ਕੋਰੋਨਾ ਵਾਇਰਸ ਕਾਰਨ ਜ਼ਿਲ੍ਹਾ ਸੰਗਰੂਰ ''ਚ ਇਕ ਹੋਰ ਮੌਤ

Thursday, Jun 18, 2020 - 04:51 PM (IST)

ਕੋਰੋਨਾ ਵਾਇਰਸ ਕਾਰਨ ਜ਼ਿਲ੍ਹਾ ਸੰਗਰੂਰ ''ਚ ਇਕ ਹੋਰ ਮੌਤ

ਸੰਗਰੂਰ/ਲੁਧਿਆਣਾ(ਵਿਵੇਕ ਸਿੰਧਵਾਨੀ, ਸਿੰਗਲਾ, ਸਹਿਗਲ):ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਵਾਇਰਸ ਕਾਰਨ ਜਿੱਥੇ ਨਵੇਂ ਕੇਸ ਆ ਰਹੇ ਹਨ ਉੱਥੇ ਹੀ ਅੱਜ ਕੋਰੋਨਾ ਕਾਰਨ ਇਕ ਔਰਤ ਦੀ ਮੌਤ ਹੋ ਜਾਣ ਕਾਰਨ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਪੰਜ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਢੋਲੇਵਾਲ ਦੀ ਰਹਿਣ ਵਾਲੀ ਜਗਜੀਤ ਕੌਰ ( 65) ਕੋਰੋਨਾ ਤੋਂ ਪੀੜਤ ਸੀ ਤੇ ਲੁਧਿਆਣਾ ਦੇ ਸੀ.ਐੱਮ.ਸੀ. ਹਸਪਤਾਲ ਵਿਚ ਜੇਰੇ ਇਲਾਜ ਸੀ।

ਇਹ ਵੀ ਪੜ੍ਹੋ:  ਢੀਂਡਸਾ ਦਾ ਵੱਡਾ ਬਿਆਨ, ਹਮਖਿਆਲੀਆਂ ਨਾਲ ਮਿਲ ਕੇ ਹੋਵੇਗਾ ਨਵੀਂ ਪਾਰਟੀ ਦਾ ਗਠਨ

ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮ੍ਰਿਤਕ ਔਰਤ 11 ਜੂਨ ਨੂੰ ਪ੍ਰੀਤ ਹਸਪਤਾਲ ਲੁਧਿਆਣਾ ਦਾਖਲ ਸੀ ਜਿਥੇ ਉਸ ਦੇ ਕੋਰੋਨਾ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਅਤੇ 13 ਜੂਨ ਨੂੰ ਰਿਪੋਰਟ ਪਾਜ਼ੇਟਿਵ ਆਉਣ ਤੇ ਉਸ ਨੂੰ ਸੀ.ਐੱਮ.ਸੀ. ਹਸਪਤਾਲ ਦਾਖ਼ਲ ਕੀਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ 178 ਪਾਜ਼ੇਟਿਵ ਕੇਸ ਆਏ ਹਨ ਜਿਨ੍ਹਾਂ 'ਚੋਂ 123 ਠੀਕ ਹੋ ਗਏ ਹਨ ਤੇ 50 ਜ਼ੇਰੇ ਇਲਾਜ ਹਨ ਅਤੇ 5 ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਤੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਬਿਆਨ


author

Shyna

Content Editor

Related News