ਜਾਣੋ ਰੈੱਡ, ਓਰੈਂਜ ਅਤੇ ਗ੍ਰੀਨ ਜ਼ੋਨ ’ਚ ਆਖਰ ਕੀ ਹੁੰਦਾ ਹੈ ਅੰਤਰ (ਵੀਡੀਓ)

Friday, May 01, 2020 - 06:06 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੇ ਦੌਰ ਅੰਦਰ ਬਹੁਤ ਸਾਰੇ ਨਵੇਂ ਸ਼ਬਦ ਸੁਣਨ ਅਤੇ ਪੜ੍ਹਨ ਨੂੰ ਮਿਲ ਰਹੇ ਹਨ। ਭਾਵੇਂ ਇਨ੍ਹਾਂ ਸ਼ਬਦਾਂ ਦੀ ਹੋਂਦ ਪਹਿਲਾਂ ਤੋਂ ਹੀ ਸੀ ਪਰ ਮੌਜੂਦਾ ਦੌਰ ਵਾਂਗ ਇਹ ਪਹਿਲਾਂ ਐਨੇ ਵਰਤੇ ਨਹੀਂ ਗਏ। ਕੋਰੋਨਾ ਵਾਇਰਸ ਸ਼ਬਦ ਵੀ ਸਾਡੇ ਲਈ ਨਵਾਂ ਹੀ ਹੈ। ਇਸ ਤੋਂ ਇਲਾਵਾ ਤਾਲਾਬੰਦੀ, ਰੈੱਡ ਕੰਟੋਨਮੈਂਟ ਜ਼ੋਨ, ਜ਼ੋਨ ਓਰੈਂਜ, ਜ਼ੋਨ ਗ੍ਰੀਨ, ਜ਼ੋਨ ਪਲਾਜ਼ਮਾਂ ਥੈਰੇਪੀ ਅਤੇ ਹੋਰ ਬੜਾ ਕੁਝ ਨਵਾਂ ਸੁਣਨ ਨੂੰ ਮਿਲ ਰਿਹੈ ਹੈ। ਇਨ੍ਹਾਂ ਦੀ ਹੋਂਦ ਨੂੰ ਕੋਰੋਨਾ ਵਾਇਰਸ ਨੇ ਹੀ ਉਜਾਗਰ ਕੀਤਾ ਹੈ। ਕੋਰੋਨਾ ਵਾਇਰਸ ਦੀ ਤਾਲਾਬੰਦੀ ’ਚ ਕੁਝ ਖੇਤਰਾਂ ਨੂੰ ਕੰਟੇਨਮੈਂਟ ਜ਼ੋਨ, ਰੈੱਡ ਜ਼ੋਨ, ਓਰੇਂਜ ਜ਼ੋਨ ਤੇ ਗ੍ਰੀਨ ਜ਼ੋਨ ਵੀ ਕਿਹਾ ਜਾਣ ਲੱਗਿਆ ਹੈ। ਆਖ਼ਿਰ ਇਨ੍ਹਾਂ ਦਾ ਮਤਲਬ ਕੀ ਹੈ ? ਰੈੱਡ ਜ਼ੋਨ ਉਸ ਨੂੰ ਕਹਿੰਦੇ ਹਨ, ਜਿੱਥੇ ਕੋਰੋਨਾ ਨੂੰ ਲੈ ਕੇ ਸਥਿਤੀ ਬਹੁਤ ਜ਼ਿਆਦਾ ਖ਼ਰਾਬ ਹੈ। ਭਾਵ ਇਥੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਹੈ, ਜੋ ਅਚਾਨਕ ਵਧ ਵੀ ਰਹੀ ਹੈ। ਰੈੱਡ ਜ਼ੋਨ ’ਚ ਕਰਫਿਊ ਨੂੰ ਜ਼ਿਆਦਾ ਢਿੱਲ ਨਹੀਂ ਦਿੱਤੀ ਜਾਂਦੀ । 

ਪੰਜਾਬ ਵਿਚ ਇਸ ਵੇਲੇ 8 ਰੈੱਡ ਅਤੇ 9 ਓਰੈਂਜ ਜ਼ੋਨ ਜ਼ਿਲ੍ਹੇ ਹਨ, ਜਦੋਂਕਿ ਹਰਿਆਣਾ ਵਿਚ ਛੇ ਲਾਲ ਅਤੇ ਓਰੈਂਜ ਜ਼ੋਨ ਦੇ 12 ਜ਼ਿਲ੍ਹੇ ਹਨ। ਚੰਡੀਗੜ੍ਹ ਵੀ ਰੈੱਡ ਜ਼ੋਨ ਵਿਚ ਹੈ। ਪੰਜਾਬ ਵਿਚ ਰੈੱਡ ਜ਼ੋਨ ਇਹ ਹਨ: ਐੱਸ.ਏ.ਐੱਸ. ਨਗਰ (ਮੁਹਾਲੀ), ਐੱਸ.ਬੀ.ਐੱਸ., ਨਗਰ, ਜਲੰਧਰ, ਪਠਾਨਕੋਟ, ਮਾਨਸਾ, ਅੰਮ੍ਰਿਤਸਰ, ਲੁਧਿਆਣਾ, ਮੋਗਾ ਕੰਟੇਨਮੈਂਟ ਜੋਨ ਕਿਸੇ ਜ਼ਿਲ੍ਹੇ ਜਾਂ ਸ਼ਹਿਰ ਦੇ ਕਿਸੇ ਇਕ ਹਿੱਸੇ ਨੂੰ ਕਿਹਾ ਜਾਂਦਾ ਹੈ। ਚਾਰ ਮਰੀਜ਼ਾਂ ਤੋਂ ਵੱਧ ਮਰੀਜ਼ ਹੋਣ ’ਤੇ ਇਹ ਕੰਟੋਨਮੈਂਟ ਜ਼ੋਨ ਬਣ ਸਕਦੈ। ਜੇ ਇਹ ਸਾਰੇ ਇੱਕੋ ਬਿਲਡਿੰਗ ਵਿਚੋਂ ਹੋਣ ਤਾਂ ਉਸ ਨੂੰ ਸੀਲ ਕੀਤਾ ਜਾ ਸਕਦੈ ਅਤੇ ਇਸ ਦੀ ਨਿਗਰਾਨੀ ਸਿਹਤ ਵਿਭਾਗ ਆਸ਼ਾ ਵਰਕਰ ਅਤੇ ਪੁਲਸ ਪ੍ਰਸ਼ਾਸਨ ਵਲੋਂ ਕੀਤੀ ਜਾਂਦੀ ਹੈ। 

ਪੀੜਤਾਂ ਦੀਆਂ ਜਰੂਰਤਾਂ ਇਨ੍ਹਾਂ ਨੇ ਹੀ ਪੂਰੀਆਂ ਕਰਨੀਆਂ ਹੁੰਦੀਆਂ ਹਨ। ਪੂਰਾ ਸ਼ਹਿਰ ਵੀ ਕੰਟੇਨਮੈਂਟ ਜ਼ੋਨ ਐਲਾਨਿਆ ਜਾ ਸਕਦਾ, ਜਿਵੇਂ ਚੰਡੀਗੜ੍ਹ ਨੂੰ ਵੀ ਬਣਾਇਆ ਗਿਆ। ਜੇਕਰ ਕਿਸੇ ਰੈੱਡ ਜ਼ੋਨ ’ਚ ਚੌਦਾਂ ਦਿਨਾਂ ’ਚ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਉਂਦਾ ਤਾਂ ਇਸ ਨੂੰ ਆਰੇਂਜ ਜ਼ੋਨ ਐਲਾਨ ਦਿੱਤਾ ਜਾਂਦਾ। ਇਸ ਦੇ ਬਾਰੇ ਜੇਕਰ ਤੁਸੀਂ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ ਸੁਣ ਸਕਦੇ ਹੋ...


author

rajwinder kaur

Content Editor

Related News