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀ ਗਈ ਕੋਰੋਨਾ ਟੈਸਟਾਂ ਦੀ ਰਿਪੋਰਟ 'ਚ ਭੋਗਪੁਰ ਬਲਾਕ ਦੇ ਕੁਲ 22 ਨਵੇਂ ਕੋਰੋਨਾ ਪੀੜਤਾਂ ਸਾਹਮਣੇ ਆਏ ਹਨ, ਇਨ੍ਹਾਂ ਕੋਰੋਨਾ ਪੀੜਤਾਂ ਵਿਚੋਂ 18 ਮਰੀਜ਼ ਭੋਗਪੁਰ ਦੇ ਦੋ ਪਰਿਵਾਰਾਂ ਦੇ ਮੈਂਬਰ ਹਨ ਅਤੇ ਚਾਰ ਕੋਰੋਨਾ ਪੀੜਤ ਭੋਗਪੁਰ ਬਲਾਕ ਦੇ ਪਿੰਡਾਂ ਨਾਲ ਸਬੰਧਤ ਹਨ। ਭੋਗਪੁਰ 'ਚ ਤਿੰਨ ਕੋਰੋਨਾ ਮਰਾਜ਼ਾਂ ਦੀ ਪਹਿਲਾਂ ਪਛਾਣ ਹੋ ਚੁੱਕੀ ਹੈ। ਭੋਗਪੁਰ ਸ਼ਹਿਰ 'ਚ ਹੁਣ 25 ਕੋਰੋਨਾ ਕੇਸ ਐਕਟਿਵ ਹਨ।  

ਪ੍ਰਸਾਸ਼ਨ ਨੇ ਭੋਗਪੁਰ ਦੇ ਕੋਰੋਨਾ ਪਾਜ਼ਟਿਵ ਮਰੀਜ਼ਾਂ ਨੂੰ ਜਲੰਧਰ ਸ਼ਿਫਟ ਕਰਨਾ ਕੀਤਾ ਸ਼ੁਰੂ
ਭੋਗਪੁਰ 'ਚ ਅੱਜ ਹੋਏ ਕੋਰੋਨਾ ਬਲਾਸਟ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਐੱਸ. ਐੱਮ. ਓ. ਕਮਲਪਾਲ ਸਿੱਧੂ, ਅਜੀਤ ਸਿੰਘ, ਸਿਮਰਜੀਤ ਕੌਰ, ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਥਾਣਾ ਮੁੱਖੀ ਜਰਨੈਲ ਸਿੰਘ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਇਕ ਆਪਰੇਸ਼ਨ ਤਹਿਤ ਅੱਜ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਜਲੰਧਰ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਹੈ।


shivani attri

Content Editor

Related News