ਕੀ ਸਬਜ਼ੀਆਂ ਅਤੇ ਫਲਾਂ ਨਾਲ ਵੀ ਫੈਲਦਾ ਹੈ ਕੋਰੋਨਾਵਾਇਰਸ ?

04/14/2020 7:25:58 PM

ਨਵੀਂ ਦਿੱਲੀ - ਸੋਸ਼ਲ ਮੀਡੀਆ ਤੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਤਰਾਂ ਦੀਆਂ ਅਫਵਾਹਾਂ ਫੈਲਾਈਆ ਜਾ ਰਹੀਆਂ ਹਨ। ਦੇਸ਼ ‘ਚ ਖ਼ਤਰਨਾਕ ਕੋਰੋਨਾਵਾਇਰਸ ਦੇ ਸੰਕਟ ਦਰਮਿਆਨ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਬਜ਼ੀਆਂ ਤੇ ਫਲਾਂ ਰਾਹੀਂ ਕੋਰੋਨਾਵਾਇਰਸ ਫੈਲਦਾ ਹੈ। ਇਸ ਲਈ ਸਬਜ਼ੀ ਵੇਚਣ ਵਾਲੇ ਦੀ ਸ਼ਨਾਖਤੀ ਕਾਰਡ ਦੀ ਜਾਂਚ ਕਰਨ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਅਜਿਹੀਆਂ ਅਫਵਾਹਾਂ ਨੂੰ ਲੈ ਕੇ ਹੁਣ ਲੋਕ ਸਬਜ਼ੀਆਂ ਅਤੇ ਫਲ ਖਰੀਦਣ ਤੋਂ ਡਰ ਰਹੇ ਹਨ। ਇਸ ਦੇ ਨਾਲ ਹੀ ਇਕ ਹੋਰ ਅਫਵਾਹ ਵੀ ਸਰਗਰਮ ਹੈ ਕਿ ਦੇਸ਼ ਵਿਚ ਸ਼ਰਾਰਤੀ ਅਨਸਰਾਂ ਵਲੋਂ ਜਾਣਬੁੱਝ ਕੇ ਵਾਇਰਸ ਫੈਲਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਹੁਣ ਜਿਹੜੇ ਲੋਕ ਫਲ ਅਤੇ ਸਬਜ਼ੀਆਂ ਖਰੀਦਦੇ ਵੀ ਹਨ ਉਹ ਵੀ ਫਲ ਅਤੇ ਸਬਜ਼ੀਆਂ ਨੂੰ ਸੈਨੀਟਾਈਜ਼ਰ ਨਾਲ ਧੋ  ਰਹੇ ਹਨ।

ਇਹ ਵੀ ਦੇਖੋ : ਕੋਰੋਨਾ ਹੋਵੇ ਜਾਂ ਕੋਈ ਹੋਰ ਬੀਮਾਰੀ ਸਰਕਾਰ ਕਰਵਾ ਰਹੀ ਇਸ ਸਕੀਮ ਦੇ ਤਹਿਤ ਮੁਫਤ ਇਲਾਜ

ਕੁਝ ਸਮਾਂ ਪਹਿਲਾਂ ਕੁਝ ਸੋਸ਼ਲ ਪਲੇ ਫਾਰਮ ਉੱਤੇ ਵੀਡੀਓ ਵਾਇਰਲ ਹੋ ਰਹੀਆਂ ਸਨ ਜਿਸ ਵਿਚ ਕੁਝ ਵਿਅਕਤੀ ਨੋਟ, ਫਲ, ਸਬਜ਼ੀਆਂ ਉੱਤੇ ਥੁੱਕ ਲਗਾ ਰਹੇ ਸਨ।  ਇਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਇਸ ਨਾਲ ਕੋਰੋਨਾਵਾਇਰਸ ਫੈਲਾਇਆ ਜਾ ਰਿਹਾ ਹੈ। ਅਫ਼ਵਾਹਾਂ ਫੈਲਾਈਆਂ ਕਿ ਜਾਣਬੁੱਝ ਕੇ ਇੱਕ ਵਿਸ਼ੇਸ਼ ਭਾਈਚਾਰਾ ਵਾਇਰਸ ਨੂੰ ਫੈਲਾਉਣ ਦੀ ਸਾਜਿਸ਼ ਕਰ ਰਿਹਾ ਹੈ। ਇਹ ਦਾਅਵਾ ਕੀਤਾ ਗਿਆ ਸੀ ਕਿ ਫਲਾਂ ਤੇ ਸਬਜ਼ੀਆਂ ਰਾਹੀਂ ਸੰਕਰਮਣ ਫੈਲ ਸਕਦਾ ਹੈ।

ਕੀ ਕਹਿੰਦੀ ਹੈ WHO ਦੀ ਰਿਸਰਚ 

ਭਾਰਤ ਸਰਕਾਰ ਦੀ ਅਧਿਕਾਰਤ ਸੰਸਥਾ ਨੇ ਲਿਖਤੀ ਤੌਰ 'ਤੇ  ਕਿਹਾ ਹੈ ਕਿ ਦੇਸ਼ ‘ਚ ਸਬਜ਼ੀਆਂ ਤੇ ਫਲਾਂ ਨਾਲ ਕੋਰੋਨਾ ਫੈਲਾਉਣ ਦੀ ਸਾਜਿਸ਼ ਦਾ ਦਾਅਵਾ ਝੂਠਾ ਹੈ।

ਸਬਜ਼ੀਆਂ ਅਤੇ ਫਲਾਂ ਦੀ ਚੰਗੇ ਤਰੀਕੇ ਨਾਲ ਸਫਾਈ ਜ਼ਰੂਰੀ

ਸੈਨੀਟਾਈਜ਼ਰ ਜਾਂ ਸਾਬਣ ਨਾਲ ਫਲ ਅਤੇ ਸਬਜ਼ੀਆਂ ਨੂੰ ਧੋਣਾ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਬਜ਼ੀਆਂ ਅਤੇ ਫਲਾਂ ਨੂੰ ਸਾਫ ਪਾਣੀ ਜਾਂ ਫਿਰ ਨਮਕ ਵਾਲੇ ਪਾਣੀ ਨਾਲ ਵੀ ਸਾਫ ਕੀਤਾ ਜਾ ਸਕਦਾ ਹੈ। ਕੇਲੇ, ਸੰਤਰੇ ਤੇ ਸੇਬ ਦੀ ਬਾਹਰੀ ਪਰਤ ਨੂੰ ਹਟਾ ਕੇ ਖਾਣ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜਦੋਂ ਦਾਲਾਂ ਤੇ ਸਬਜ਼ੀਆਂ ਪਕਾਈਆਂ ਜਾਂਦੀਆਂ ਹਨ, ਤਾਂ ਇਸ ‘ਚ ਮੌਜੂਦ ਸਾਰੇ ਵਾਇਰਸ ਮਰ ਜਾਂਦੇ ਹਨ ਇਸ ਲਈ ਸੰਕਰਮਣ ਦਾ ਕੋਈ ਖ਼ਤਰਾ ਨਹੀਂ ਹੁੰਦਾ।

ਦੁੱਧ ਨੂੰ ਉਬਾਲਣ ਤੋ੍ਂ ਬਾਅਦ ਇਸ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਦੁੱਧ ਨੂੰ ਉਬਾਲ ਲੈਣ ਤੋਂ ਬਾਅਦ ਜਮਾਇਆ ਗਿਆ ਦਹੀਂ ਸੁਰੱਖਿਅਤ ਹੋ ਜਾਂਦਾ ਹੈ। ਹੋਰ ਡੇਅਰੀ ਉਤਪਾਦਾਂ ਨੂੰ ਸਿਰਫ ਪਾਣੀ ਨਾਲ ਧੋਣ ਨੂੰ ਕਿਹਾ ਗਿਆ ਹੈ। ਖਾਣ ਪੀਣ ਦੀਆਂ ਚੀਜ਼ਾਂ ਦੇ ਬਾਹਰੀ ਪੈਕੇਟ ਥੋਤੇ ਜਾ ਸਕਦੇ ਹਨ  ਇਸ ਤੋਂ ਇਸ ਦੇ ਪੈਕੇਟ ਨੂੰ ਸਾਵਧਾਨੀ ਨਾਲ ਹਟਾ ਲਓ। ਪਹਿਲਾਂ ਸਾਫ਼ ਪਾਣੀ ਨਾਲ ਹੱਥ ਧੋਵੋ ਜਾਂ ਗਲਾਵਜ਼ ਦੀ ਵਰਤੋਂ ਕਰੋ ਫਿਰ ਕਿਸੇ ਵੀ ਪਲਾਸਟਿਕ ਦੇ ਪੈਕੇਟ ਜਾਂ ਕਿਸੇੇ ਵੀ ਪਦਾਰਥ ਦੇ ਬਕਸੇ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ ਤੇ ਇਸਤੇਮਾਲ ਵਿਚ ਲਿਆਉਣਾ ਚਾਹੀਦਾ ਹੈ।

Harinder Kaur

This news is Content Editor Harinder Kaur