ਕਾਂਗਰਸ ਨੇਤਾ ਜਸਵਿੰਦਰ ਸਿੰਘ ‘ਆਪ’ ’ਚ ਸ਼ਾਮਲ

Wednesday, Oct 07, 2020 - 01:27 AM (IST)

ਕਾਂਗਰਸ ਨੇਤਾ ਜਸਵਿੰਦਰ ਸਿੰਘ ‘ਆਪ’ ’ਚ ਸ਼ਾਮਲ

ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ (ਵਿਧਾਇਕ) ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਨੇਤਾ ਜਸਵਿੰਦਰ ਸਿੰਘ ਨੂੰ ਰਸਮੀ ਤੌਰ ’ਤੇ ਅੱਜ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਖ਼ਜ਼ਾਨਚੀ ਨੀਨਾ ਮਿੱਤਲ ਵੀ ਹਾਜ਼ਰ ਸਨ।

ਕਾਂਗਰਸ ਦੇ ਪੀ. ਪੀ. ਸੀ. ਸੀ. ਤੇ ਕਾਰਜਕਾਰੀ ਮੈਂਬਰ ਰਹੇ ਜਸਵਿੰਦਰ ਸਿੰਘ ਰੰਗਰੇਟਾ ਰਾਮਦਾਸ ਜ਼ਿਲਾ ਅੰਮ੍ਰਿਤਸਰ ਦੇ ਹਲਕਾ ਅਟਾਰੀ ਨਾਲ ਸਬੰਧਤ ਹਨ। ਉਹ ਕਾਂਗਰਸ ਦੇ ਕਿਸਾਨ ਤੇ ਮਜਦੂਰ ਵਿੰਗ ਦੇ ਉਪ ਪ੍ਰਧਾਨ ਦੇ ਤੌਰ ਜ਼ਿੰਮੇਵਾਰੀ ਨਿਭਾ ਚੁੱਕੇ ਹਨ।


author

Bharat Thapa

Content Editor

Related News