ਕੋਰੋਨਾ ''ਤੇ ਕੈਪਟਨ ਦਾ ਵੱਡਾ ਬਿਆਨ, ਜੁਲਾਈ-ਅਗਸਤ ''ਚ ਕੋਵਿਡ-19 ਪੀਕ ''ਤੇ ਹੋਵੇਗਾ

04/10/2020 6:59:07 PM

ਚੰਡੀਗੜ੍ਹ : ਪੰਜਾਬ ਵਿਚ ਜਮਾਤ ਨਾਲ ਜੁੜੇ ਹੁਣ ਤਕ 27 ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਜਮਾਤ ਨਾਲ ਜੁੜੇ ਕੁਲ 651 ਵਿਅਕਤੀ ਨਜ਼ਾਮੂਦੀਨ ਤੋਂ ਆਏ ਹਨ, ਜਿਨ੍ਹਾਂ ਵਿਚੋਂ 27 ਪਾਜ਼ੇਟਿਵ ਪਾਏ ਗਏ ਹਨ ਅਤੇ 15 ਅਜੇ ਤਕ ਲਾਪਤਾ ਹਨ। ਕੈਪਟਨ ਮੁਤਾਬਕ ਪੰਜਾਬ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਖਤ ਕਦਮ ਚੁੱਕ ਰਹੀ ਹੈ, ਜਿਸ ਦੇ ਚੱਲਦੇ ਪੰਜਾਬ ਵਿਚ ਹੁਣ ਤਕ 2837 ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 132 ਮਾਮਲੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ ਪੰਜਾਬ ਵਿਚ ਹੁਣ ਤਕ 11 ਮੌਤਾਂ ਹੋ ਚੁੱਕੀਆਂ ਹਨ। ਜਦਕਿ ਮੌਜੂਦਾ ਹਾਲਾਤ ਵਿਚ ਸਿਰਫ ਇਕੋ ਮਰੀਜ਼ ਵੈਂਟੀਲੇਟਰ 'ਤੇ ਹੈ। ਨਵਾਂਸ਼ਹਿਰ, ਮੋਹਾਲੀ ਅਤੇ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਦਾ ਅਸਰ : ਜਲ ਪ੍ਰਵਾਹ ਨੂੰ ਤਰਸੀਆਂ ਅਸਥੀਆਂ, ਸ਼ਮਸ਼ਾਨਘਾਟ ਦੇ ਲਾਕਰ ਹੋਏ ਫੁਲ

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿਚ ਫਿਲਹਾਲ ਕੋਰੋਨਾ ਵਾਇਰਸ ਦੂਸਰੀ ਸਟੇਜ 'ਤੇ ਹੈ। ਕੋਰੋਨਾ ਦੀ ਸਥਿਤੀ ਦੱਸਦੇ ਹੋਏ ਕੈਪਟਨ ਨੇ ਕਿਹਾ ਕਿ ਜੁਲਾਈ ਅਤੇ ਅਗਸਤ ਵਿਚ ਪੰਜਾਬ ਵਿਚ ਕੋਵਿਡ-19 ਪੀਕ 'ਤੇ ਹੋਵੇਗੀ ਅਤੇ ਅਕਤੂਬਰ ਵਿਚ ਜਾ ਕੇ ਹਾਲਾਤ ਸੁਧਰਣਗੇ। ਨਵਜੋਤ ਸਿੱਧੂ ਵਲੋਂ ਪੰਜਾਬ ਵਿਚ ਕੋਰੋਨਾ ਟੈਸਟ ਘੱਟ ਹੋਣ ਦੇ ਚੁੱਕੇ ਸਵਾਲ 'ਤੇ ਮੁੱਖ ਮੰਤਰੀ ਨੇ ਆਖਿਆ ਕਿ ਸਰਕਾਰ ਨੇ 25 ਹਜ਼ਾਰ ਕਿੱਟਾਂ ਹੋਰ ਮੰਗਵਾਈਆਂ ਹਨ, ਲਿਹਾਜ਼ਾ ਜਾਂਚ ਵਿਚ ਤੇਜ਼ੀ ਲਿਆਂਦੀ ਜਾਵੇਗੀ। 

ਇਹ ਵੀ ਪੜ੍ਹੋ : ਕੋਰੋਨਾ ਨਾਲ ਮਰੇ ਵਿਅਕਤੀ ਦੀ ਦੇਹ ਦਾ ਸਨਮਾਨ ਤੇ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਹੋਵੇ ਸਸਕਾਰ  

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਖਿਆ ਹੈ ਕਿ ਲਾਕ ਡਾਊਨ ਦਰਮਿਆਨ ਸਿਰਫ ਕਿਸਾਨਾਂ ਨੂੰ ਹੀ ਰਾਹਤ ਦਿੱਤੀ ਜਾਵੇਗੀ। ਲਾਕ ਡਾਊਨ ਦੌਰਾਨ ਕਿਸਾਨਾਂ ਨੂੰ ਆਪਣੀ ਜਿਣਸ ਮੰਡੀਆਂ ਤਕ ਲਿਜਾਣ ਦੀ ਛੋਟ ਹੋਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਕਿਸਾਨਾਂ ਦੀ ਸਹੂਲਤ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ 15 ਅਪ੍ਰੈਲ ਤੋਂ ਮੰਡੀਆਂ ਵਿਚ ਫਸਲ ਦੀ ਖਰੀਬ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਨੇ ਮੰਡੀਆਂ ਦੀ ਗਿਣਤੀ 1800 ਤੋਂ ਵਧਾ ਕੇ 3800 ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਪਾਵਰਕਾਮ ਦਾ ਫੈਸਲਾ, ਹੁਣ ਪਿਛਲੇ ਸਾਲ ਦੀ ਰੀਡਿੰਗ ਦੇ ਹਿਸਾਬ ਨਾਲ ਆਵੇਗਾ ਬਿੱਲ      

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਅਜੇ ਤਕ ਪੰਜਾਬ ਵਿਚ ਲਾਕ ਡਾਊਨ ਦੀ ਮਿਆਦ ਵਧਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਕ ਡਾਊਨ ਵਧਾਉਣ ਦਾ ਫੈਸਲਾ ਪੰਜਾਬ ਵਜ਼ਾਰਤ ਦੀ ਮੀਟਿੰਗ ਵਿਚ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਜਾਰੀ ਕੀਤੀ ਗਈ 15 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਕਾਫੀ ਨਹੀਂ ਹੈ। ਕੈਪਟਨ ਮੁਤਾਬਕ ਮੌਜੂਦਾ ਸੰਕਟ ਗੰਭੀਰ ਹੈ ਲਿਹਾਜ਼ਾ ਕੇਂਦਰ ਨੂੰ ਸੂਬਿਆਂ ਲਈ ਹੋਰ ਫੰਡ ਜਾਰੀ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਮੋਹਾਲੀ ਦੀਆਂ ਸੜਕਾਂ 'ਤੇ ਖਿੱਲਰੇ ਦਿਖੇ 'ਨੋਟ', ਪੰਜਾਬ ਪੁਲਸ ਨੂੰ ਪਿਆ ਸ਼ੱਕ ਕਿਤੇ...!      


Gurminder Singh

Content Editor

Related News