ਪੀ. ਜੀ. ਆਈ. ਅਤੇ ਜੀ. ਐੱਮ. ਸੀ. ਐੱਚ.-32 ਨੇ ਨਾਨ ਕੋਵਿਡ ਮਰੀਜ਼ਾਂ ਦੇ ਨਹੀਂ ਸ਼ੁਰੂ ਕੀਤੇ ''ਕੋਰੋਨਾ ਟੈਸਟ''

05/08/2020 1:47:28 PM

ਚੰਡੀਗੜ੍ਹ (ਅਰਚਨਾ) : ਚੰਡੀਗੜ੍ਹ ਦੇ ਦੋ ਪ੍ਰਮੁੱਖ ਹਸਪਤਾਲਾਂ ਪੀ. ਜੀ. ਆਈ. ਅਤੇ ਜੀ. ਐੱਮ. ਸੀ. ਐੱਚ.-32 ’ਚ ਨਾਨ ਕੋਵਿਡ ਮਰੀਜ਼ਾਂ ਦੇ ਕੋਰੋਨਾ ਟੈਸਟ ਸ਼ੁਰੂ ਨਹੀਂ ਹੋ ਸਕੇ ਹਨ, ਜਦੋਂ ਕਿ ਸਰਕਾਰੀ ਮਲਟੀ ਸਪੈਸ਼ਿਲਿਟੀ ਹਸਪਤਾਲ ਸੈਕਟਰ- 16 ਨੇ ਨਾਨ ਕੋਵਿਡ ਮਰੀਜ਼ਾਂ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਪੀ. ਜੀ. ਆਈ. ਜਿੱਥੇ 7 ਦਿਨ ’ਚ ਟੈਸਟਿੰਗ ਸ਼ੁਰੂ ਕਰਨ ਲਈ ਪਲਾਨਿੰਗ ਕਰ ਰਿਹਾ ਹੈ, ਉਥੇ ਜੀ.ਐੱਮ. ਸੀ. ਐੱਚ.-32 ਦਾ ਪੇਂਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਨਿਰਦੇਸ਼ਾਂ ਅਤੇ ਸਿਹਤ ਮੰਤਰਾਲਾ ਦੇ ਆਦੇਸ਼ਾਂ ’ਚ ਫਸਿਆ ਹੋਇਆ ਹੈ। ਹਾਲਾਂਕਿ ਨਾਨ ਕੋਵਿਡ ਮਰੀਜ਼ਾਂ ਦੀ ਟੈਸਟਿੰਗ ਲਈ ਜੀ. ਐੱਮ. ਸੀ. ਐੱਚ.- 32 ਵੀ ਦਿਸ਼ਾ ਨਿਰਦੇਸ਼ ਬਣਾ ਰਿਹਾ ਹੈ ਪਰ ਟੈਸਟਿੰਗ ਕਦੋਂ ਤੋਂ ਸ਼ੁਰੂ ਹੋ ਸਕੇਗੀ, ਇਹ ਹਾਲੇ ਸਾਫ਼ ਨਹੀਂ ਹੋ ਸਕਿਆ ਹੈ। ਜੀ. ਐੱਮ. ਸੀ.ਐੱਚ.-32 ਦੇ 80 ਫੀਸਦੀ ਰੈਜੀਡੈਂਟ ਡਾਕਟਰ ਕੁਆਰੰਟਾਈਨ 'ਤੇ ਹਨ। ਅਜਿਹੇ 'ਚ ਜੇਕਰ ਕਿਸੇ ਹੋਰ ਨਾਨ ਕੋਵਿਡ ਮਰੀਜ਼ ਕਾਰਣ ਹਸਪਤਾਲਾਂ 'ਚ ਸੰਕਰਮਣ ਆ ਗਿਆ ਤਾਂ ਬਾਕੀ ਦੇ ਡਾਕਟਰ ਅਤੇ ਹੈਲਥ ਵਰਕਰਜ਼ ਰਿਸਕ ’ਚ ਆ ਸਕਦੇ ਹਨ।
ਪੀ. ਜੀ. ਆਈ. ’ਚ ਚਾਰ ਵਿਭਾਗਾਂ ਦੀ ਲੈਬ ਕਰੇਗੀ ਕੋਰੋਨਾ ਟੈਸਟਿੰਗ
ਪੀ. ਜੀ. ਆਈ. 'ਚ ਟਰੀਟਮੈਂਟ ਲਈ ਆਉਣ ਵਾਲੇ ਸਾਰੇ ਮਰੀਜ਼ਾਂ ਦੇ ਕੋਰੋਨਾ ਟੈਸਟ ਪਲਾਨਿੰਗ ਲਈ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਕਮੇਟੀ ਦੇ ਇਕ ਮੈਂਬਰ ਡਾਕਟਰ ਦਾ ਕਹਿਣਾ ਹੈ ਕਿ ਇਕ ਹਫ਼ਤੇ 'ਚ ਪੀ. ਜੀ. ਆਈ. 'ਚ ਸਾਰੇ ਮਰੀਜ਼ਾਂ ਦੀ ਕੋਰੋਨਾ ਟੈਸਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਫਿਲਹਾਲ ਪੀ. ਜੀ. ਆਈ. ਦੀ ਵਾਇਰੋਲਾਜੀ ਲੈਬ ਦਿਨ ’ਚ 250 ਤੋਂ ਲੈ ਕੇ 400 ਕੋਰੋਨਾ ਟੈਸਟ ਕਰ ਰਹੀ ਹੈ, ਪਰ ਹੁਣ ਦੁਗਣੇ ਟੈਸਟ ਕੀਤੇ ਜਾਣੇ ਹਨ ਤਾਂ ਟੈਸਟ ਕਿੱਟਾਂ ਦੀ ਖਰੀਦਾਰੀ ਵੀ ਕਰਨੀ ਹੈ ਅਤੇ ਵਾਇਰੋਲਾਜੀ ਦੇ ਨਾਲ ਹੋਰ ਵਿਭਾਗਾਂ ਇੰਮੀਊਨੋਪੈਥੋਲਾਜੀ, ਮਾਈਕ੍ਰੋਬਾਇਓਲਾਜੀ ਅਤੇ ਪੈਰਾਸਾਈਟੀਲਾਜੀ ਵਰਗੇ ਵਿਭਾਗਾਂ ਨੂੰ ਵੀ ਟੈਸਟਿੰਗ ਲਈ ਜੋੜਿਆ ਜਾਵੇਗਾ। ਐਮਰਜੈਂਸੀ, ਟਰਾਮਾ ਦੇ ਨਾਲ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਦੇ ਵੀ ਟੈਸਟ ਕਰਨੇ ਹਨ, ਇਸ ਲਈ ਪਲਾਨਿੰਗ ਚੱਲ ਰਹੀ ਹੈ।
 


Babita

Content Editor

Related News