ਕੁਝ ਹਲਕਿਆਂ ’ਚ ਉਮੀਦਵਾਰੀ ਲਈ ਸਰਵੇ ਕਰਵਾਏਗੀ ਕਾਂਗਰਸ
Thursday, Dec 30, 2021 - 02:23 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਕਾਂਗਰਸ ਦੀ ਆਗਾਮੀ ਵਿਧਾਨਸਭਾ ਚੋਣਾਂ ਲਈ ਬਣੀ ਸਕ੍ਰੀਨਿੰਗ ਕਮੇਟੀ ਦੀ ਨਵੀਂ ਦਿੱਲੀ ’ਚ ਹੋਈ ਬੈਠਕ ’ਚ ਸੂਬੇ ਦੇ ਕਰੀਬ 50-55 ਹਲਕਿਆਂ ’ਚ ਉਮੀਦਵਾਰੀ ਲਈ ਸਰਵੇ ਕਰਵਾਉਣ ’ਤੇ ਸਹਿਮਤੀ ਬਣੀ ਹੈ। ਅਜੈ ਮਾਕਨ ਦੀ ਪ੍ਰਧਾਨਗੀ ’ਚ ਹੋਈ ਕਮੇਟੀ ਦੀ ਬੈਠਕ ’ਚ ਤੈਅ ਕੀਤਾ ਗਿਆ ਕਿ ਜਿਨ੍ਹਾਂ ਹਲਕਿਆਂ ’ਚ 2 ਜਾਂ ਜ਼ਿਆਦਾ ਦਾਅਵੇਦਾਰ ਪਾਰਟੀ ਟਿਕਟ ਦੇ ਇੱਛੁਕ ਹਨ, ਉੱਥੇ ਅਜਿਹਾ ਸਰਵੇ ਕਰਵਾਇਆ ਜਾਵੇ। ਸਰਵੇ ’ਚ ਜਿਸ ਨੇਤਾ ਨੂੰ ਜਿੱਤ ’ਚ ਸਮਰੱਥ ਮੰਨਿਆ ਜਾਵੇਗਾ, ਉਸ ਨੂੰ ਹੀ ਟਿਕਟ ਦਿੱਤੀ ਜਾਵੇਗੀ। ਸਕ੍ਰੀਨਿੰਗ ਕਮੇਟੀ ਕੋਲ ਪੁੱਜੇ ਆਵੇਦਨਾਂ ’ਚ ਅਜਿਹੇ 50-55 ਹਲਕੇ ਹੋਣ ਦੀ ਗੱਲ ਸਾਹਮਣੇ ਆਈ ਹੈ ਜਿੱਥੇ ਟਿਕਟ ਦੇ ਜ਼ਿਆਦਾ ਦਾਅਵੇਦਾਰ ਹਨ।
ਇਹ ਵੀ ਪੜ੍ਹੋ : ਬਾਦਲਾਂ ਨੇ ਆਪਣੇ ਰਾਜ ਦੌਰਾਨ ਪੰਜਾਬ ਦਾ ਖਜ਼ਾਨਾ ਦੋਵੇਂ ਹੱਥੀਂ ਲੁੱਟਿਆ : ਮੁੱਖ ਮੰਤਰੀ ਚੰਨੀ
ਇਸ ਤੋਂ ਇਲਾਵਾ ਬਾਕੀ ਹਲਕਿਆਂ ’ਤੇ ਟਿਕਟ ਲਈ ਮਾਰਾਮਾਰੀ ਨਹੀਂ ਹੈ। ਅਜਿਹੇ ’ਚ ਇਨ੍ਹਾਂ ਹਲਕਿਆਂ ਦੇ ਪਾਰਟੀ ਉਮੀਦਵਾਰਾਂ ਦਾ ਐਲਾਨ ਚੋਣ ਜ਼ਾਬਤਾ ਲੱਗਣ ਤੋਂ ਤੁਰੰਤ ਬਾਅਦ ਹੋਣ ਦੀ ਸੰਭਾਵਨਾ ਹੈ। ਬੈਠਕ ’ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਚੋਣ ਪ੍ਰਚਾਰ ਕਮੇਟੀ ਦੇ ਪ੍ਰਮੁੱਖ ਸੁਨੀਲ ਜਾਖੜ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ’ਚ ਡਰ ਅਤੇ ਨਫਰਤ ਲਈ ਕੋਈ ਜਗ੍ਹਾ ਨਹੀਂ : ਭਗਵੰਤ ਮਾਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ