ਕਾਂਗਰਸੀ ਸਰਪੰਚ ''ਤੇ ਜਾਨਲੇਵਾ ਹਮਲਾ, ਵਾਲ ਵਾਲ ਬਚੀ ਜਾਨ

Friday, Jan 05, 2018 - 03:33 PM (IST)

ਕਾਂਗਰਸੀ ਸਰਪੰਚ ''ਤੇ ਜਾਨਲੇਵਾ ਹਮਲਾ, ਵਾਲ ਵਾਲ ਬਚੀ ਜਾਨ

ਭਿੰਡੀ ਸੈਦਾ (ਗੁਰਜੰਟ) - ਭਿੰਡੀ ਸੈਦਾ ਦੇ ਕਾਂਗਰਸੀ ਸਰਪੰਚ 'ਤੇ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਕਸਬਾ ਭਿੰਡੀ ਸੈਦਾ ਦੇ ਸਰਪੰਚ ਸੱਤਾ ਸਿੰਘ ਮੁਤਾਬਿਕ ਪਿੰਡ ਦਾ ਹੀ ਕਾਂਗਰਸੀ ਵਰਕਰ ਮਨਜਿੰਦਰ ਸਿੰਘ ਉਰਫ ਮੋਰ ਪਿੰਡ ਦੇ ਲੋਕਾਂ ਨੂੰ ਮਹਾਤਮਾ ਗਾਂਧੀ ਵਿਕਾਸ ਸਰਵੇਖਣ ਫਾਰਮ ਦੇ ਨਾਂ ਤੇ ਗੁਮਰਾਹ ਕਰ ਰਿਹਾ, ਜਿਸ ਸੰਬੰਧੀ ਜਦੋਂ ਉਨ੍ਹਾਂ ਪੂਰੀ ਪੰਚਾਇਤ ਸਮੇਤ ਜਾ ਕੇ ਮਨਜਿੰਦਰ ਸਿੰਘ ਨੂੰ ਪੁੱਛਿਆ ਤਾਂ ਉਕਤ ਵਿਅਕਤੀਆਂ ਨੇ ਇੱਟਾਂ ਰੋੜਿਆ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ । ਸਰਪੰਚ ਆਪਣੀ ਜਾਨ ਬਚਾਉਣ ਲਈ ਜਦੋਂ ਗੱਡੀ 'ਚ ਬੈਠ ਕੇ ਗੱਡੀ ਭਜਾਉਣ ਲੱਗਾ ਤਾਂ ਇਕ ਇੱਟ ਆ ਕੇ ਗੱਡੀ ਦੇ ਅਗਲੇ ਸ਼ੀਸ਼ੇ 'ਚ ਵੱਜੀ, ਜਿਸ ਨਾਲ ਪੁਰਾ ਸ਼ੀਸ਼ਾ ਟੁੱਟ ਗਿਆ ਤੇ ਸਰਪੰਚ ਵਾਲ-ਵਾਲ ਬਚ ਗਿਆ । ਪੁਲਸ ਵੱਲੋਂ ਮੌਕੇ 'ਤੇ ਪੁਹੰਚ ਕੇ ਮਨਜਿੰਦਰ ਸਿੰਘ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।


Related News