ਬਰਾੜ ਦੀ ਨਿਯੁਕਤੀ ਨਾਲ ਕਾਂਗਰਸ ਪਾਰਟੀ ਹੋਵੇਗੀ ਮਜ਼ਬੂਤ
Sunday, Aug 13, 2017 - 08:19 AM (IST)
ਨਿਹਾਲ ਸਿੰਘ ਵਾਲਾ (ਗੁਪਤਾ) - ਕਸਬਾ ਨਿਹਾਲ ਸਿੰਘ ਵਾਲਾ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨਿਹਾਲ ਸਿੰਘ ਵਾਲਾ ਵਿਖੇ ਸੀਨੀਅਰ ਕਾਂਗਰਸੀ ਆਗੂ ਲਾਲਾ ਗੁਰਦਾਸ ਰਾਏ ਮੰਗਲਾ ਦੀ ਦੁਕਾਨ ਵਿਚ ਹੋਈ। ਇਸ ਮੌਕੇ ਪਹੁੰਚੇ ਸਮੂਹ ਕਾਂਗਰਸੀ ਵਰਕਰਾਂ ਨੇ ਦੱਸਿਆ ਕਿ ਜੋ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਨੂੰ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਲੁਧਿਆਣਾ ਦਾ ਇੰਚਾਰਜ ਨਿਯੁਕਤ ਕੀਤਾ ਹੈ, ਉਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਇਸ ਨਿਯੁਕਤੀ ਨਾਲ ਕਾਂਗਰਸ ਪਾਰਟੀ ਜ਼ਿਲਾ ਮੋਗਾ ਅਤੇ ਲੁਧਿਆਣਾ ਵਿਚ ਅੱਗੇ ਨਾਲੋਂ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ। ਇਸ ਸਮੇਂ ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਲਾਲਾ ਗੁਰਦਾਸ ਰਾਏ ਮੰਗਲਾ, ਸ਼ਹਿਰੀ ਪ੍ਰਧਾਨ ਰਮੇਸ਼ ਗਰਗ ਕਾਲੂ, ਡਾ. ਦਵਿੰਦਰ ਸਿੰਘ ਗਿੱਲ, ਬੱਗੜ ਮੰਗਲਾ, ਦਰਸ਼ਨ ਸਿੰਗਲਾ, ਮੰਗਤ ਰਾਏ ਸਿੰਗਲਾ, ਸੰਜੇ ਮੰਗਲਾ, ਬੋਬੀ ਸਿੰਗਲਾ, ਪ੍ਰਧਾਨ ਸਤਵੰਤ ਸਿੰਘ ਕਾਲਾ, ਪੀ. ਏ. ਚਰਨਜੀਤ ਸਿੰਘ ਲੁਹਾਰਾ, ਦੀਪਾ, ਐੱਮ. ਸੀ. ਸੁਖਦੇਵ ਸਿੰਘ, ਵਿਜੇ ਕੁਮਾਰ ਮੰਗਲਾ, ਵਿਜੇ ਕੁਮਾਰ, ਹੈਪੀ ਜੌੜਾ, ਐੱਮ. ਸੀ. ਸੁਖਦੇਵ ਸਿੰਘ, ਦੀਪਾ ਮੰਗਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।
