ਕੋਰੋਨਾ ਯੋਧਿਆਂ ਨੇ ਪੱਕੇ ਹੋਣ ਦੀ ਕੀਤੀ ਮੰਗ, ਦਵਿੰਦਰ ਘੁਬਾਇਆ ਨੂੰ ਸੌਂਪਿਆ ਮੰਗ ਪੱਤਰ

Friday, Oct 30, 2020 - 11:33 AM (IST)

ਕੋਰੋਨਾ ਯੋਧਿਆਂ ਨੇ ਪੱਕੇ ਹੋਣ ਦੀ ਕੀਤੀ ਮੰਗ, ਦਵਿੰਦਰ ਘੁਬਾਇਆ ਨੂੰ ਸੌਂਪਿਆ ਮੰਗ ਪੱਤਰ

ਫਾਜ਼ਿਲਕਾ (ਸੁਨੀਲ ਨਾਗਪਾਲ): ਕੋਰੋਨਾ ਕਾਲ ਦੌਰਾਨ ਪੰਜਾਬ ਪੁਲਸ ਦੇ ਨਾਲ ਡਿਊਟੀ 'ਤੇ ਰਹੇ ਵਾਲੰਟੀਅਰ ਨੇ ਸਰਕਾਰ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹੁਣ ਉਨ੍ਹਾਂ ਨੂੰ ਰੋਜ਼ਗਾਰ ਦੇਵੇ, ਕਿਉਂਕਿ ਉਨ੍ਹਾਂ ਨੇ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਫਰੰਟ ਲਾਈਨ 'ਤੇ ਪੁਲਸ ਦਾ ਸਾਥ ਦਿੱਤਾ ਹੈ। ਇਸ ਦੇ ਲਈ ਉਨ੍ਹਾਂ ਨੇ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਅੱਜ ਮੰਗ ਪੱਤਰ ਵੀ ਸੌਂਪਿਆ ਹੈ। 

ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਦਫਤਰਾਂ 'ਚ ਹੁਣ ਹਾਜ਼ਰ ਹੋਵੇਗਾ 100 ਫ਼ੀਸਦੀ ਸਟਾਫ਼

ਫਾਜ਼ਿਲਕਾ ਜ਼ਿਲ੍ਹੇ 'ਚ ਪਿਛਲੇ 6 ਮਹੀਨਿਆਂ ਤੋਂ ਤਾਲਾਬੰਦੀ ਦੌਰਾਨ ਵਾਲੰਟੀਅਰ ਪੁਲਸ ਪ੍ਰਸ਼ਾਸਨ ਦੇ ਨਾਲ ਦਿਨ-ਰਾਤ ਡਿਊਟੀ ਦਿੰਦੇ ਰਹੇ। ਪੁਲਸ ਪ੍ਰਸ਼ਾਸਨ ਦੇ ਨਾਲ ਦਿਨ ਰਾਤ ਨਾਕੇ 'ਤੇ ਸੇਵਾਵਾਂ ਦਿੱਤੀਆਂ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੁਰੱਖਿਆ ਲਈ ਪੁਲਸ ਪ੍ਰਸ਼ਾਸਨ ਦੇ ਨਾਲ ਹਰ ਕਦਮ 'ਤੇ ਨਾਲ ਚੱਲਦੇ ਰਹੇ ਪਰ ਹੁਣ ਇੱਥੇ ਵਾਲੰਟੀਅਰ ਸਰਕਾਰ ਤੋਂ ਨੌਕਰੀ ਦੀ ਮੰਗ ਕਰਨ ਲੱਗੇ ਹਨ। ਵਾਲੰਟੀਅਰਾਂ ਦਾ ਕਹਿਣਾ ਹੈ ਕਿ ਉਹ ਇਸ ਕਾਬਲ ਹਨ ਕਿ ਉਨ੍ਹਾਂ ਨੂੰ ਹੁਣ ਸਰਕਾਰ ਰੋਜ਼ਗਾਰ ਉਪਲੱਬਧ ਕਰਵਾਏ। ਇਸ ਦੇ ਲਈ ਉਨ੍ਹਾਂ ਨੇ ਅੱਜ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਉਨ੍ਹਾਂ ਤੋਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਅਪੀਲ ਕੀਤੀ, ਵਾਲੰਟੀਅਰਾਂ ਦਾ ਕਹਿਣਾ ਹੈ ਕਿ ਕੋਵਿਡ-19 'ਚ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਜ਼ੋਖਮ 'ਚ ਪਾ ਕੇ ਫਰੀ ਸਮਾਜ ਸੇਵਾ ਕਰਦੇ ਰਹੇ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਜੀਵਿਕਾ ਕਮਾਉਣ ਦੇ ਲਈ ਕੋਈ ਰਸਤਾ ਦਿੱਤਾ ਜਾਵੇ, ਜਿਸ ਨਾਲ ਉਹ ਇਸ ਤਰ੍ਹਾਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੋਕਾਂ ਦੀ ਸੇਵਾ ਕਰਦੇ ਰਹਿਣ।

ਇਹ ਵੀ ਪੜ੍ਹੋ: ਅਡਾਨੀ ਗਰੁੱਪ ਦੀ ਰੇਲ ਅੱਗੇ ਬੇਖ਼ੌਫ਼ ਖੜ੍ਹਨ ਵਾਲੇ ਸਿੱਖ ਨੌਜਵਾਨ ਦੀ ਚਰਚਾ ਜ਼ੋਰਾਂ 'ਤੇ, ਵੀਡੀਓ ਵਾਇਰਲ


author

Shyna

Content Editor

Related News