ਜਲੰਧਰ: ਵਿਆਹਾਂ ''ਤੇ ਪਿਆ ਕੋਰੋਨਾ ਦਾ ਅਸਰ, ਰੱਦ ਕੀਤੇ ਸਾਰੇ ਪ੍ਰੋਗਰਾਮ

Wednesday, Mar 18, 2020 - 07:02 PM (IST)

ਜਲੰਧਰ: ਵਿਆਹਾਂ ''ਤੇ ਪਿਆ ਕੋਰੋਨਾ ਦਾ ਅਸਰ, ਰੱਦ ਕੀਤੇ ਸਾਰੇ ਪ੍ਰੋਗਰਾਮ

ਜਲੰਧਰ (ਸੋਨੂੰ)— ਕੋਰੋਨਾ ਵਾਇਰਸ ਨੇ ਸਾਰੀ ਦੁਨੀਆ 'ਚ ਆਪਣੇ ਪੈਰ ਪਸਾਰ ਲਏ ਹਨ। ਹੁਣ ਇਸ ਵਾਇਰਸ ਨਾਲ ਪੂਰੇ ਵਿਸ਼ਵ 'ਚ ਮਰਨ ਵਾਲਿਆਂ ਦੀ ਗਿਣਤੀ 7 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਅਤੇ ਕਈ ਲੋਕ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦਾ ਅਸਰ ਕਾਰੋਬਾਰ 'ਤੇ ਪੈ ਰਿਹਾ ਹੈ, ਉਥੇ ਹੀ ਹੁਣ ਇਸ ਦਾ ਅਸਰ ਵਿਆਹਾਂ 'ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਇਸ ਦੇ ਕਾਰਨ ਲੋਕ ਆਪਣੇ ਵਿਆਹਾਂ ਦੀਆਂ ਤਰੀਕਾਂ ਨੂੰ ਰੱਦ ਕਰ ਰਹੇ ਹਨ। ਇਸੇ ਤਹਿਤ ਜਲੰਧਰ ਦੇ ਇਕ ਪਰਿਵਾਰ ਨੇ ਆਪਣੇ ਬੇਟੇ ਦੇ ਵਿਆਹ ਦੀ ਤਰੀਕ ਰੱਦ ਕਰ ਦਿੱਤੀ ਹੈ।

PunjabKesari
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਂਤ ਚੱਢਾ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਇਸੇ ਮਹੀਨੇ ਦੀ 27 ਮਾਰਚ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਉਨ੍ਹਾਂ ਨੇ ਆਪਣੇ ਵਿਆਹ ਦੀ ਤਰੀਕ ਅੱਗੇ ਕਰ ਦਿੱਤੀ ਹੈ। ਹੁਣ ਉਨ੍ਹਾਂ ਦਾ ਵਿਆਹ 17 ਮਈ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਫੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਵਿਦੇਸ਼ ਤੋਂ ਆਉਣਾ ਸੀ ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਉਨ੍ਹਾਂ ਦੀਆਂ ਫਲਾਈਟਾਂ ਵੀ ਰੱਦ ਹੋ ਚੁੱਕੀਆਂ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਨਤਾ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।
ਉਥੇ ਹੀ ਪ੍ਰਸ਼ਾਂਤ ਦੀ ਮਾਂ ਨੀਰੂ ਚੱਢਾ ਨੇ ਦੱਸਿਆ ਕਿ ਜੋ ਸਰਕਾਰ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ 31 ਮਾਰਚ ਤੱਕ ਸਾਰੇ ਭੀੜਭਾੜ ਵਾਲੇ ਇਲਾਕਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਦੇਖਦੇ ਹੋਏ ਅਸੀਂ ਵੀ ਆਪਣੇ ਬੇਟੇ ਦੇ ਵਿਆਹ ਦੀ ਤਰੀਕ ਰੱਦ ਕਰਦੇ ਹੋਏ ਵਿਆਹ ਅੱਗੇ ਪਾ ਦਿੱਤਾ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ, ਐੱਸ. ਜੀ. ਪੀ. ਸੀ. ਦੇ ਸਾਰੇ ਵੱਡੇ ਸਮਾਗਮ ਮੁਲਤਵੀ

PunjabKesari
ਉਥੇ ਹੀ ਪਿਤਾ ਦਿਨੇਸ਼ ਚੱਢਾ ਨੇ ਦੱਸਿਆ ਕਿ ਵਿਆਹ ਨੂੰ ਲੈ ਕੇ ਜਿੰਨੇ ਵੀ ਪ੍ਰੋਗਰਾਮ ਕੀਤੇ ਜਾਣੇ ਸਨ, ਉਹ ਸਾਰੇ ਰੱਦ ਕਰ ਦਿੱਤੇ ਗਏ ਹਨ ਅਤੇ ਵਿਆਹ ਦੀ ਤਰੀਕ ਹੁਣ 2 ਮਹੀਨੇ ਅੱਗੇ ਪਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਆਹ ਨੂੰ ਲੈ ਕੇ ਕਾਰਡ ਵੀ ਵੰਡੇ ਗਏ ਸਨ ਅਤੇ ਪੈਲੇਸ ਦੀ ਵੀ ਬੁਕਿੰਗ ਕੀਤੀ ਗਈ ਸੀ, ਜੋ ਕਿ ਹੁਣ ਸਭ ਰੱਦ ਕਰ ਦਿੱਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ 'ਤੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਵਿਆਹਾਂ ਦੇ ਸਮਾਗਮ ਰੱਦ ਕਰ ਦਿੱਤੇ ਗਏ ਹਨ।  

ਇਹ ਵੀ ਪੜ੍ਹੋ​​​​​​​: ਪੰਜਾਬ ਸਰਕਾਰ ਵਲੋਂ 'ਕੋਰੋਨਾ ਵਾਇਰਸ' 'ਤੇ ਰਿਪੋਰਟ ਜਾਰੀ, ਜਾਣੋ ਤਾਜ਼ਾ ਹਾਲਾਤ

ਅਖਬਾਰ 'ਚ ਛਪੀ ਇਕ ਖਬਰ ਮੁਤਾਬਕ ਕੋਰੋਨਾ ਵਾਇਰਸ ਕਾਰਨ ਕੁਲਵਿੰਦਰ ਸੰਧੂ ਵੱਲੋਂ ਆਪਣੀ ਧੀ ਦੇ ਵਿਆਹ ਦੀ ਤਰੀਕ ਅੱਗੇ ਪਾਉਣੀ ਪਈ, ਜੋ ਕਿ 5 ਅਪ੍ਰੈਲ ਨੂੰ ਹੋਣ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਫੀ ਰਿਸ਼ਤੇਦਾਰ ਕੈਨੇਡਾ ਅਤੇ ਅਮਰੀਕਾ 'ਚ ਹਨ ਅਤੇ ਕੋਰੋਨਾ ਵਾਇਰਸ ਕਾਰਨ ਉਹ ਵਿਆਹ ਸਮਾਗਮ 'ਚ ਨਹੀਂ ਆ ਸਕਦੇ ਸਨ।

ਹੁਣ ਉਹ ਵਿਆਹ ਦੀ ਤਰੀਕ ਨੂੰ ਲੈ ਕੇ ਉਲਝਣ 'ਚ ਹਨ। ਉਨ੍ਹਾਂ ਕਿਹਾ ਕਿ ਵਿਆਹ ਲਈ ਮੈਰਿਜ ਪੈਲੇਸ ਪਹਿਲਾਂ ਤੋਂ ਬੁਕ ਕਰ ਲਿਆ ਗਿਆ ਸੀ ਪਰ ਹੁਣ ਉਨ੍ਹਾਂ ਦੇ ਭਰਾ ਜੋ ਕਿ ਅਮਰੀਕਾ 'ਚ ਹਨ ਅਤੇ ਹੋਰ ਰਿਸ਼ਤੇਦਾਰ ਵੀ ਵਿਦੇਸ਼ਾਂ 'ਚ ਹੀ ਹਨ, ਜਿਨ੍ਹਾਂ ਦਾ ਆਉਣਾ ਮੁਸ਼ਕਲ ਹੈ। ਇਸ ਲਈ ਵਿਆਹ ਦੀ ਤਰੀਕ ਨੂੰ ਅੱਗੇ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪੈਲੇਸ ਬੁਕਿੰਗ ਲਈ ਪਹਿਲਾਂ ਤੋਂ ਹੀ 1 ਲੱਖ ਰੁਪਏ ਦਾ ਭੁਗਤਾਨ ਕਰ ਚੁੱਕਾ ਹਾਂ ਅਤੇ ਕਾਰਡ ਆਦਿ ਵੀ ਛੱਪ ਚੁੱਕੇ ਸਨ ਅਤੇ ਹੋਰ ਬਾਕੀ ਦਾ ਵੀ ਸਾਰਾ ਕੰਮ ਹੋ ਚੁੱਕਾ ਹੈ ਅਤੇ ਹੁਣ ਇਸ ਕੋਰੋਨਾ ਵਾਇਰਸ ਕਾਰਨ ਵਿਆਹ ਦੀ ਤਰੀਕ ਨੂੰ ਅੱਗੇ ਪਾਉਣਾ ਪੈ ਰਿਹਾ ਹੈ। ਇਸ ਵਾਇਰਸ ਕਾਰਨ ਸਰਕਾਰ ਵੱਲੋਂ ਸਵੀਮਿੰਗ ਪੂਲ, ਜਿੰਮ, ਥੀਏਟਰ ਆਦਿ ਨੂੰ ਪਹਿਲਾਂ ਤੋਂ ਹੀ 31 ਮਾਰਚ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਜ਼ਿਲਾ ਐਡਮਿਨਿਸਟ੍ਰੇਸ਼ਨ ਵਲੋਂ ਹੁਣ ਐਲਾਨ ਕੀਤਾ ਗਿਆ ਹੈ ਕਿ ਆਈਲਟਸ ਕੋਚਿੰਗ ਸੈਂਟਰ ਅਤੇ ਡਾਂਸ ਕਲਾਸਿਜ਼ ਵੀ ਬੰਦ ਰਹਿਣਗੇ।


author

shivani attri

Content Editor

Related News