ਨਸ਼ੀਲੇ ਪਦਾਰਥ ਸਣੇ ਕਾਬੂ

09/21/2017 12:23:20 AM

ਬਹਿਰਾਮ, (ਆਰ. ਡੀ. ਰਾਮਾ)- ਥਾਣਾ ਬਹਿਰਾਮ ਦੀ ਪੁਲਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 100 ਗ੍ਰਾਮ ਨਸ਼ੀਲੇ ਪਦਾਰਥ ਸਣੇ ਕਾਬੂ ਕੀਤਾ। 
ਇਸ ਬਾਰੇ ਥਾਣਾ ਮੁਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਪਿੰਡ ਫਰਾਲਾ, ਸੰਧਵਾਂ ਹੁੰਦੀ ਹੋਈ ਪਿੰਡ ਸੂੰਢ ਨੂੰ ਜਾ ਰਹੀ ਸੀ ਕਿ ਇਕ ਵਿਅਕਤੀ ਨਹਿਰੋ-ਨਹਿਰ ਪੈਦਲ ਆ ਰਿਹਾ ਸੀ, ਜੋ ਪੁਲਸ ਨੂੰ ਦੇਖ ਕੇ ਮੁੜਨ ਲੱਗਾ ਤਾਂ ਪੁਲਸ ਨੇ ਤੁਰੰਤ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਪੀਰ ਮੁਹੰਮਦ ਉਰਫ ਬੂਟਾ ਪੁੱਤਰ ਰਫੀਕ ਮੁਹੰਮਦ ਵਾਸੀ ਪਿੰਡ ਜੰਡਿਆਲਾ ਖਿਲਾਫ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News