ਕੋਰੋਨਾ ਵਾਇਰਸ ਦੀ ਮਾਰ: ਭਾਰੀ ਘਾਟੇ 'ਚ ਗਿਆ ਪੋਲਟਰੀ ਫਾਰਮਰ

Wednesday, Apr 01, 2020 - 01:29 PM (IST)

ਸੰਗਰੂਰ— ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 42 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਕਾਰਨ ਲੱਗੇ ਕਰਫਿਊ 'ਚ ਭਾਵੇਂ ਸਾਰੇ ਉਦਯੋਗ ਵੀ ਘਾਟੇ ਵੱਲ ਧੱਕੇ ਜਾ ਰਹੇ ਹਨ ਪਰ ਪੋਲਟਰੀ ਫਾਰਮਰ ਇਸ ਦੀ ਬਹੁਤੀ ਮਾਰ 'ਚ ਆ ਗਏ ਹਨ। ਉਨ੍ਹਾਂ ਨੂੰ ਆਪਣੇ-ਆਪਣੇ ਪੋਲਟਰੀ ਫਾਰਮ ਵਿਚਲੀਆਂ ਮੁਰਗੀਆਂ ਵੀ ਪਾਲਣੀਆਂ ਪੈ ਰਹੀਆਂ ਹਨ। 
 

 ਇਹ ਵੀ ਪੜ੍ਹੋ: ਕੋਰੋਨਾ ਦੇ ਡਰੋਂ ਰੋਪੜ 'ਚ 424 ਪਿੰਡਾਂ ਨੇ ਖੁਦ ਨੂੰ ਕੀਤਾ ਸੀਲ

ਜੇਕਰ ਉਹ ਇਕ ਮੁਰਗੀ ਦੇ ਢਿੱਡ 'ਚੋਂ ਤਿੰਨ ਰੁਪਏ ਪਾਉਂਦੇ ਹਨ ਤਾਂ ਅਗਲੇ ਦਿਨ ਆਂਡੇ ਦੇ ਰੂਪ 'ਚ ਦੋ ਰੁਪਏ ਵੀ ਨਹੀਂ ਨਿਕਲ ਰਹੇ। ਇਥੇ ਦੱਸਿਆ ਜਾਂਦਾ ਹੈ ਕਿ ਪੰਜਾਬ 'ਚ ਹਰ ਰੋਜ਼ ਪੈਦਾ ਹੋਣ ਵਾਲਾ 3 ਕਰੋੜ ਆਂਡਾ ਦੇ ਕਰੀਬ ਜੰਮੂ-ਕਸ਼ਮੀਰ, ਬਿਹਾਰ, ਬੰਗਾਲ, ਆਸਾਮ ਤੋਂ ਹੋਰ ਰਾਜਾਂ 'ਚ ਜਾਂਦਾ ਸੀ, ਉਹ ਜਾਣਾ ਬੰਦ ਹੋ ਗਿਆ ਹੈ। ਹੁਣ ਹਾਲਾਤ ਇਹ ਹਨ ਕਿ ਜਿਹੜੇ ਕਮਜ਼ੋਰ ਪੋਲਟਰੀ ਫਾਰਮਰ ਹਨ, ਉਹ ਆਂਡੇ ਦੇ ਵੱਡੇ ਵਪਾਰੀਆਂ ਨੂੰ 140-150 ਰੁਪਏ ਦੇ ਪ੍ਰਤੀ ਸੈਂਕੜਾ ਆਂਡਾ ਖਰਾਬ ਹੋ ਜਾਣ ਦੇ ਡਰੋਂ ਵੇਚ ਰਹੇ ਹਨ। ਕਈ ਪੈਸੇ ਦੀ ਆਵਾਜਾਈ ਖੜ੍ਹ ਜਾਣ ਕਾਰਨ ਘੱਟ ਰੇਟ 'ਤੇ ਵੇਚ ਰਹੇ ਹਨ। 

PunjabKesari

 ਇਹ ਵੀ ਪੜ੍ਹੋ:  ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ

ਕੋਲਡ ਸਟੋਰ ਵਾਲਿਆਂ ਦੇ ਜਾਗੇ ਸੁੱਤੇ ਭਾਗ 
ਕੋਰੋਨਾ ਕਰਫਿਊ ਦੀ ਆਮਦ ਤੋਂ ਪਹਿਲਾਂ ਆਂਡੇ ਦੀ ਕੀਮਤ 280 ਰੁਪਏ ਪ੍ਰਤੀ ਸੈਂਕੜਾ ਸੀ ਪਰ ਹੁਣ ਵੱਡੇ ਵਪਾਰੀ ਕਰਫਿਊ ਦਾ ਲਾਹਾ ਲੈਂਦੇ ਹੋਏ 200 ਰੁਪਏ ਪ੍ਰਤੀ ਖਰੀਦ ਕੇ ਕੋਲਡ ਸਟੋਰਾਂ 'ਚ ਲਾ ਰਹੇ ਹਨ। ਕਈ ਅਮੀਰ ਪੋਲਟਰੀ ਫਾਰਮਰ ਜਿਨ੍ਹਾਂ ਕੋਲ ਪੈਸੇ ਦੀ ਘਾਟ ਨਹੀਂ, ਉਹ ਆਪ-ਸਿੱਧੇ ਤੌਰ 'ਤੇ ਦੋ ਰੁਪਏ ਮਹੀਨਾ ਸੈਂਕੜਾ ਆਂਡਾ ਆਪ ਸਿੱਧੇ ਤੌਰ 'ਤੇ ਕੋਲਡ ਸਟੋਰ 'ਚ ਲਾ ਰਹੇ ਹਨ। ਇਸ ਵੇਲੇ ਕੋਲਡ ਸਟੋਰ ਵਾਲਿਆਂ ਦੇ ਵੀ ਸੁੱਤੇ ਭਾਗ ਜਾਗ ਪਏ ਹਨ ਕਿਉਂਕਿ ਉਨ੍ਹਾਂ ਦੇ ਕੋਲ ਪਹਿਲਾਂ ਖਾਲੀ ਥਾਂ ਹੀ ਪਈ ਸੀ ਅਤੇ ਹੁਣ ਬਹੁਤ ਸਾਰੀ ਥਾਂ ਪਈ ਹੈ, ਜਿਹੜੀ ਕਈ ਮਹੀਨਿਆਂ ਤੱਕ ਪੋਲਟਰੀ ਫਾਰਮਰਾਂ ਅਤੇ ਵਪਾਰੀਆਂ ਨੂੰ ਦੇ ਸਕਦੇ ਹਨ। 

 ਇਹ ਵੀ ਪੜ੍ਹੋ: ਜਲੰਧਰ: ਹਨੇਰੇ 'ਚ ਰਹਿ ਰਹੀਆਂ ਨੇ ਇਹ ਭੈਣਾਂ, ਮਾਪੇ ਛੱਡ ਚਲੇ ਗਏ ਬਿਹਾਰ
ਪੋਲਟਰੀ ਫਾਰਮਰਾਂ ਦੀ ਯੂਨੀਅਨ ਦੇ ਸੂਬਾ ਪ੍ਰਧਾਨ ਰਾਜੇਸ਼ ਗਰਗ ਮੁਤਾਬਕ ਆਂਡੇ ਦਾ ਰੇਟ ਘੱਟ ਗਿਆ ਹੈ ਅਤੇ ਫੀਡ ਦੇ ਰੇਟ ਸਵਾਏ ਹੋ ਗਏ ਹਨ। ਪ੍ਰਸ਼ਾਸਨ ਭਾਵੇਂ ਸਾਨੂੰ ਬਾਹਰ ਆਂਡੇ ਭੇਜਣ ਲਈ ਪੂਰਾ ਸਾਥ ਦੇ ਰਿਹਾ ਹੈ ਪਰ ਕਿਸੇ ਵੀ ਰਾਜ 'ਚ ਆਂਡੇ ਦੀ ਖਪਤ ਨਹੀਂ ਰਹੀ। ਆਂਡੇ ਦੇ ਖਾਣ ਨਾਲ ਕੋਰੋਨਾ ਵਾਇਰਸ ਹੋਣ ਦੀ ਫੈਲੀ ਅਫਵਾਹ ਨੇ ਵੀ ਸਾਡੇ ਕਿੱਤੇ ਦੀ ਵੀ ਜਾਨ ਕੱਢ ਦਿੱਤੀ ਹੈ।

 ਇਹ ਵੀ ਪੜ੍ਹੋ: ਜਲੰਧਰ 'ਚ ਹਾਲਾਤ ਵਿਗੜਨ ਤੋਂ ਬਾਅਦ ਦਿਲਕੁਸ਼ਾ ਮਾਰਕੀਟ ਦੇ ਸਾਰੇ ਐਂਟਰੀ ਪੁਆਇੰਟ ਸੀਲ


shivani attri

Content Editor

Related News