ਕੋਰੋਨਾ ਵਾਇਰਸ : ਅੱਜ ਨਹੀਂ ਹੋਈ ਇਕ ਵੀ ਮਰੀਜ਼ ਦੀ ਮੌਤ, 50 ਪਾਜ਼ੇਟਿਵ
Monday, Feb 01, 2021 - 11:54 PM (IST)
ਲੁਧਿਆਣਾ, (ਸਲੂਜਾ)- ਜ਼ਿਲ੍ਹਾ ਲੁਧਿਆਣਾ ਲਈ ਅੱਜ ਰਾਹਤ ਦਾ ਦਿਨ ਰਿਹਾ। ਅੱਜ ਦੇ ਦਿਨ ਕਿਸੇ ਮਰੀਜ਼ ਦੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਉਣ ਨਾਲ ਮੌਤ ਨਹੀਂ ਹੋਈ।
ਜ਼ਿਲ੍ਹਾ ਲੁਧਿਆਣਾ ਵਿਚ ਅੱਜ ਤੱਕ 602806 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ। ਪੈਂਡਿੰਗ ਰਿਪੋਰਟਾਂ ’ਚੋਂ 53 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ 50 ਜ਼ਿਲ੍ਹਾ ਲੁਧਿਆਣਾ ਅਤੇ 3 ਹੋਰ ਸੂਬਿਆਂ/ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਕੁੱਲ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 25847 ਹੋ ਗਈ ਹੈ। ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਤੱਕ 24501 ਕੋਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋ ਕੇ ਤੰਦਰੁਸਤੀ ਭਰਪੂਰ ਜੀਵਨ ਬਤੀਤ ਕਰ ਰਹੇ ਹਨ, ਜੋ ਕਿ 94.69 ਫੀਸਦੀ ਦਰ ਬਣਦੀ ਹੈ।
ਲੁਧਿਆਣਾ ’ਚ 1001 ਮੌਤਾਂ, ਹੋਰ ਸੂਬਿਆਂ ਦੇ 478 ਮਰੀਜ਼ ਮਰੇ
ਜ਼ਿਲ੍ਹਾ ਲੁਧਿਆਣਾ ’ਚ ਅੱਜ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1001 ਹੈ, ਜਦਕਿ ਬਾਹਰ ਦੇ ਜ਼ਿਲ੍ਹੇ/ਸੂਬਿਆਂ ਨਾਲ ਸਬੰਧਤ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 478 ਹੈ।
ਕੈਟਾਗਿਰੀ ਮਾਮਲਿਆਂ ਦੀ ਗਿਣਤੀ
ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਏ- 11
ਓ. ਪੀ. ਡੀ.- 11
ਆਈ. ਐੱਲ. ਆਈ. ਫਲੂ ਕਾਰਨਰ- 17
ਟਰੇਸਿੰਗ ਇਨ ਪ੍ਰੋਸੈੱਸ- 9
ਹੈਲਥ ਕੇਅਰ ਵਰਕਰ- 1
ਏ. ਐੱਨ. ਸੀ.- 1
ਸਬ ਡਵੀਜ਼ਨ ਪੱਧਰ ’ਤੇ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਵੇਰਵਾ
ਖੇਤਰ-ਮਾਮਲੇ-ਮੌਤਾਂ
ਜਗਰਾਓਂ 858 35
ਰਾਏਕੋਟ 519 15
ਖੰਨਾ 744 38
ਸਮਰਾਲਾ 427 25
ਪਾਇਲ 340 18
ਲੁਧਿਆਣਾ 22959 870