ਸੰਗਰੂਰ ’ਚ ਕਾਂਗਰਸੀ ਆਗੂ ’ਤੇ ਕਾਤਲਾਨਾ ਹਮਲਾ, ਚੱਲੀਆਂ ਗੋਲ਼ੀਆਂ

Monday, May 31, 2021 - 02:10 PM (IST)

ਸੰਗਰੂਰ ’ਚ ਕਾਂਗਰਸੀ ਆਗੂ ’ਤੇ ਕਾਤਲਾਨਾ ਹਮਲਾ, ਚੱਲੀਆਂ ਗੋਲ਼ੀਆਂ

ਸੰਗਰੂਰ (ਬੇਦੀ) : ਬੀਤੀ ਰਾਤ ਸੰਗਰੂਰ ਦੇ ਵਾਰਡ ਨੰਬਰ 2 ਕਿਸ਼ਨਪੁਰਾ ਬਸਤੀ ਵਿਚ ਕਾਂਗਰਸੀ ਆਗੂ ਜਗਜੀਤ ਸਿੰਘ ਕਾਲਾ ’ਤੇ ਦਰਜਨ ਤੋਂ ਵੱਧ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਮਲੇ ਵਿਚ ਜਗਜੀਤ ਕਾਲਾ ਵਾਲ-ਵਾਲ ਬਚ ਗਏ ਅਤੇ ਮਾਮੂਲੀ ਜ਼ਖ਼ਮੀ ਜ਼ਰੂਰ ਹੋ ਗਏ। ਘਟਨਾ ਸਬੰਧੀ ਜਗਜੀਤ ਸਿੰਘ ਕਾਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਕਰੀਬ 8.20 ਤੇ ਘਰੋਂ ਸੈਰ ਕਰਨ ਨਿਕਲੇ ਤਾਂ ਘਰ ਦੇ ਨਜ਼ਦੀਕ ਹੀ ਮੋਟਰਸਾਇਕਲਾਂ ’ਤੇ ਸਵਾਰ ਦਰਜਨ ਤੋਂ ਵੱਧ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਰੋਲਾ ਸੁਣ ਕੇ ਮੁਹੱਲਾ ਵਾਸੀ ਵੀ ਘਰਾਂ ਵਿਚੋਂ ਬਾਹਰ ਆ ਗਏ ਅਤੇ ਹਮਲਾਵਰਾਂ ਵਿਚੋਂ ਤਿੰਨ ਨੂੰ ਲੋਕਾਂ ਨੇ ਫੜ ਲਿਆ।

ਇਹ ਵੀ ਪੜ੍ਹੋ : ਮੁਕਤਸਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਭੈਣ ਵਲੋਂ ਭਰਾ ’ਤੇ ਲਗਾਏ ਦੋਸ਼ਾਂ ਨੇ ਉਡਾਏ ਹੋਸ਼

ਦੱਸਣਯੋਗ ਹੈ ਕਿ ਲੋਕਾਂ ਦੀ ਭੀੜ ਨੂੰ ਦੇਖਦਿਆਂ ਹਮਲਾਵਰਾਂ ਨੇ ਕਾਂਗਰਸੀ ਆਗੂ ਵੱਲ ਫਾਇਰਿੰਗ ਕਰ ਦਿੱਤੀ ਅਤੇ ਉਹ ਆਪਣੇ ਦੋ ਸਾਥੀਆਂ ਨੂੰ ਛੁਡਵਾਉਣ ਵਿਚ ਕਾਮਯਾਬ ਹੋ ਗਏ ਅਤੇ ਦੌੜ ਗਏ, ਜਦਕਿ ਇਕ ਹਮਲਾਵਰ ਨੂੰ ਲੋਕਾਂ ਵੱਲੋਂ ਮੌਕੇ ’ਤੇ ਫੜ ਲਿਆ ਗਿਆ। ਕਾਲਾ ਨੇ ਦੱਸਿਆ ਕਿ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪੁਲਸ ਘਟਨਾ ਸਥਾਨ ’ਤੇ ਪਹੁੰਚ ਗਈ ।

ਇਹ ਵੀ ਪੜ੍ਹੋ : ਪਤਨੀ ’ਤੇ ਮਾੜੀ ਨਜ਼ਰ ਰੱਖਣ ਵਾਲੇ ਨੂੰ ਦਿੱਤੀ ਖ਼ੌਫਨਾਕ ਸਜ਼ਾ, ਪਹਿਲਾਂ ਕਤਲ ਕੀਤਾ ਫਿਰ ਪੱਖੇ ਨਾਲ ਟੰਗੀ ਲਾਸ਼

ਲੋਕਾਂ ਵਲੋਂ ਫੜੇ ਵਿਅਕਤੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਂਗਰਸੀ ਆਗੂ ’ਤੇ ਹੋਏ ਹਮਲੇ ਦੇ ਮਾਮਲੇ ਦੀ ਗੰਭੀਰਤਾਂ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੁਲਸ ਨੇ ਦੱਸਿਆ ਕਿ ਕੁੱਝ ਵਿਅਕਤੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਦਰਜ ਮੁਕੱਦਮੇ ਅਨੁਸਾਰ ਮੌਕੇ ’ਤੇ 4 ਕਾਰਤੂਸ ਫਾਇਰਿੰਗ ਹੋਏ ਹਨ। ਜਿਨ੍ਹਾਂ ਵਿਅਕਤੀਆਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਸੁਖਦੀਪ ਸਿੰਘ, ਜਗਰਾਜ ਸਿੰਘ, ਰਾਣੀ , ਹਰਨਾਮ ਸਿੰਘ, ਚਰਨਜੀਤ ਕੌਰ, ਰਣਬੀਰ ਸਿੰਘ ਅਤੇ 5-6 ਹੋਰ ਵਿਅਕਤੀਆਂ ਸ਼ਾਮਲ ਹਨ। ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਗਰਾਓਂ ’ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਦੋ ਗੈਂਗਸਟਰ ਮੱਧ ਪ੍ਰਦੇਸ਼ ’ਚੋਂ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News