ਵਿਧਾਇਕ ਦੇ ਰਸੋਈਏ ਨੇ ਕੀਤੀ ਖ਼ੁਦਕੁਸ਼ੀ, ਪਿਛਲੇ 12 ਸਾਲਾਂ ਤੋਂ ਕਰ ਰਿਹਾ ਸੀ ਕੰਮ

Sunday, Nov 08, 2020 - 10:33 AM (IST)

ਅੰਮ੍ਰਿਤਸਰ (ਸੰਜੀਵ) : ਮਾਨਸਿਕ ਤਣਾਅ ਦੇ ਚੱਲਦਿਆਂ ਵਿਧਾਇਕ ਡਾ. ਰਾਜਕੁਮਾਰ ਵੇਰਕਾ ਦੇ ਰਸੋਈਏ ਸੰਜੀਵ ਕੁਮਾਰ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਚੌਂਕੀ ਸਰਕਟ ਹਾਊਸ ਦੇ ਇੰਚਾਰਜ ਐੱਸ. ਆਈ. ਸ਼ਮਸ਼ੇਰ ਸਿੰਘ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਬੰਦ ਥਰਮਲਾਂ ਲਈ 'ਕੋਲਾ' ਪੁੱਜਣ ਦੀ ਆਸ 'ਤੇ ਫਿਰਿਆ ਪਾਣੀ

ਜਾਣਕਾਰੀ ਮੁਤਾਬਕ ਮ੍ਰਿਤਕ ਸੰਦੀਪ ਕੁਮਾਰ ਪਿਛਲੇ 12 ਸਾਲਾਂ ਤੋਂ ਵਿਧਾਇਕ ਡਾ. ਰਾਜਕੁਮਾਰ ਵੇਰਕਾ ਕੋਲ ਰਸੋਈਏ ਦਾ ਕੰਮ ਕਰਦਾ ਸੀ ਅਤੇ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦਰਿੰਦੇ ਪਿਓ ਨੇ ਟੱਪ ਛੱਡੀਆਂ ਸਾਰੀਆਂ ਹੱਦਾਂ, ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਪਤਾ ਲੱਗਾ ਹੈ ਕਿ ਮ੍ਰਿਤਕ ਆਪਣੇ ਪਿਤਾ ਦੀ ਬਮਾਰੀ ਕਾਰਨ ਪਰੇਸ਼ਾਨ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਅਜਿਹਾ ਖ਼ੌਫਨਾਕ ਕਦਮ ਚੁੱਕਿਆ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ ਬੁਢਾਪਾ ਪੈਨਸ਼ਨਰਾਂ ਨੂੰ ਤੰਗ ਕਰਨ ਤੇ ਧਮਕਾਉਣ ਲਈ ਕਾਂਗਰਸ ਦੀ ਨਿਖੇਧੀ
 


Babita

Content Editor

Related News