ਸ੍ਰੀ ਮੁਕਤਸਰ ਸਾਹਿਬ ''ਚ ਦਸ ਹੋਰ ਕੋਰੋਨਾ ਮਾਮਲੇ ਆਏ ਸਾਹਮਣੇ
Thursday, Jul 30, 2020 - 03:53 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ): ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਕੋਰੋਨਾ ਦੇ ਦਸ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ 7 ਕੇਸ ਹਨ, ਜਦੋਂਕਿ 2 ਕੇਸ ਪਿੰਡ ਮੌੜ ਨਾਲ ਸਬੰਧਿਤ ਹਨ ਅਤੇ 1ਕੇਸ ਪਿੰਡ ਬੁੱਟਰ ਸ਼ਰੀਹ ਨਾਲ ਸਬੰਧਿਤ ਹੈ। ਇਹ ਪੁਸ਼ਟੀ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਕੀਤੀ ਹੈ। ਵਰਣਨਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਦੇ ਮਾਮਲੇ 231 ਹੋ ਗਏ ਹਨ, ਜਦੋਕਿ 36 ਕੇਸ ਐਕਟਿਵ ਚੱਲ ਰਹੇ ਹਨ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ: ਕੇਂਦਰੀ ਜੇਲ੍ਹ ਮੁੜ ਸੁਰਖੀਆਂ 'ਚ, ਅਣਜਾਣ ਵਿਅਕਤੀਆਂ ਵਲੋਂ ਲਿਫ਼ਾਫ਼ਿਆ 'ਚ ਬੰਦ ਕਰਕੇ ਸੁੱਟੇ ਫੋਨ
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1646, ਲੁਧਿਆਣਾ 2833, ਜਲੰਧਰ 2165, ਮੋਹਾਲੀ 'ਚ 770, ਪਟਿਆਲਾ 'ਚ 1588, ਹੁਸ਼ਿਆਰਪੁਰ 'ਚ 536, ਤਰਨਾਰਨ 336, ਪਠਾਨਕੋਟ 'ਚ 353, ਮਾਨਸਾ 'ਚ 112, ਕਪੂਰਥਲਾ 242, ਫਰੀਦਕੋਟ 271, ਸੰਗਰੂਰ 'ਚ 1019, ਨਵਾਂਸ਼ਹਿਰ 'ਚ 299, ਰੂਪਨਗਰ 234, ਫਿਰੋਜ਼ਪੁਰ 'ਚ 335, ਬਠਿੰਡਾ 331, ਗੁਰਦਾਸਪੁਰ 490, ਫਤਿਹਗੜ੍ਹ ਸਾਹਿਬ 'ਚ 333, ਬਰਨਾਲਾ 179, ਫਾਜ਼ਿਲਕਾ 263, ਮੋਗਾ 316, ਮੁਕਤਸਰ ਸਾਹਿਬ 271 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 361 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਸਿਰਫਿਰੇ ਆਸ਼ਕ ਦੀ ਕਰਤੂਤ, ਸੈਰ ਕਰਨ ਜਾ ਰਹੀ ਕੁੜੀ ਨਾਲ ਕੀਤੀ ਘਿਨੌਣੀ ਹਰਕਤ