ਪੰਜਾਬ ਕਾਂਗਰਸ ਪ੍ਰਧਾਨ ਬਣਨ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਨਵਜੋਤ ਸਿੰਘ ਸਿੱਧੂ (ਤਸਵੀਰਾਂ)

Wednesday, Jul 21, 2021 - 02:07 PM (IST)

ਅੰਮ੍ਰਿਤਸਰ ( ਅਨਜਾਣ, ਸਰਬਜੀਤ) - ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਥਾਪੇ ਗਏ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ 4 ਮੰਤਰੀਆਂ ਅਤੇ ਦਰਜਨਾਂ ਵਿਧਾਇਕਾਂ ਨਾਲ ਆਪਣੀ ਕੋਠੀ ਤੋਂ ਲਗਜ਼ਰੀ ਬੱਸਾਂ ਵਿੱਚ ਸਵਾਰ ਹੋ ਕੇ ਸੱਚਖੰਡ  ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾ ਵਾਸਤੇ ਰਵਾਨਾ ਹੋਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੌਰਾਨ ਜਿੱਥੇ ਉਨ੍ਹਾਂ ਨੇ ਕਈ ਸੀਨੀਅਰ ਨੇਤਾਵਾਂ ਅਤੇ ਵਿਧਾਇਕਾਂ ਦੇ ਨਾਲ ਗੁਰੂ ਘਰ ਦੇ ਦਰਸ਼ਨ ਕੀਤੇ, ਉੱਥੇ ਹੀ ਉਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਵੀ ਸਵਰਣ ਕੀਤਾ। 

ਪੜ੍ਹੋ ਇਹ ਵੀ ਖ਼ਬਰ - ਕ੍ਰਿਕਟ ਦੇ ਗੁਰੂ ‘ਨਵਜੋਤ ਸਿੰਘ ਸਿੱਧੂ’ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਨ

PunjabKesari

ਇਸ ਮੌਕੇ ਸਿੱਧੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਏ। ਮੱਥਾ ਟੇਕਣ ਉਪਰੰਤ ਉਨ੍ਹਾਂ ਨੇ ਭਾਵੇਂ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਪਰ ਉਨ੍ਹਾਂ ਦੇ ਨਾਲ ਆਏ ਕਈ ਸੀਨੀਅਰ ਨੇਤਾਵਾਂ ਤੋਂ ਪਤਾ ਲੱਗਾ ਕਿ ਸਿੱਧੂ ਆਪਣੀ ਲੰਬੀ ਲੜਾਈ ਤੋਂ ਬਾਅਦ ਪਹਿਲੀ ਵਾਰ ਗੁਰੂ ਨਗਰੀ ਪਹੁੰਚੇ ਹਨ ਅਤੇ ਗੁਰੂਘਰ ਅਸ਼ੀਰਵਾਦ ਲੈ ਕੇ ਆਪਣੀ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਸਰਗਰਮੀ ਨਾਲ ਪਾਰਟੀ ਲਈ ਕੰਮ ਕਰ ਕੇ ਦਿਖਾਉਣਗੇ। ਸਿੱਧੂ ਨੇ ਜਲ੍ਹਿਆਂਵਾਲਾ ਬਾਗ ਦੇ ਬਾਹਰ ਖ਼ੜ੍ਹੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

PunjabKesari

ਨਵਜੋਤ ਸਿੰਘ ਸਿੱਧੂ ਦੇ ਨਾਲ ਮੱਥਾ ਟੇਕਣ ਪਹੁੰਚੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸੁੱਖੀ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਸੁੱਖ ਸਰਕਾਰੀਆ (ਸਾਰੇ ਕੈਬਨਿਟ ਮੰਤਰੀ) ਤੋਂ ਇਲਾਵਾ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਜੋਗਿੰਦਰ ਮਾਨ ਪਰਗਟ ਸਿੰਘ, ਅੰਗਦ ਸੈਣੀ, ਤਰਸੇਮ ਸਿੰਘ ਡੀ.ਸੀ., ਗੁਰਜੀਤ ਨਾਗਰਾ, ਬਾਵਾ ਹੈਨਰੀ ਤੋਂ ਇਲਾਵਾ ਹੋਰ ਵੀ ਦਰਜਨਾਂ ਵਿਧਾਇਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵਜੋਤ ਸਿੰਘ ਸਿੱਧੂ ਦੇ ਨਾਲ ਗੁਰੂ ਘਰ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਦੁਰਗਿਆਣਾ ਤੀਰਥ ਅਤੇ ਰਾਮ ਤੀਰਥ ਦੇ ਦਰਸ਼ਨ ਵੀ ਕੀਤੇ। 

ਪੜ੍ਹੋ ਇਹ ਵੀ ਖ਼ਬਰ - ਕਲਯੁੱਗੀ ਪੁੱਤ ਨੇ ਪੈਰਾਂ ’ਤੇ ਕਰੰਟ ਲੱਗਾ ਪਿਓ ਨੂੰ ਦਿੱਤੀ ਦਰਦਨਾਕ ਮੌਤ, ਫਿਰ ਰਾਤੋ-ਰਾਤ ਕਰ ਦਿੱਤਾ ਸਸਕਾਰ

PunjabKesari

ਜ਼ਿਕਰਯੋਗ ਹੈ ਕਿ ਸਿੱਧੂ ਦੇ ਸਵਾਗਤ ਤੋਂ ਲੈ ਕੇ ਅੱਜ ਸਾਰੇ ਸਮਾਰੋਹ ਦੌਰਾਨ ਜਿੱਥੇ ਮਾਝੇ ਦੇ ਆਗੂਆਂ ਨੇ ਆਪਣਾ ਅਹਿਮ ਰੋਲ ਅਦਾ ਕੀਤਾ, ਉੱਥੇ ਦਿਹਾਤੀ ਕਾਂਗਰਸ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਤੋਂ ਪਿੱਛੇ ਨਹੀਂ ਦਿਖਾਈ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਕਲਯੁੱਗੀ ਪੁੱਤ ਨੇ ਪੈਰਾਂ ’ਤੇ ਕਰੰਟ ਲੱਗਾ ਪਿਓ ਨੂੰ ਦਿੱਤੀ ਦਰਦਨਾਕ ਮੌਤ, ਫਿਰ ਰਾਤੋ-ਰਾਤ ਕਰ ਦਿੱਤਾ ਸਸਕਾਰ

PunjabKesari

ਇਸ ਦੌਰਾਨ ਉਨ੍ਹਾਂ ਦੇ ਨਾਲ ਸ਼ਹਿਰੀ ਕਾਂਗਰਸ ਦੀ ਪ੍ਰਧਾਨ ਜਤਿੰਦਰ ਸੋਨੀਆ ਅਤੇ ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੇ ਨਾਲ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਮੁਕਤਸਰ ਤੋਂ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਤਾ, ਮੋਹਾਲੀ ਤੋਂ ਜ਼ਿਲ੍ਹਾ ਪ੍ਰਧਾਨ ਦੀਪਇੰਦਰ ਸਿੰਘ, ਫ਼ਰੀਦਕੋਟ ਤੋਂ ਜ਼ਿਲਾ ਪ੍ਰਧਾਨ ਅਜੇਪਾਲ ਸਿੰਘ, ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਰੰਜਨ ਕਮਰਾ ਵੀ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਤ੍ਰਿਪਤ ਰਜਿੰਦਰ ਬਾਜਵਾ ਦੀ ਕੈਪਟਨ ਨੂੰ ਨਸੀਹਤ, ਕਿਹਾ ‘ਬਾਜਵਾ ਦੀਆਂ ਚਿੱਠੀਆਂ ਭੁੱਲੇ, ਸਿੱਧੂ ਦੇ ਟਵੀਟ ਵੀ ਭੁੱਲ ਜਾਓ’

PunjabKesari

PunjabKesari

PunjabKesari

PunjabKesari

 


rajwinder kaur

Content Editor

Related News