ਚੰਡੀਗੜ੍ਹ 'ਚ ਨਹੀਂ ਲੱਗ ਰਹੀ 'ਕੋਰੋਨਾ' ਨੂੰ ਬ੍ਰੇਕ, 5 ਨਵੇਂ ਮਰੀਜ਼ਾਂ ਨਾਲ 129 ਤੱਕ ਪੁੱਜਾ ਅੰਕੜਾ

Thursday, May 07, 2020 - 10:38 AM (IST)

ਚੰਡੀਗੜ੍ਹ 'ਚ ਨਹੀਂ ਲੱਗ ਰਹੀ 'ਕੋਰੋਨਾ' ਨੂੰ ਬ੍ਰੇਕ, 5 ਨਵੇਂ ਮਰੀਜ਼ਾਂ ਨਾਲ 129 ਤੱਕ ਪੁੱਜਾ ਅੰਕੜਾ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਸ਼ਹਿਰ 'ਚ ਕੋਰੋਨਾ ਵਾਇਰਸ ਨੂੰ ਬ੍ਰੇਕ ਲੱਗਦੀ ਦਿਖਾਈ ਨਹੀਂ ਦੇ ਰਹੀ ਹੈ ਕਿਉਂਕਿ ਰੋਜ਼ਾਨਾ ਸ਼ਹਿਰ 'ਚ ਇਸ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਵੀਰਵਾਰ ਨੂੰ ਸ਼ਹਿਰ 'ਚ 5 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਮਰੀਜ਼ ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ ਹਨ, ਜਿਨ੍ਹਾਂ 'ਚ ਇਕ ਔਰਤ ਅਤੇ 3 ਪੁਰਸ਼ ਸ਼ਾਮਲ ਹਨ, ਜਦੋਂ ਕਿ ਇਕ 6 ਸਾਲਾ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਨਵੇਂ ਮਰੀਜ਼ਾਂ ਦੇ ਨਾਲ ਹੀ ਸਿਰਫ ਬਾਪੂਧਾਮ ਕਾਲੋਨੀ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 71 ਹੋ ਗਈ ਹੈ, ਜਦੋਂ ਕਿ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਦੇ ਕੁੱਲ ਪੀੜਤ ਮਰੀਜ਼ਾਂ ਦਾ ਅੰਕੜਾ 129 ਤੱਕ ਪੁੱਜ ਗਿਆ ਹੈ। ਇਸ ਤੋਂ ਪਹਿਲਾਂ ਸ਼ਹਿਰ ਦੀ ਬਾਪੂਧਾਮ ਕਾਲੋਨੀ ਤੋਂ ਹੀ ਬੁੱਧਵਾਰ ਨੂੰ 5 ਲੋਕਾਂ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਖੁੱਲ੍ਹਣਗੇ 'ਠੇਕੇ', ਅੰਗਰੇਜ਼ੀ ਸ਼ਰਾਬ ਦੀ ਹੋਵੇਗੀ 'ਹੋਮ ਡਿਲੀਵਰੀ'

PunjabKesari
GMCH-32 'ਚ ਵਧ ਗਏ ਨੇ ਮਰੀਜ਼
ਜੀ. ਐੱਮ. ਸੀ. ਐੱਚ.-16 ਦੇ ਮੈਡੀਕਲ ਸੁਪਰਡੈਂਟ ਪ੍ਰੋ. ਵਰਿੰਦਰ ਨਾਗਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ 40 ਪੇਸ਼ੈਂਟ ਬੈੱਡ ਰੱਖਣ ਲਈ ਕਿਹਾ ਸੀ ਪਰ ਜ਼ਿਆਦਾ ਮਰੀਜ਼ਾਂ ਦੇ ਆਉਣ ਨਾਲ ਹਸਪਤਾਲ ਦੀ ਕੋਵਿਡ ਬੈੱਡਾਂ ਦੀ ਗਿਣਥੀ 70 ਕਰ ਦਿੱਤੀ ਗਈ ਹੈ। ਕੋਰੋਨਾ ਸ਼ੱਕੀ ਮਰੀਜ਼ਾਂ ਨੂੰ ਇੱਥੇ ਰੱਖਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਲੱਛਣ ਦੇਖ ਕੇ ਦੋ ਦਿਨ ਬਾਅਦ ਕੋਰੋਨਾ ਟੈਸਟ ਕੀਤਾ ਜਾਂਦਾ ਸੀ ਪਰ ਹੁਣ ਐਡਮਿਸ਼ਨ ਦੇ ਨਾਲ ਹੀ ਟੈਸਟ ਕਰ ਦਿੱਤੇ ਜਾਂਦੇ ਹਨ ਅਤੇ ਪਾਜ਼ੇਟਿਵ ਆਉਣ 'ਤੇ ਉਨ੍ਹਾਂ ਨੂੰ ਪੀ. ਜੀ. ਆਈ. ਭੇਜ ਦਿੱਤਾ ਜਾਂਦਾ ਹੈ। ਜੀ. ਐੱਮ. ਸੀ. ਐੱਚ.-32 ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਬੀ. ਐੱਸ. ਚਵਨ ਦਾ ਕਹਿਣਾ ਹੈ ਕਿ ਹਸਪਤਾਲ ਨੇ ਮਰੀਜ਼ ਰੱਖਣ ਤੋਂ ਮਨ੍ਹਾਂ ਨਹੀਂ ਕੀਤਾ ਹੈ। ਹਾਲੇ ਪ੍ਰਸ਼ਾਸਨ ਵਲੋਂ ਇਸ ਸਬੰਧ 'ਚ ਗੱਲ ਚੱਲ ਰਹੀ ਹੈ। ਹਸਪਤਾਲ ਮਰੀਜ਼ਾਂ ਦੀ ਐਡਮਿਸ਼ਨ, ਟਰੀਟਮੈਂਟ ਨੂੰ ਲੈ ਕੇ ਪਲਾਨ ਕਰ ਰਿਹਾ ਹੈ। ਪਲਾਨਿੰਗ ਤੋਂ ਬਾਅਦ ਹੀ ਮਰੀਜ਼ਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦੇ ਪੀੜਤਾਂ ਦੀ ਗਿਣਤੀ ਪਹੁੰਚੀ 50 ਹਜ਼ਾਰ ਦੇ ਨੇੜੇ, ਹੁਣ ਤੱਕ 1694 ਲੋਕਾਂ ਦੀ ਹੋਈ ਮੌਤ


author

Babita

Content Editor

Related News